ਕਪਿਲ ਸ਼ਰਮਾ ਸ਼ੋ Colors TV ‘ਤੇ ਕੁਝ ਦਿਨ ਦਾ ਮਹਿਮਾਨ
ਪੰਜਾਬੀ ਡੈਸਕ :- ਮਸ਼ਹੂਰ ਕਾਮੇਡੀ ਸ਼ੋ ਜਿਸ ਨੂੰ ਵੇਖੇ ਬਿਨਾ ਭਾਰਤੀਆਂ ਦਾ ਵੀਕਐਂਡ ਖਤਮ ਨਹੀਂ ਹੁੰਦਾ, ਹੁਣ ਉਹ ਕੁਝ ਹੀ ਦਿਨਾਂ ‘ਚ ਬੰਦ ਹੋਣ ਵਾਲਾ ਹੈ। ਹਾਂਜੀ ਅਸੀਂ ਗੱਲ ਕਰ ਰਹੇ ਹਾਂ Colors TV ਦੇ ਕਪਿਲ ਸ਼ਰਮਾ ਸ਼ੋ ਦੀ ਜਿਸਨੂੰ ਬੱਚੇ ਤੋਂ ਲੈ ਕੇ ਬੁੱਢੇ ਤੱਕ ਦੇਖਣਾ ਪਸੰਦ ਕਰਦੇ ਹਨ। ਹੁਣ ਖ਼ਬਰ ਆਈ ਹੈ ਕਿ, ਕਪਿਲ ਸ਼ਰਮਾ ਸ਼ੋ ਛੇਤੀ ਹੀ ਖਤਮ ਹੋਣ ਵਾਲਾ ਹੈ।

ਹਾਲਾਂਕਿ ਇਸ ਬਾਰੇ ਕਪਿਲ ਨੇ ਆਪਣੇ ਮੂਹੋ ਕੁਝ ਨਹੀਂ ਬੋਲਿਆ ਹੈ। ਉੱਥੇ ਹੀ ਕਿਹਾ ਜਾ ਰਿਹਾ ਹੈ ਕਿ, ਇੱਕ ਬੇਟੀ ਤੋਂ ਬਾਅਦ ਬੇਟੇ ਦੇ ਪਿਤਾ ਬਣੇ ਕਪਿਲ ਆਪਣੇ ਪਰਿਵਾਰ ਨਾਲ ਵਕਤ ਬਿਤਾਉਣ ਲਈ ਸ਼ੋ ਨੂੰ ਬੰਦ ਕਰ ਰਹੇ ਹਨ। ਉੱਥੇ ਹੀ ਸ਼ੋ ਨੂੰ ਛੱਡਣ ਦੇ ਕਾਰਨ ਦਾ ਜਿਕਰ ਵੀ ਟਵਿੱਟਰ ‘ਤੇ ਕਪਿਲ ਸ਼ਰਮਾ ਨੇ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ, ਪਰਿਵਾਰ ਨੂੰ ਉਨ੍ਹਾਂ ਦੀ ਲੋੜ ਹੈ, ਇਸ ਲਈ ਕੁਝ ਵਕਤ ਲਈ ਉਹ ਬ੍ਰੇਕ ਲੈ ਰਹੇ ਹਨ।