3 ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਮੀਡਿਆ ਨੂੰ ਦਿੱਤਾ ਵੱਡਾ ਬਿਆਨ

ਪੰਜਾਬੀ ਡੈਸਕ:- ਨਵਜੋਤ ਸਿੱਧੂ ਨੇ ਅੱਜ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਬਿਪਤਾ ਨੂੰ ਖਤਮ ਕਰਨ ਲਈ ਹਾਈ ਕਮਾਨ ਵੱਲੋਂ ਬਣਾਈ ਕਮੇਟੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕੀਤਾ। 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਕਮੇਟੀ ਵੱਲੋਂ ਜੋ ਵੀ ਪੁੱਛਿਆ ਜਾਂਦਾ ਹੈ, ਉਹ ਹਰ ਪ੍ਰਸ਼ਨ ਦਾ ਉੱਤਰ ਪੂਰੀ ਦ੍ਰਿੜਤਾ ਨਾਲ ਦਿੰਦੇ ਹਨ।

ਸਿੱਧੂ ਨੇ ਕਿਹਾ ਕਿ, ਪੰਜਾਬ ਦੇ ਲੋਕਾਂ ਦੀ ਅਵਾਜ ਜ਼ਮੀਨ ਨੂੰ ਚੀਰ ਕੇ ਆ ਰਹੀ ਹੈ ਅਤੇ ਇਸੇ ਆਵਾਜ਼ ਨੂੰ ਉਹ ਇੱਥੇ ਅੱਜ ਹਾਈ ਕਮਾਨ ਤੱਕ ਪਹੁੰਚਾਉਣ ਲਈ ਆਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ, ਮੈਂ ਆਪਣੇ ਸਟੈਂਡ ‘ਤੇ ਖੜ੍ਹਾ ਹਾਂ। ਮੈਂ ਕਮੇਟੀ ਦੇ ਸਾਹਮਣੇ ਸੱਚ ਪ੍ਰਗਟ ਕਰਨ ਆਇਆ ਹਾਂ, ਸੱਚ ਨੂੰ ਤਸੀਹੇ ਦਿੱਤੇ ਜਾਂਦੇ ਹਨ ਪਰ ਉਹ ਕਦੇ ਹਾਰਦਾ ਨਹੀਂ। ਸਿੱਧੂ ਨੇ ਕਿਹਾ ਕਿ, ਉਨ੍ਹਾਂ ਹਾਈ ਕਮਾਨ ਦੇ ਸਾਹਮਣੇ ਬੁਲੰਦ ਢੰਗ ਨਾਲ ਪੰਜਾਬ ਦੇ ਸੱਚ ਅਤੇ ਹੱਕ ਦੀ ਆਵਾਜ਼ ਬੁਲੰਦ ਕੀਤੀ ਹੈ। ਪੰਜਾਬ ਦੇ ਹਰ ਨਾਗਰਿਕ ਨੂੰ ਹਿੱਸੇਦਾਰ ਬਣਨਾ ਹੋਵੇਗਾ ਅਤੇ ਹਰ ਪੰਜਾਬ ਵਿਰੋਧੀ ਤਾਕਤ ਨੂੰ ਹਰਾਉਣਾ ਹੋਵੇਗਾ। ਅੰਤ ਵਿੱਚ ਸਿੱਧੂ ਨੇ ਕਿਹਾ ਕਿ, ਜੀਤੇਗਾ ਪੰਜਾਬ, ਜੀਤੇਗੀ ਪੰਜਾਬੀਅਤ ਅਤੇ ਜੀਤੇਗਾ ਹਰ ਪੰਜਾਬੀ।

MUST READ