ਆਮ ਆਦਮੀ ਪਾਰਟੀ ਵਲੋਂ ਚੰਡੀਗੜ੍ਹ ਦੀਆਂ 35 ਸੀਟਾਂ ਤੇ ਚੋਣ ਲੜਨ ਦਾ ਕੀਤਾ ਗਿਆ ਐਲਾਨ
ਆਮ ਆਦਮੀ ਪਾਰਟੀ ਵਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਆਪ ਵਲੋਂ ਅੱਜ ਚੰਡੀਗੜ੍ਹ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਇਸ ਦੌਰਾਨ ਐਲਾਨ ਕੀਤਾ ਗਿਆ ਕਿ ਪਾਰਟੀ ਵਲੋਂ ਚੰਡੀਗੜ੍ਹ ਦੀਆਂ 35 ਸੀਟਾਂ ‘ਤੇ ਚੋਣ ਲੜੀ ਜਾਵੇਗੀ । ਪ੍ਰੈੱਸ ਕਾਨਫਰੰਸ ਦੌਰਾਨ ਜਰਨੈਲ ਸਿੰਘ ਪੰਜਾਬ ਇੰਚਾਰਜ ਆਮ ਆਦਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਇੱਕ ਨਿਰਪੱਖ ਪਾਰਟੀ ਹੈ ਤੇ ਜੋ ਆਮ ਲੋਕਾਂ ਨੂੰ ਨਾਲ ਲੈ ਚੱਲਦੀ ਹੈ। ਅਤੇ ਲੋਕ ਆਪ ਚ ਵਿਸ਼ਵਾਸ ਦਿਖਾ ਰਹੇ ਹਨ।
ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਚੰਡੀਗੜ੍ਹ ਕਾਂਗਰਸ ਦੇ ਜਿਆਦਾਤਰ ਆਗੂ ਕਾਂਗਰਸ ਨੂੰ ਛੱਡ ਕੇ ਆਪ ਪਾਰਟੀ ‘ਚ ਸ਼ਾਮਲ ਹੋ ਰਹੇ ਹਨ ਇਹ ਸਾਰੇ ਆਗੂ ਚੰਡੀਗੜ੍ਹ ‘ਚ ਨਿਗਮ ਤੇ ਐਮ ਪੀ ਚੋਣਾਂ ‘ਚ ਕਾਂਗਰਸ ਲਈ ਵੱਡੇ ਪੱਧਰ ‘ਤੇ ਕੰਮ ਕਰਦੇ ਸਨ। ਦੇਖਣ ਵਾਲੀ ਗੱਲ ਇਹ ਹੈ ਕਿ ਆਖਿਰ ਚੋਣਾਂ ਚ ਆਪ ਨੂੰ ਲੋਕ ਕਿਵੇ ਸਮਰਥਨ ਕਰਦੇ ਹਨ।