ਦੋਆਬੇ ਚ ਕਾਂਗਰਸ ਨੂੰ ਕਰਾਰਾ ਝੱਟਕਾ, ਨਵਾਂ ਸ਼ਹਿਰ ਦੇ ਕਾਂਗਰਸੀ ਆਗੂ ਹੋਏ ਆਪ ‘ਚ ਸ਼ਾਮਲ

2022 ਪੰਜਾਬ ਵਿਧਾਨ ਸਭਾ ਚੋਣਾਂ ਜੀਓ ਜੀਓ ਨਜ਼ਦੀਕ ਆ ਰਹੀਆਂ ਹਨ, ਉਵੇਂ ਹੀ ਹਰ ਪਾਰਟੀ ਵਲੋਂ ਆਪਣੀ ਤਾਕਤ ਵਧਾਉਣ ਦੇ ਜਤਨ ਕੀਤੇ ਜਾ ਰਹੇ ਹਨ। ਹਰ ਪਾਰਟੀ ਚਾਹੁੰਦੀ ਹੈ ਕਿ ਉਹ ਹੁਣ ਤੋਂ ਹੀ ਮਜੂਬਤ ਹੋ ਜਾਵੇ। ਅਜਿਹੇ ਚ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਦੁਆਬੇ ਵਿੱਚ ਕਰਾਰਾ ਝਟਕਾ ਦਿੰਦਿਆਂ ਨਵਾਂ ਸ਼ਹਿਰ ਨਗਰ ਕੌਸਲ ਦੇ ਪ੍ਰਧਾਨ ਰਹੇ ਲਲਿਤ ਮੋਹਨ ਪਾਠਕ ਆਪਣੇ ਕੌਸਲਰ ਸਾਥੀਆਂ ਨਾਲ ਆਮ ਆਦਮੀ (ਆਪ) ਪਾਰਟੀ ਵਿੱਚ ਸ਼ਾਮਲ ਹੋ ਗਏ। ਬੁੱਧਵਾਰ ਨੂੰ ਪਾਰਟੀ ਦਫ਼ਤਰ ਵਿਖੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਇਹਨਾਂ ਆਗੂਆਂ ਦਾ ਸਵਾਗਤ ਕੀਤਾ।


ਜੋੜ ਤੋੜ ਦੀ ਰਾਜਨੀਤੀ ਨਾਲ ਆਉਣ ਵਾਲੀਆਂ ਚੋਣਾਂ ਚ ਪੰਜਾਬ ਦਾ ਕਿੰਨਾ ਕ ਭਲਾ ਹੋਵੇਗਾ ਇਹ ਤਾਂ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ । ਤੁਸੀਂ ਕੀ ਸੋਚਦੇ ਹੋ ਕਿ ਦਲ ਬਦਲੁ ਨੇਤਾ ਲੋਕ ਭਲਾਈ ਲਈ ਕੰਮ ਕਰਨਗੇ ? ਆਪਣੇ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ।

MUST READ