ਪੰਜਾਬ ਚ ਬੇਅਦਬੀ ਦੀਆਂ ਘਟਨਾਵਾਂ ਬਾਰੇ ਆਪ ਆਗੂ ਰਾਘਵ ਚੱਡਾ ਨੇ ਕੀਤਾ ਟਵੀਟ

ਮੋਗਾ: ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਿੱਚ ਮੋਗਾ ਅਦਾਲਤ ਨੇ ਪਹਿਲਾ ਤੇ ਵੱਡਾ ਫ਼ੈਸਲਾ ਸੁਣਾਇਆ ਹੈ। ਮੋਗਾ (Moga) ਦੇ ਪਿੰਡ ਮੱਲਕੇ ( Malke village) ਵਿੱਚ 2015 ਵਿੱਚ ਹੋਈ ਬੇਅਦਬੀ ਮਾਮਲੇ ਵਿੱਚ ਅਦਾਲਤ ਨੇ 3 ਡੇਰਾ ਪ੍ਰੇਮੀਆਂ ਨੂੰ ਮੁਲਜ਼ਮ ਕਰਾਰ ਦਿੱਤਾ ਹੈ।ਬੇਅਦਬੀ ਮਾਮਲੇ ਵਿੱਚ ਅਦਾਲਤ ਨੇ ਤਿੰਨਾਂ ਨੂੰ ਧਾਰਾ 120ਬੀ ਤਹਿਤ 3-3 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਦੌਰਾਨ ਰਾਘਵ ਚੱਢਾ ਨੇ ਟਵੀਟ ਕਰਕੇ ਲਿਖਿਆ ਕਿ, ” ਸਮਾਲਸਰ ਮੋਗਾ ਬੇਅਦਬੀ ਮਾਮਲੇ ਵਿੱਚ ਅੱਜ ਤਿੰਨ ਵਿਅਕਤੀਆਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਆਖਰਕਾਰ ਅਕਾਲੀ-ਕਾਂਗਰਸ ਦੀ ਨਾਪਾਕ ਸੁਰੱਖਿਆ ਖਤਮ ਹੋ ਗਈ। ਮੁੱਖ ਮੰਤਰੀ ਦੀ ਅਗਵਾਈ ਵਾਲੀ ‘ਆਪ’ ਸਰਕਾਰ ‘ਚ ਨਿਆਂ ਦੀ ਜਿੱਤ ਹੋਵੇਗੀ।

MUST READ