2022 ਵਿਧਾਨ ਸਭਾ ਚੋਣਾਂ : ਅਕਾਲੀ ਦਲ ਵਲੋਂ ਮਾਨਸਾ ‘ਚ 14 ਸੀਨੀਅਰ ਮੀਤ ਪ੍ਰਧਾਨ ਲਗਾਏ ਗਏ
2022 ਵਿਧਾਨ ਸਭਾ ਸਿਰ ਤੇ ਹਨ ਅਜੀਹੇ ਚ ਹਰ ਪਾਰਟੀ ਆਪਣੇ ਪ੍ਰਸਾਰ ਪ੍ਰਚਾਰ ਚ ਹਨ। ਇਸੇ ਦੇ ਕਰਕੇ ਸ਼ੋ੍ਮਣੀ ਅਕਾਲੀ ਦਲ ਬਾਦਲ ਨੇ ਪਾਰਟੀ ਸਰਗਰਮੀਆਂ ਵਧਾਉਂਦਿਆਂ ਸ਼ੁੱਕਰਵਾਰ ਨੂੰ ਅਰਵਿੰਦ ਨਗਰ ਦਫਤਰ ਸਥਿਤ ਹਲਕਾ ਇੰਚਾਰਜ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਤੇ ਐਸਜੀਪੀਸੀ ਮੈਂਬਰ ਗੁਰਪ੍ਰਰੀਤ ਸਿੰਘ ਝੱਬਰ ਦੀ ਅਗਵਾਈ ਹੇਠ 14 ਸੀਨੀਅਰ ਮੀਤ ਪ੍ਰਧਾਨ ਹਲਕਾ ਮਾਨਸਾ ਦੀ ਸੂਚੀ ਜਾਰੀ ਕੀਤੀ। ਇਹ ਸੂਚੀ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਚਹਿਲ ਵੱਲੋਂ ਜਾਰੀ ਕੀਤੀ ਗਈ।
ਉਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਪਾਰਟੀ ਦੇ ਬਾਕੀ ਅਹੁਦੇਦਾਰਾਂ ਦੀ ਸੂਚੀ ਵੀ ਜਾਰੀ ਕਰਕੇ ਉਨਾਂ ਨੂੰ ਜਿੰਮੇਵਾਰੀ ਸੌਂਪੀ ਜਾਵੇਗੀ। ਚਹਿਲ ਨੇ ਕਿਹਾ ਕਿ ਸੋ੍ਮਣੀ ਅਕਾਲੀ ਦਲ ਲੋਕ ਹਿੱਤਾਂ ਦੀ ਅਗਵਾਈ ਕਰਦੇ ਹੋਏ ਅੱਗੇ ਵੱਧ ਰਿਹਾ ਹੈ ਅਤੇ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਦਿਆਂ ਹੀ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨੂੰ ਮਾਣ ਸਤਿਕਾਰ ਬਖਸ਼ਿਆ ਜਾਵੇਗਾ।