ਹਿੰਸਾ ਲਈ ਤਾਲਿਬਾਨ ਨੂੰ ਹਮਾਇਤ ਦੇਣ ਲਈ ਅਫਗਾਨੀ ਰਾਸ਼ਟਰਪਤੀ ਨੇ ਕੀਤੀ ਪਾਕਿਸਤਾਨ ਦੀ ਨਿੰਦਾ

ਮੁੱਢ ਤੋ ਹੀ ਅੱਤਵਾਦ ਦਾ ਸਾਥ ਦੇਣ ਲਈ ਪਾਕਿਸਤਾਨ ਦੀ ਨਿੰਦਾ ਹੁੰਦੀਂ ਰਹੀ ਹੈ। ਇਸੇ ਦੇ ਚਲਦੇ ਹੁਣ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਥੇ ਕੌਮਾਂਤਰੀ ਸੰਮੇਲਨ ਵਿਚ ਤਾਲਿਬਾਨ ਨੂੰ ਹਮਾਇਤ ਦੇਣ ਲਈ ਪਾਕਿਸਤਾਨ ਦੀ ਸਖ਼ਤ ਨਿੰਦਾ ਕੀਤੀ ਹੈ। ਗਨੀ ਨੇ ਕੇਂਦਰੀ ਅਤੇ ਦੱਖਣੀ ਏਸ਼ੀਆ ਖੇਤਰੀ ਸੰਪਰਕ ਚੁਣੌਤੀਆਂ ਅਤੇ ਮੌਕੇ ਤੇ ਸਿਖਰ ਸੰਮੇਲਨ ਨੂੰ ਦੱਸਿਆ ਕਿ ਪਿਛਲੇ ਮਹੀਨੇ ਪਾਕਿਸਤਾਨ ਅਤੇ ਹੋਰ ਥਾਵਾਂ ਤੋਂ 10,000 ਤੋਂ ਵੱਧ ਜੇਹਾਦੀ ਲੜਾਕਿਆਂ ਦੀ ਆਮਦ ਦੇ ਨਾਲ ਨਾਲ ਉਨ੍ਹਾਂ ਦੇ ਸਹਿਯੋਗੀ ਦੇਸ਼ਾਂ ਅਤੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਦੇ ਸਮਰਥਨ ਦੇ ਖੁਫੀਆ ਸੰਕੇਤਾਂ ਨੂੰ ਮਿਲਿਆ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਜੇਹਾਦੀ ਲੜਾਕੂ ਅਫਗਾਨਿਸਤਾਨ ਵਿੱਚ ਦਾਖਲ ਹੋ ਰਹੇ ਹਨ ਅਤੇ ਉਥੇ ਹਿੰਸਾ ਨੂੰ ਅੰਜਾਮ ਦੇ ਰਹੇ ਹਨ। ਉਸਨੇ ਪਾਕਿਸਤਾਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਪ੍ਰਭਾਵ ਅਤੇ ਲਾਭ ਦੀ ਵਰਤੋਂ ਸ਼ਾਂਤੀ ਅਤੇ ਅਫਗਾਨਿਸਤਾਨ ਵਿੱਚ ਦੁਸ਼ਮਣਾਂ ਨੂੰ ਖਤਮ ਕਰਨ ਲਈ ਕਰਨ। ਉਨ੍ਹਾਂ ਕਿਹਾ ਕਿ ਭਰੋਸੇਯੋਗ ਅੰਤਰਰਾਸ਼ਟਰੀ ਨਿਰੀਖਕ ਰਿਪੋਰਟ ਦਿੰਦੇ ਹਨ ਕਿ ਤਾਲਿਬਾਨ ਨੇ ਅੱਤਵਾਦੀ ਸੰਗਠਨਾਂ ਨਾਲ ਆਪਣੇ ਸੰਬੰਧ ਤੋੜਨ ਲਈ ਕੋਈ ਕਦਮ ਨਹੀਂ ਚੁੱਕੇ ਹਨ।

ਅਫਗਾਨਿਸਤਾਨ ਦੇ ਰਾਸ਼ਟਰਪਤੀ ਨੇ ਤਾਲਿਬਾਨ ਨੂੰ ਹਿੰਸਾ ਨੂੰ ਰੋਕਣ ਅਤੇ ਰਾਜਨੀਤਿਕ ਪ੍ਰਕਿਰਿਆ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, “ਅਸੀਂ ਤਾਲਿਬਾਨ ਅਤੇ ਉਨ੍ਹਾਂ ਦੇ ਹਮਾਇਤੀਆਂ ਦਾ ਟਾਕਰਾ ਕਰਨ ਲਈ ਤਿਆਰ ਹਾਂ ਜਦ ਤਕ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੋ ਜਾਂਦਾ ਕਿ ਰਾਜਨੀਤਿਕ ਹੱਲ ਹੀ ਇਕੋ ਇਕ ਰਸਤਾ ਹੈ।”


ਦਸਣ ਯੋਗ ਹੈ ਕਿ ਤਾਲਿਬਾਨ ਵਲੋਂ ਖੂਨ ਦੀ ਹੋਲੀ ਖੇਲੀ ਜਾ ਰਹੀ ਹੈ ਜਿਸ ਕਰਕੇ ਸੈਂਕੜੇ ਲੋਕ ਆਪਣੀ ਜਾਨ ਗੁਆ ਬੈਠੇ ਹਨ। ਅਜਿਹੇ ਚ ਗਨੀ ਵਲੋਂ ਪਾਕਿਸਤਾਨ ਦੀ ਨਿੰਦਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

MUST READ