ਇੱਕ ਅਨੋਖਾ ਪਿਆਰ, ਜਿਸਨੇ ਕੀਤੀ ਸਰਹੱਦੀ ਬੇੜੀਆਂ ਵੀ ਪਾਰ
ਪੰਜਾਬੀ ਡੈਸਕ:- ਪਿਆਰ ਤਾਂ ਦੁਨੀਆ ‘ਚ ਬਹੁਤਾ ਨੇ ਕੀਤਾ ਹੈ ਪਰ ਤੁਸੀਂ ਅਜਿਹਾ ਪਿਆਰ ਨਹੀਂ ਦੇਖਿਆ ਹੋਵੇਗਾ ਜਿਸਨੇ ਸਰਹੱਦੀ ਤੇ ਮਜ਼ਹਬੀ ਬੇੜੀਆਂ ਤੋੜ ਕੇ ਆਪਣੇ ਪਿਆਰ ਵੱਲ ਗਈ ਹੈ। ਹਾਂਜੀ ਇਹ ਕਹਾਣੀ ਅਜਿਹੇ ਹੀ ਅਨੋਖੇ ਪਿਆਰ ਦੀ ਦਾਸਤਾਨ ਹੈ। ਇਹ ਕਹਾਣੀ ਓਡੀਸ਼ਾ ਦੀ ਰਹਿਣ ਵਾਲੀ ਇੱਕ ਵਿਆਹੁਤਾ ਦੀ ਹੈ, ਜਿਸਨੇ ਪਾਕਿਸਤਾਨ ‘ਚ ਰਹਿੰਦੇ ਇੱਕ ਵਿਅਕਤੀ ਨਾਲ ਪਿਆਰ ਕੀਤਾ ਅਤੇ ਉਸਨੂੰ ਮਿਲਣ ਦੀ ਤੜਫ ਉਸਨੂੰ ਭਾਰਤ-ਪਾਕਿਸਤਾਨ ਸਰਹੱਦ ਤੱਕ ਲੈ ਗਈ। ਪਾਕਿਸਤਾਨ ‘ਚ ਰਹਿੰਦੇ ਆਪਣੇ ਪ੍ਰੇਮੀ ਨਾਲ ਮੁਲਾਕਾਤ ਲਈ ਪੰਜਾਬ ਦੇ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਪਹੁੰਚੀ। ਫਿਰ ਪਾਕਿਸਤਾਨ ਜਾਉਂਣ ਲਈ ਉਸਨੇ ਬੀਐਸਐਫ ਦੇ ਅਧਿਕਾਰੀਆਂ ਨਾਲ ਸੰਪਰਕ ਸਾਧਿਆ।

ਇਸ ਸੰਬੰਧ ‘ਚ DSP ਡੇਰਾ ਬਾਬਾ ਨਾਨਕ ਕੰਵਲਪ੍ਰੀਤ ਸਿੰਘ ਅਤੇ SHO ਡੇਰਾ ਬਾਬਾ ਨਾਨਕ ਅਨਿਲ ਪਵਾਰ ਨੇ ਦੱਸਿਆ ਕਿ, ਉਨ੍ਹਾਂ ਨੂੰ ਬੀਐਸਐਫ ਅਧਿਕਾਰੀਆਂ ਨੇ ਵਿਆਹੀ ਲੜਕੀ ਸੌੰਪੀ ਸੀ, ਜੋ ਪਾਕਿਸਤਾਨ ਜਾਣਾ ਚਾਹੁੰਦੀ ਸੀ। ਉਕਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ, ਜਦੋਂ ਲੜਕੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ, ਉਸਦਾ ਵਿਆਹ ਉੜੀਸਾ ਵਿੱਚ ਹੋਇਆ ਹੈ ਅਤੇ ਉਸਦਾ ਇੱਕ ਬੱਚਾ ਹੈ। ਕੁਝ ਸਮੇਂ ਪਹਿਲਾਂ, ਉਸ ਦੀ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ‘ਚ ਰਹਿੰਦੇ ਇਕ ਵਿਅਕਤੀ ਨਾਲ ਦੋਸਤੀ ਹੋ ਗਈ ਅਤੇ ਇਹ ਦੋਸਤੀ ਪਿਆਰ ‘ਚ ਤਬਦੀਲ ਹੋ ਗਈ ਅਤੇ ਇਹ ਹੀ ਪਿਆਰ ਉਸਨੂੰ ਓਡੀਸ਼ਾ ਤੋਂ ਡੇਰਾ ਬਾਬਾ ਨਾਨਕ ਦੇ ਸ੍ਰੀ ਕਰਤਾਰਪੁਰ ਲਾਂਘੇ ‘ਤੇ ਲੈ ਆਇਆ। ਇਸ ਔਰਤ ਕੋਲ ਪਸਪੋਟਰਟ ਤੱਕ ਨਹੀਂ ਹੈ।

ਉੱਥੇ ਹੀ ਦਸ ਦਈਏ ਉਕਤ ਔਰਤ ਵਿਆਹ ਦੇ ਮਕਸਦ ਤੋਂ ਆਪਣਾ ਘਰ ਛੱਡ ਪਾਕਿਸਤਾਨ ਜਾਉਂਣ ਲਈ ਆਈ ਹੈ। ਨਾਲ ਹੀ ਆਪਣੇ ਵੱਡੀ ਮਾਤਰਾ ‘ਚ ਸੋਨੇ ਅਤੇ ਚਾਂਦੀ ਦੇ ਗਹਿਣੇ ਵੀ ਲੈ ਕੇ ਆਈ ਹੈ। ਪੁਲਿਸ ਦੁਆਰਾ ਵਿਆਪਕ ਜਾਂਚ ਤੋਂ ਬਾਅਦ ਲੜਕੀ ਦੇ ਪਰਿਵਾਰ ਨਾਲ ਸੰਪਰਕ ਕਰਨ ‘ਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਡੇਰਾ ਬਾਬਾ ਨਾਨਕ ਬੁਲਾਇਆ ਗਿਆ ਅਤੇ ਲੜਕੀ ਤੇ ਗਹਿਣਿਆਂ ਨੂੰ ਉਸਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ।