13 ਸਾਲਾਂ ਨਾਬਾਲਗ ਨੂੰ ਅਗਵਾ ਕਰ ਪੰਜ ਬੱਚਿਆਂ ਦੇ ਪਿਓ ਨੇ ਕੀਤਾ ਨਿਕਾਹ

ਅੰਤਰਾਸ਼ਟਰੀ ਡੈਸਕ: ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲਾ ਵਿੱਚ ਇੱਕ 13 ਸਾਲਾ ਈਸਾਈ ਲੜਕੀ, ਨਾਇਬ ਗਿੱਲ ਨੂੰ ਪੰਜ ਬੱਚਿਆਂ ਦੇ ਪਿਤਾ ਨੇ ਅਗਵਾ ਕਰਕੇ ਨਿਕਾਹ ਕਰਨ ਦੀ ਖਬਰ ਮਿਲੀ ਹੈ। ਨਾਇਬ ਗਿੱਲ ਦੇ ਮਾਪਿਆਂ ਨੇ ਆਪਣੀ ਇਕਲੌਤੀ ਲੜਕੀ ਦੀ ਵਾਪਸੀ ਦੀ ਬੇਨਤੀ ਲਈ ਗੁਹਾਰ ਲਾਈ ਹੈ। ਸਰਹੱਦ ਦੇ ਪਾਰ ਸੂਤਰਾਂ ਅਨੁਸਾਰ ਗੁਜਰਾਂਵਾਲਾ ਦਾ ਰਹਿਣ ਵਾਲਾ ਰਕਾਬ ਨਬੀ ਚਾਰ ਕੁੜੀਆਂ ਅਤੇ ਇਕ ਲੜਕੇ ਦਾ ਪਿਤਾ ਹੈ।

Two Pakistani Hindu minor girls abducted, forcefully converted for nikah |  NewsBytes

ਉਹ ਕੁਝ ਦਿਨ ਪਹਿਲਾਂ ਨਾਇਬ ਗਿੱਲ ਦੇ ਘਰ ਆਇਆ ਸੀ ਅਤੇ ਉਸਦੇ ਮਾਪਿਆਂ ਨੂੰ ਕਹਿਣ ਲੱਗਿਆ ਕਿ, ਉਹ ਤੁਹਾਡੀ ਲੜਕੀ ਨਾਇਬ ਗਿੱਲ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਲਈ ਨੌਕਰੀ ਦੇ ਸਕਦਾ ਹੈ ਅਤੇ ਨਾਇਬ ਨੂੰ ਆਪਣੀ ਲੜਕੀ ਕੋਲ ਰੱਖੇਗਾ। ਇਸ ‘ਤੇ ਨਾਇਬ ਨੇ ਸਵੇਰੇ 9 ਤੋਂ 5 ਵਜੇ ਤੱਕ ਰਕਾਬ ਦੇ ਘਰ ਜਾਣਾ ਸ਼ੁਰੂ ਕਰ ਦਿੱਤਾ ਪਰ ਬੁੱਧਵਾਰ ਨੂੰ ਉਸਨੇ ਰਕਾਬ ਦੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ। ਉਸਨੇ ਦੱਸਿਆ ਕਿ, ਰਕਾਬ ਉਸਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ।

Virtual Nikah in Hyderabad amid lockdown

ਜਦੋਂ ਨਾਇਬ ਰਕਾਬ ਦੇ ਘਰ ਨਹੀਂ ਗਈ ਤਾਂ ਸ਼ੁੱਕਰਵਾਰ ਦੇਰ ਸ਼ਾਮ ਰਕਾਬ ਕੁਝ ਲੋਕਾਂ ਨਾਲ ਨਾਇਬ ਦੇ ਘਰ ਆਇਆ ਅਤੇ ਉਸਨੂੰ ਜ਼ਬਰਦਸਤੀ ਲੈ ਗਿਆ। ਨਾਇਬ ਦੇ ਮਾਪੇ ਕੁਝ ਲੋਕਾਂ ਦੇ ਨਾਲ ਗਏ ਅਤੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਪਰ ਅੱਜ ਸਵੇਰੇ ਪੁਲਿਸ ਨੇ ਨਾਇਬ ਦੇ ਮਾਪਿਆਂ ਨੂੰ ਦੱਸਿਆ ਕਿ, ਨਾਇਬ ਨੇ ਧਰਮ ਪਰਿਵਰਤਨ ਕਰ ਲਿਆ ਅਤੇ ਰਾਤ ਨੂੰ ਹੀ ਰਕਾਬ ਨਾਲ ਵਿਆਹ ਕਰਵਾ ਲਿਆ। ਇਸ ਲਈ ਉਹ ਕੁਝ ਨਹੀਂ ਕਰ ਸਕਦੇ। ਨਾਇਬ ਦੇ ਮਾਪਿਆਂ ਨੇ ਪਾਕਿਸਤਾਨ ਸਰਕਾਰ ਨੂੰ ਉਨ੍ਹਾਂ ਦੀ ਲੜਕੀ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਬੇਨਤੀ ਕੀਤੀ ਹੈ।

MUST READ