ਸ਼ਰਧਾਲੂਆਂ ਲਈ ਖੁਸ਼ੀ ਦਾ ਮੌਕਾ, ਰਾਮ ਜਨਮ ਭੂਮੀ ‘ਤੇ ਮੰਦਰ ਦਾ ਨਿਰਮਾਣ ਹੋਇਆ ਦੁਬਾਰਾ ਸ਼ੁਰੂ
ਪੰਜਾਬੀ ਡੈਸਕ :- ਅਯੁੱਧਿਆ ‘ਚ ਰਾਮ ਜਨਮ ਭੂਮੀ ‘ਤੇ ਮੰਦਰ ਦੀ ਉਸਾਰੀ ਦਾ ਕੰਮ ਫਿਰ ਤੋਂ ਸ਼ੁਰੂ ਕੀਤਾ ਜਾ ਚੁੱਕਿਆ ਹੈ, ਜੋ ਕਿ 2 ਮਹੀਨੇ ਪਹਿਲਾਂ ਧਰਤੀ ਹੇਠਲੇ ਪਾਣੀ ਕਾਰਨ ਪੈਦਾ ਹੋਈ ਸਮੱਸਿਆ ਕਾਰਨ ਰੋਕਿਆ ਗਿਆ ਸੀ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ, ਜੋ ਕਿ, ਮੰਦਰ ਦੇ ਨਿਰਮਾਣ ਦੀ ਨਿਗਰਾਨੀ ਕਰ ਰਹੇ ਹੈ, ਦੇ ਇੱਕ ਮੈਂਬਰ ਨੇ ਕਿਹਾ ਕਿ, ਲਾਰਸਨ ਐਂਡ ਟੂਬਰੋ ਅਤੇ ਟਾਟਾ ਕੰਸਲਟਿੰਗ ਇੰਜੀਨੀਅਰਜ਼ ਲਿਮਟਿਡ ਦੇ ਇੰਜੀਨੀਅਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਦੇ ਨੀਂਹ ਡਿਜ਼ਾਈਨ ਨੂੰ ਅੰਤਮ ਰੂਪ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ, ਨਿਰਮਾਣ ਦੀ ਸ਼ੁਰੂਆਤ ਦੇ ਮੌਕੇ ‘ਤੇ ਮੰਦਰ ਵਾਲੀ ਜਗ੍ਹਾ ‘ਤੇ 2 ਦਿਨਾਂ ਲਈ ਪੂਜਾ ਸਮਾਰੋਹ ਵੀ ਕੀਤਾ ਗਿਆ ਸੀ। ਟਰੱਸਟ ਦੇ ਮੈਂਬਰ ਡਾ. ਅਨਿਲ ਮਿਸ਼ਰਾ ਨੇ ਕਿਹਾ ਕਿ, ਪੂਜਾ ਤੋਂ ਬਾਅਦ ਖੁਦਾਈ ਸ਼ੁਰੂ ਹੋ ਗਈ ਹੈ ਅਤੇ ਮਲਬੇ ਨੂੰ ਹਟਾਉਣ ਵਿਚ ਲਗਭਗ 70 ਦਿਨ ਲੱਗਣਗੇ। ਟਰੱਸਟ ਦੇ ਚੇਅਰਮੈਨ ਨ੍ਰਿਪੇੰਦਰ ਮਿਸ਼ਰਾ ਨੇ ਪੂਜਾ ਵਿਚ ਸ਼ਾਮਿਲ ਹੋਏ।