2022 ਵਿਧਾਨ ਸਭਾ ਚੋਣਾਂ : ਹੁਣ ਲਗੇਗਾ ਪਤਾ ਪੰਜਾਬ ‘ਚ ਸਿਆਸੀ ਝੰਡੇ ਨੂੰ ਛੱਡਕੇ ਕੌਣ ਚੱਕੇਗਾ ਕਿਸਾਨੀ ਝੰਡਾ

ਪਿਛਲੇਂ ਲੰਬੇ ਸਮੇਂ ਤੋਂ ਪੰਜਾਬ ਚ ਕਿਸਾਨ ਅੰਦੋਲਨ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਅੰਦੋਲਨ ਚ ਸੈਂਕੜੇ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਪਿੰਡਾਂ ਚ ਕਿਸਾਨੀ ਅੰਦੋਲਨ ਦੇ ਝੰਡੇ ਲੋਕਾਂ ਨੇ ਘਰ ਘਰ ਚ ਲਗਾਏ ਹਨ। ਇਹ ਅੰਦੋਲਨ ਇਕ ਜਨ ਸੈਲਾਬ ਬਣ ਚੁੱਕਾ ਹੈ। ਪਰ ਪਿਛਲੇਂ ਕੁਝ ਸਮੇਂ ਤੋਂ ਇਸ ਦੇ ਜੋਸ਼ ਚ ਕੁੱਝ ਕਮੀ ਆਈ ਹੈ। ਕਾਰਨ ਸਰਕਾਰ ਵਲੋਂ ਕੋਈ ਜਿਆਦਾ ਧਿਆਨ ਨਾ ਦੇਣਾ ਪਰ ਹੁਣ ਇਕ ਵਾਰ ਫਿਰ ਅੰਦੋਲਨ ਜੋਰ ਫੜ ਰਿਹਾ ਹੈ।


ਪੰਜਾਬ ਚ 2022 ਨੂੰ ਵਿਧਾਨਸਭਾ ਚੋਣ ਹੋਣ ਜਾ ਰਹੀ ਹੈ। ਅਜਿਹੇ ਚ ਸਿਆਸੀ ਮਹੌਲ ਭਖਦਾ ਨਜਰ ਆ ਰਿਹਾ ਹੈ। ਹੁਣ ਅਸਲ ਪਛਾਣ ਹੋਣ ਦੀ ਬਾਰੀ ਹੈ ਕਿ ਕਿੰਨੇ ਲੋਕ ਰਾਜਸੀ ਝੰਡੇ ਨੂੰ ਪਰੇ ਕਰਕੇ ਕਿਸਾਨੀ ਝੰਡੇ ਨਾਲ ਖੜਦੇ ਹਨ। ਕਿਉਕਿ ਦੇਖਿਆ ਜਾ ਰਿਹਾ ਹੈ ਪੰਜਾਬ ਚ ਪਿਛਲੇਂ ਕੁੱਝ ਸਮੇਂ ਤੋਂ ਰਾਜਸੀ ਹਲਚਲ ਤੇਜ ਹੋਈ ਹੈ।

ਸੂਬੇ ਚ ਸਬ ਤੋਂ ਬਦਤਰ ਹਾਲ ਭਾਜਪਾ ਦਾ ਹੈ ਜਿਸਦੇ ਦਫਤਰ ਤਕ ਲੋਕਾਂ ਅਤੇ ਕਿਸਾਨਾਂ ਨੇ ਬੰਦ ਕਰਵਾ ਦਿੱਤੇ। ਪਾਰਟੀ ਦੇ ਕਈ ਆਗੂ ਪਾਰਟੀ ਛੱਡ ਰਹੇ ਹਨ ਜਾਂ ਹੋਰ ਪਾਰਟੀਆਂ ਚ ਸ਼ਾਮਲ ਹੋ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਦਾ ਵੀ ਹਾਲ ਕੁੱਜ ਜਿਆਦਾ ਵਧੀਆ ਨਹੀਂ ਹੈ ਪਰ ਕਾਂਗਰਸ ਨੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਕੇ ਇਕ ਮਾਈਂਡ ਗੇਮ ਜ਼ਰੂਰ ਖੇਡ ਲਈ ਹੈ।


ਸੋਚਣ ਵਾਲੀ ਗੱਲ ਇਹ ਹੈ ਕਿ ਲੋਕ ਰਾਜਸੀ ਆਗੂਆਂ ਨੂੰ ਤਰਜੀਹ ਦੇਣਗੇ ਜਾ ਫਿਰ ਕਿਸਾਨਾਂ ਵੱਲੋਂ ਬਣਾਈ ਪਾਰਟੀ ਦੇ ਨਾਲ ਖੜਨੜਗੇ। ਪੰਜਾਬ ਦੀ ਰਾਜਨੀਤੀ ਨੂੰ ਦੇਖਦਿਆਂ ਹਜੇ ਕੁੱਜ ਵੀ ਕਹਿਣਾ ਮੁਸ਼ਕਿਲ ਹੈ। ਪਰ ਇਹ ਚੋਣ ਲੋਕਾਂ ਦੀ ਅਸਲੀਅਤ ਨੂੰ ਸਾਹਮਣੇ ਜ਼ਰੂਰ ਲੈ ਕੇ ਆਉਣ ਵਾਲੀ ਹੈ।

MUST READ