ADCP ਰੁਪਿੰਦਰ ਕੌਰ ਸਰਾਂ ਨੂੰ ਸ਼ਾਨਦਾਰ ਡਿਊਟੀ ਨਿਭਾਉਂਣ ਲਈ ਕੀਤਾ ਗਿਆ ਸਨਮਾਨਿਤ
ਪੰਜਾਬੀ ਡੈਸਕ :- ਕੋਰੋਨਾ ਮਹਾਮਾਰੀ ਦੌਰਾਨ ਸ਼ਾਨਦਾਰ ਡਿਊਟੀ ਨਿਭਾਉਣ ਲਈ ADCP ਰੁਪਿੰਦਰ ਕੌਰ ਸਰਾਂ ਨੂੰ ਮੁੱਖ ਮੰਤਰੀ ਪੰਜਾਬ ਵਲੋਂ 26 ਜਨਵਰੀ ਦੇ ਮੌਕੇ ‘ਤੇ ਸਨਮਾਨਿਤ ਕੀਤਾ ਗਿਆ ਅਤੇ “ਪ੍ਰਮਾਣ ਪੱਤਰ” ਵੀ ਦਿੱਤਾ ਗਿਆ। ਰੁਪਿੰਦਰ ਕੌਰ ਸਰਾਂ ਨੇ ਕੋਵਿਡ-19 ਦੌਰਾਨ ਲੁਧਿਆਣਾ ‘ਚ ਨੋਡਲ ਅਧਿਕਾਰੀ ਵਜੋਂ ਵੀ ਅਹਿਮ ਭੂਮਿਕਾ ਨਿਭਾਈ। ਜਦੋ ਕੋਰੋਨਾ ਮਹਾਮਾਰੀ ਦਾ ਖ਼ਤਰਨਾਕ ਦੌਰ ਚੱਲ ਰਿਹਾ ਸੀ, ਉਦੋਂ ADCP ਰੁਪਿੰਦਰ ਕੌਰ ਸਰਾਂ ਨੇ ਇਸ ਮਹਾਮਾਰੀ ਦੀ ਚਪੇਟ ‘ਚ ਆਏ ਅਧਿਕਾਰੀਆਂ ਨਾਲ ਗੱਲ-ਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਸਪਤਾਲ ‘ਚ ਜਾ ਕੇ ਮੁਆਇਨਾ ਕੀਤਾ।

ਉਨ੍ਹਾਂ ਕੋਰੋਨਾ ਦੇ ਦੂਜੇ ਪੜਾਅ ਨੂੰ ਰੋਕਣ ਲਈ ਵੀ ਮਾਸਕ ਦੀ ਵਰਤੋਂ ਨੂੰ ਵੀ ਉਤਸਾਹਿਤ ਕਰਨ ਲਈ ਵੱਖ-ਵੱਖ ਤਰੀਕੇ ਤੋਂ ਕੰਮ ਕੀਤਾ, ਝੁੱਗੀ-ਝੋਪੜੀ ਵਾਲੇ ਖੇਤਰ ‘ਚ ਮੁਫ਼ਤ ਮਾਸਕ ਵੰਡੇ ਤੇ ਕੋਰੋਨਾ ਵਾਰੇ ਜਾਗਰੂਕਤਾ ਮੁਹਿੰਮ ਚਲਾਈ। ਕਰਫਿਊ ਦੌਰਾਨ ਝੁੱਗੀਆਂ ਗਰੀਬ ਔਰਤਾਂ ਨੂੰ ਮੁਫ਼ਤ ਸੈਨੇਟਰੀ ਨੈਪਕਿਨ ਵੰਡੇ। ਵੱਖ- ਵੱਖ ਖੇਤਰ ‘ਚ ਕੀਤੇ ਉਨ੍ਹਾਂ ਦੇ ਕੰਮ ਦੀ ਵੀ ਪ੍ਰਸ਼ੰਸਾ ਕੀਤੀ ਗਈ।