ਆਪ ਆਗੂ ਹਰਪਾਲ ਚੀਮਾ ਦਾ ਕਾਂਗਰਸ ਤੇ ਵੱਡਾ ਹਮਲਾ, ਮੁੱਖ ਮੰਤਰੀ ਵਲੋਂ ਬਿਜਲੀ ਸਮਝੌਤੇ ਰੱਦ ਕਰਵਾਉਣ ਲਈ ਲਿਖੀ ਚਿੱਠੀ ਨੂੰ ਦਸਿਆ ਡਰਾਮਾ

ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਸਵਾਲ ਚੁਕੇ ਹਨ ਕਿ ਜੇ ਐੱਮ. ਡੀ. ਨੂੰ ਚਿੱਠੀ ਲਿਖ ਕੇ ਪੰਜਾਬ ਮਾਰੂ ਬਿਜਲੀ ਸਮਝੌਤੇ ਰੱਦ ਜਾਂ ਰਿਵਿਊ ਹੋ ਸਕਦੇ ਹਨ ਤਾਂ ਸਾਢੇ ਚਾਰ ਸਾਲ ਕੈਪਟਨ ਅਤੇ ਕਾਂਗਰਸੀ ਕਿੱਥੇ ਸੁੱਤੇ ਪਏ ਸਨ? ਇਸ ਮੌਕੇ ਬੋਲਦਿਆਂ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਿਜਲੀ ਖ਼ਰੀਦ ਸਮਝੌਤਿਆਂ ਦੀ ਸਮੀਖਿਆ ਜਾਂ ਰੱਦ ਕਰਨ ਪੀ. ਐੱਸ. ਪੀ. ਸੀ. ਐੱਲ. ਨੂੰ ਲਿਖੀ ਚਿੱਠੀ ਬਾਰੇ ਆਮ ਆਦਮੀ ਪਾਰਟੀ (ਆਪ) ਚੀਮਾ ਨੇ ਬਿਜਲੀ ਸਮਝੌਤੇ ਰੱਦ ਕਰਨ ਵਿਚ ਸਾਥ ਦੇਣ ਦਾ ਵਾਅਦਾ ਦਿੰਦਿਆ ਕਿਹਾ ਕਿ ਜੇ ਮੁੱਖ ਮੰਤਰੀ ਸਚਮੁੱਚ ਸੰਜੀਦਾ ਹਨ ਤਾਂ ਤੁਰੰਤ ਮੰਤਰੀ ਮੰਡਲ ਦੀ ਬੈਠਕ ਵਿਚ ਅਤੇ ਫਿਰ ਵਿਧਾਨਸਭਾ ਦੇ ਸੈਸ਼ਨ ਰਾਹੀਂ ਪੀ. ਪੀ. ਏਜ਼ ਰੱਦ ਕਰਵਾਉਣ, ਜਿਨ੍ਹਾਂ ਨੂੰ ਅਕਾਲੀ-ਭਾਜਪਾ ਸਰਕਾਰ ਦੌਰਾਨ ਬਾਦਲਾਂ ਦੀ ਕੈਬਨਿਟ ਨੇ ਪਾਸ ਕੀਤਾ ਸੀ।


ਇਸ ਬਾਰੇ ਵੀਰਵਾਰ ਨੂੰ ਪ੍ਰੈੱਸ ਸੰਮੇਲਨ ਦੌਰਾਨ ਚੀਮਾ ਨੇ ਕਿਹਾ ਕਿ ਇਹ ਚਿੱਠੀ-ਚਿੱਠੀ ਦਾ ਖੇਡ ਪੰਜਾਬ ਦੇ ਲੋਕਾਂ ਨਾਲ ਇਕ ਹੋਰ ਧੋਖਾ ਅਤੇ ਕਾਂਗਰਸ ਸਰਕਾਰ ਦਾ ਸਮਾਂ ਲੰਘਾਉਣ ਦੀ ਇੱਕ ਚਾਲ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਨਤਾ ਨੂੰ ਸਪੱਸ਼ਟ ਕਰਨ ਕਿ ਮੰਤਰੀ ਮੰਡਲ ਦੀ ਬੈਠਕ ਸੱਦਣ ਤੋਂ ਕਿਉਂ ਭੱਜ ਰਹੇ ਹਨ? ਅੱਜ 41 ਦਿਨ ਹੋ ਗਏ ਪੰਜਾਬ ਮੰਤਰੀ ਮੰਡਲ ਦੀ ਕੋਈ ਬੈਠਕ ਹੀ ਨਹੀਂ ਬੁਲਾਈ ਗਈ। ਅੱਜ ਤੱਕ ਨਹੀਂ ਹੋਇਆ ਕਿ ਇੰਨੇ ਦਿਨ ਮੰਤਰੀ ਮੰਡਲ ਦੀ ਬੈਠਕ ਹੀ ਨਾ ਹੋਵੇ।
ਚੀਮਾ ਨੇ ਵਿਧਾਨ ਸਭਾ ਸੈਸ਼ਨ ਸੱਦਣ ਦੀ ਮੰਗ ਕਰਦਿਆਂ ਸਵਾਲ ਕੀਤਾ ਕੀ ਕੈਪਟਨ ਦੱਸਣਗੇ ਕਿ ਪੀ.ਪੀ. ਏਜ਼ ਬਾਰੇ ਜਿਹੜਾ ਵ੍ਹਾਈਟ ਪੇਪਰ ਵਿਧਾਨ ਸਭਾ ਵਿਚ ਲਹਿਰਾ ਰਹੇ ਸੀ, ਉਹ ਕਿੱਥੇ ਹੈ? ਉਨ੍ਹਾਂ ਦੱਸਿਆ ਕਿ ਕੈਪਟਨ ਦੀ ਚਿੱਠੀ ਨੇ ਇਕ ਗੱਲ ਸਾਫ਼ ਕਰ ਦਿੱਤੀ ਕਿ ਆਮ ਅਦਾਮੀ ਪਾਰਟੀ ਬਿਜਲੀ ਸਮਝੌਤੇ ਰੱਦ ਕਰਨ ਦਾ ਜਿਹੜਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਪਿੰਡਾਂ-ਮੁਹੱਲਿਆਂ ਤੋਂ ਲੈ ਕੇ ਵਿਧਾਨ ਸਭਾ ਵਿਚ ਉਠਾਉਂਦੀ ਆ ਰਹੀ ਹੈ ਉਹ ਬਿਲਕੁੱਲ ਸਹੀ ਅਤੇ ਲੋਕ ਹਿਤੈਸ਼ੀ ਹੈ। ਇਸ ਨਾਲ ਸਾਡੇ ਇਹ ਦੋਸ਼ ਵੀ ਸਹੀ ਹੁੰਦੇ ਹਨ ਕਿ ਬਾਦਲਾਂ ਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਕਮਿਸ਼ਨ (ਦਲਾਲੀ) ਤੈਅ ਕੀਤਾ ਹੋਇਆ ਸੀ, ਉਹੋ ਕਮਿਸ਼ਨ ਬਾਅਦ ਵਿਚ ਕਾਂਗਰਸ ਸਰਕਾਰ ਨੇ ਲੈਣਾ ਤੈਅ ਲਿਆ।


ਆਪ ਆਗੂ ਨੇ ਸਾਫ ਕਿਹਾ ਕਿ ਕੈਪਟਨ ਸਾਬ ਇਹ ਸਭ ਡਰਾਮਾ ਕਰ ਰਹੇ ਹਨ ਸਿਰਫ ਟਾਈਮ ਖਰਾਬ ਕਰ ਰਹੇ ਹਨ।

MUST READ