ਹਿੰਦੂਆਂ ‘ਤੇ ਵਿਵਾਦਪੂਰਨ ਟਿੱਪਣੀ ਕਰਨ ‘ਤੇ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਹੋਏ ਟ੍ਰੋਲ
ਪੰਜਾਬ ਦੇ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ‘ਚ ਘਿਰ ਗਏ ਹਨ। ਇਸ ਵਾਰ ਕਿਸਾਨ ਅੰਦੋਲਨ ‘ਚ ਆਪਣੀ ਇਕ ਟਿੱਪਣੀ ਕਾਰਨ ਉਹ ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਯੋਗਰਾਜ ਸਿੰਘ ਕਈ ਵਾਰ ਆਪਣੀਆਂ ਟਿੱਪਣੀਆਂ ਕਰਕੇ ਵਿਵਾਦਾਂ ‘ਚ ਰਹੇ ਹਨ।

ਦਰਅਸਲ, 28 ਨਵੰਬਰ ਨੂੰ, ਪੰਜਾਬੀ ਫਿਲਮਾਂ ਦੇ ਅਦਾਕਾਰ ਯੋਗਰਾਜ ਸਿੰਘ ਕਿਸਾਨ ਅੰਦੋਲਨ ‘ਚ ਕਿਸਾਨਾਂ ਦਾ ਸਮਰਥਨ ਕਰਨ ਲਈ ਸਿੰਧੂ ਸਰਹੱਦ ‘ਤੇ ਪਹੁੰਚੇ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਗ਼ਲਤ ਭਾਸ਼ਾ ਵਰਤੀ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਸ ਤੋਂ ਬਾਅਦ # ਅਰਸਟਯੋਗਰਾਜ ਸਿੰਘ ਨੇ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ। ਟਵਿੱਟਰ ‘ਤੇ ਯੋਗਰਾਜ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ 40 ਹਜ਼ਾਰ ਟਵੀਟ ਕੀਤੇ ਗਏ ਹਨ। ਲੋਕਾਂ ਨੇ ਯੋਗਰਾਜ ਦੇ ਭਾਸ਼ਣ ਨੂੰ ਭਿਆਨਕ, ਭੜਕਾਉ , ਅਪਮਾਨਜਨਕ ਅਤੇ ਨਫ਼ਰਤ ਭਰਿਆ ਦੱਸਿਆ ਹੈ।
ਇਸ ਭਾਸ਼ਣ ‘ਚ ਉਹ ਹਿੰਦੂ ਔਰਤਾਂ ‘ਤੇ ਬਹੁਤ ਹੀ ਇਤਰਾਜ਼ਯੋਗ ਗੱਲਾਂ ਕਹਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਬਿਆਨ ਤੋਂ ਨਾਰਾਜ਼ ਲੋਕਾਂ ਨੇ ਯੋਗਰਾਜ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਯੋਗਰਾਜ ਪੰਜਾਬੀ ‘ਚ ਭਾਸ਼ਣ ਦੇ ਰਹੇ ਹਨ, ਜਿੱਥੇ ਉਹ ਹਿੰਦੂਆਂ ਲਈ ਵਿਵਾਦਪੂਰਨ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਦਿਖਾਈ ਦਿੱਤੇ ਹਨ।