ਆਪ ਨੇਤਾ ਰਾਘਵ ਚੱਢਾ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਕੈਪਟਨ ‘ਤੇ ਸਾਧਿਆ ਨਿਸ਼ਾਨਾ
ਪੰਜਾਬੀ ਡੈਸਕ :- ‘ਆਪ’ ਵਿਧਾਇਕ ਅਤੇ ਪੰਜਾਬ ਤੋਂ ਸਹਿ-ਪ੍ਰਧਾਨ ਰਾਘਵ ਚੱਢਾ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ਹਰ ਵਾਰ ਵਾਂਗ ਉਨ੍ਹਾਂ ਨੂੰ ਹੁਣ ਭਾਜਪਾ ਦਾ ਏਜੰਟ ਬਣ ਕੇ ਉਨ੍ਹਾਂ ਦਾ ਸਮਰਥਨ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਰਾਘਵ ਚੱਢਾ ਨੇ ਕਿਹਾ, ਕੈਪਟਨ ਭਾਜਪਾ ਵਿੱਚ ਸ਼ਾਮਲ ਹੋ ਜਾਣ। ਇਸ ਤੋਂ ਉਨ੍ਹਾਂ ਪਰਿਵਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਸਾਰੇ ਮਾਮਲੇ ਵੀ ਰਫ਼ਾ-ਦਫ਼ਾ ਹੋ ਜਾਣਗੇ। ਇਸ ਨਾਲ ਉਹ ਖੁੱਲ੍ਹ ਕੇ ਭਾਜਪਾ ਲਈ ਕੰਮ ਵੀ ਕਰ ਸਕਣਗੇ।

ਪੁੱਤ ਦੇ ਪਿਆਰ ‘ਚ ਬੀਜੇਪੀ ਦਾ ਸਮਰਥਨ ਕਰ ਰਹੇ ਕੈਪਟਨ
ਇਹ ਸੁਝਾਅ ਦਿੰਦਿਆਂ ਰਾਘਵ ਚੱਢਾ ਨੇ ਕਿਹਾ ਕਿ, ਮੈਂ ਕੈਪਟਨ ਸਾਹਬ ਤੋਂ, ਅਨੁਭਵ ਅਤੇ ਉਮਰ ‘ਚ ਬਹੁਤ ਛੋਟਾ ਹਾਂ ਪਰ ਹਾਂ ਇਹ ਬਿਨ ਮੰਗੀ ਸਲਾਹ ਇਸ ਲਈ ਦਿੱਤੀ ਗਈ ਹੈ ਤਾਂ ਜੋ ਕੈਪਟਨ ਛੁਪ ਕੇ ਨਹੀਂ, ਸਗੋਂ ਖੁੱਲ੍ਹ ਕੇ ਬੀਜੇਪੀ ਦਾ ਸਾਥ ਦੇ ਸਕਣ। ਚੱਢਾ ਨੇ ਸਪਸ਼ਟ ਤੌਰ ‘ਤੇ ਕਿਹਾ, ਕੈਪਟਨ ਭਾਜਪਾ ਤੋਂ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਅਜਿਹੇ ਵਾਧੂ ਸਬੂਤ ਹਨ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ, ਪੰਜਾਬ ਕਾਂਗਰਸ ਭਾਜਪਾ ਦੇ ਇਸ਼ਾਰੇ ‘ਤੇ ਨੱਚ ਰਹੇ ਹਨ। ਚੱਢਾ ਨੇ ਕਿਹਾ ਕਿ, ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਏਜੇਂਟ ਦਾ ਕੰਮ ਕਰ ਰਹੇ ਹਨ ਅਤੇ ਰਣਨੀਤੀ ਤਿਆਰ ਕਰ ਰਹੇ ਹਨ ਕਿ, ਕਿਵੇਂ ਇਹ ਕਿਸਾਨ ਅੰਦੋਲਨ ਖਤਮ ਕੀਤਾ ਜਾਵੇ।

ਰਾਘਵ ਚੱਢਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ, ਉਹ ਇਹ ਸਭ ਕੁਝ ਆਪਣੇ ਪੁੱਤ ਦੇ ਮੋਹ ‘ਚ ਕਰ ਰਹੇ ਹਨ ਅਤੇ ਉਹ ਇਸੇ ਦਿਸ਼ਾ ਵੱਲ ਕੰਮ ਕਰਦੇ ਹਨ, ਕਿ ਕਿਸ ਤਰੀਕੇ ਨਾਲ ਉਹ ਆਪਣੇ ਪਰਵਾਰ ਨੂੰ ED ਦੇ ਛਾਪੇ ਤੋਂ ਬਚਾਉਣ। ਰਾਘਵ ਚੱਢਾ ਨੇ ਕੈਪਟਨ ‘ਤੇ ਅਜਿਹੇ ਕਈ ਦੋਸ਼ ਲਾਏ ਹਨ।
ਜਿਵੇਂ – ਜਿਸ ਕਮੇਟੀ ਵਿੱਚ ਇਨ੍ਹਾਂ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਸਨ, ਕੈਪਟਨ ਦੀ ਸਰਕਾਰ ਉਸ ਕਮੇਟੀ ਦਾ ਹਿੱਸਾ ਸੀ ਅਤੇ ਅਮਰਿੰਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਬਣਾਉਣ ਲਈ ਸਹਿਮਤ ਹੋ ਗਈ ਸੀ। ਜਦੋਂ ਹੰਗਾਮਾ ਹੋਇਆ ਤਾਂ ਉਨ੍ਹਾਂ ਦੀ ਪਾਰਟੀ ਨੇ ਕਿਹਾ ਸੀ ਕਿ, ਅਸੀਂ ਸਰਬ ਪਾਰਟੀ ਬੈਠਕ ਬੁਲਾਵਾਂਗੇ ਪਰ ਅੱਜ ਤੱਕ ਅਜਿਹਾ ਨਹੀਂ ਹੋਇਆ।
- ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਮੋਦੀ ਦੇ ਬਹੁਤ ਨੇੜਲੇ ਹਨ। ਉਹ ਰਾਸ਼ਟਰਪਤੀ ਕੋਲੋਂ ਕਾਨੂੰਨ ਨੂੰ ਰੱਦ ਕਰਵਾਉਣ ਲਈ ਸਮੇਂ ਦੀ ਮੰਗ ਕਰਦੇ ਹਨ,ਪਰ ਉਹ ਆਪਣੇ ਨੇੜਲੇ ਪ੍ਰਧਾਨ ਮੰਤਰੀ ਤੋਂ ਸਮਾਂ ਨਹੀਂ ਮੰਗਦੇ, ਜਦੋਂ ਦੇਸ਼ ‘ਚ ਇੰਨੀ ਵੱਡੀ ਲਹਿਰ ਸ਼ੁਰੂ ਹੋਈ ਅਤੇ ਕਿਸਾਨਾਂ ਨੇ 26 ਨਵੰਬਰ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ, ਤਾਂ ਕੈਪਟਨ ਸਾਹਬ ਆਪਣੇ ਮਹਿਲ ਵਿਚੋਂ ਬਾਹਰ ਵੀ ਨਹੀਂ ਆਏ।
- ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਨਾਲ ਖੜੇ ਹੁੰਦੇ, ਤਾਂ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਸੀ ਕਿ, ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ। ਜਦੋਂ ਕੈਪਟਨ ਦਿੱਲੀ ਆਉਂਦੇ ਹਨ, ਤਾਂ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦੇ ਹਨ ਪਰ ਉਹ 10 ਕਿਲੋਮੀਟਰ ਦੀ ਦੂਰੀ ‘ਤੇ ਬੈਠੇ ਕਿਸਾਨਾਂ ਨਾਲ ਮੁਲਾਕਤ ਨਹੀਂ ਕਰਦੇ।
- ਕੇਂਦਰ ਸਰਕਾਰ ਕਿਸਾਨਾਂ ਨੂੰ ਕਹਿੰਦੀ ਹੈ ਕਿ, ਜੇ ਉਨ੍ਹਾਂ ਨੂੰ ਇਨ੍ਹਾਂ ਕਾਨੂੰਨਾਂ ਨਾਲ ਮੁਸ਼ਕਲ ਆਉਂਦੀ ਹੈ, ਤਾਂ ਸੁਪਰੀਮ ਕੋਰਟ ਵਿੱਚ ਜਾਓ, ਫਿਰ ਕੁਝ ਦਿਨਾਂ ਬਾਅਦ, ਕੈਪਟਨ ਵੀ ਇਸੇ ਤਰ੍ਹਾਂ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਕਿਸਾਨਾਂ ਨੂੰ ਸੁਪਰੀਮ ਕੋਰਟ ਵਿੱਚ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਹ ਸਾਫ ਨਜ਼ਰ ਆ ਰਿਹਾ ਹੈ ਕਿ ਅਮਰਿੰਦਰ ਸਿੰਘ ਵੀ ਕਿਸਾਨ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੇ ਹਨ।