ਆਪ ਨੇ ਕੀਤਾ ਅਕਾਲੀ ਦਲ ਅਤੇ ਭਾਜਪਾ ਦੇ ਗੁਪਤ ਗੱਠਜੋੜ ਦਾ ਪਰਦਾਫਾਸ਼, ਰਾਘਵ ਚੱਡਾ ਨੇ ਪੇਸ਼ ਕੀਤੇ ਸਬੂਤ

2022 ਚੋਣ ਨਜ਼ਦੀਕ ਹੈ ਅਤੇ ਸਬ ਰਾਜਸੀ ਪਾਰਟੀਆਂ ਆਪਣੇ ਆਪ ਨੂੰ ਇਹਨਾਂ ਵੋਟਾਂ ਚ ਸਫ਼ਲ ਕਰਨ ਲਈ ਜੀ ਜਾਨ ਲਗਾ ਰਹੀਆਂ ਹਨ। ਅਜਿਹੇ ਚ ਆਪ ਵਲੋਂ ਇੱਕ ਵਾਰ ਇਸ ਗੱਲ ਦਾ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ। ਕੀ ਮੁੜ ਗੁਪਤ ਢੰਗ ਨਾਲ ਅਕਾਲੀ-ਬੀਜੇਪੀ ਗਠਜੋੜ ਕਰ ਰਹੇ ਹਨ। ਇਸ ਬਾਰੇ ਆਪ ਲੀਡਰ ਰਾਘਵ ਚੱਢਾ ਨੇ ਲਿਸਟਾਂ ਵੀ ਦਿਖਾਈਆਂ ।


ਰਾਘਵ ਚੱਡਾ ਨੇ ਕਿਹਾ ਕਿ ਇਹ ਦੋਨੋ ਪਾਰਟੀਆਂ ਇੱਕ ਹੀ ਹਨ। ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ ਭਾਜਪਾ ਨੂੰ ਵੋਟ ਪਾਉਣਾ । ਜਿਕਰਯੋਗ ਹੈ ਕਿ ਸਾਬਕਾ ਸਾਂਸਦ ਨਰੇਸ਼ ਗੁਜਰਾਲ ਨੇ ਕੁਝ ਦਿਨ ਪਹਿਲਾਂ ਇੱਹ ਵੱਡਾ ਖੁਲਾਸਾ ਕੀਤਾ ਸੀ ਜਿਸ ਚ ਉਹਨਾਂ ਦੱਸਿਆ ਸੀ ਕਿ 2017 ਚੋਣਾਂ ਚ ਕਾਂਗਰਸ ਅਤੇ ਅਕਾਲੀ ਦਲ ਨੇ ਮਿਲੀਭੁਗਤ ਕੀਤੀ ਸੀ । ਜਿਸ ਦੇ ਨਤੀਜੇ ਵਜੋਂ ਆਪ ਦੀ ਹਾਰ ਹੋਈ ਸੀ।

MUST READ