ਹਰਿਆਣਾ ਪੁਲਿਸ ਨੂੰ ਭਾਜੜਾ ਪਾ ਪੰਜਾਬ ਦੇ ਨੌਜਵਾਨ ਕਾਫਲੇ ਨੇ ਖਿੱਚੀ ਦਿੱਲੀ ਨੂੰ ਤਿਆਰੀ
ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਵਿੱਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਹਰ ਇਕ ਵਰਗ ਦਾ ਸਾਥ ਮਿਲ ਰਿਹਾ ਹੈ। ਅੱਜ ਪੰਜਾਬ ਦਾ ਹਰ ਪਰਵਾਰ ਕਿਸਾਨ ਦੇ ਹੱਕ ਦੇ ਲੜਾਈ ‘ਚ ਉਨ੍ਹਾਂ ਨਾਲ ਹੈ ਅਤੇ ਉਨ੍ਹਾਂ ਦੀ ਇਸ ਲੜਾਈ ਨੂੰ ਹੋਰ ਮਜਬੂਤ ਕਰਨ ਲਈ ਮਦਦ ਦਾ ਹੱਥ ਵਧਾ ਰਿਹਾ ਹੈ। ਉੱਥੇ ਹੀ ਅੱਜ ਗੁਰਦਾਸਪੁਰ ਤੋਂ ਸਾਡਾ ਪੰਜਾਬ ਫ਼ੈਡਰੇਸ਼ਨ ਨੇ ਦਿੱਲੀ ‘ਚ ਸ਼ੰਘਰਸ਼ ਕਰ ਰਹੇ ਕਿਸਾਨਾਂ ਦੇ ਖਾਉਂਣ ਲਈ ਰਾਸ਼ਨ, ਸੌਣ ਲਈ ਗੱਦੇ ਅਤੇ ਦਿੱਲੀ ‘ਚ ਪੱਕੇ ਮੋਰਚੇ ਲਗਾਉਣ ਲਈ ਚਾਨਣੀਆਂ ਕਨਾਤਾਂ (ਟੈਂਟ) ਦਾ ਇੰਤਜ਼ਾਮ ਕੀਤਾ ਹੈ ਤਾਂ ਜੋ ਪੱਕੇ ਮੋਰਚੇ ਲਗਾਏ ਜਾਣ ਕਿਉਂਕਿ ਇਹ ਸੰਘਰਸ਼ ਹੁਣ ਉਦੋਂ ਹੀ ਖਤਮ ਹੋਵੇਗਾ ਜਦੋ ਖੇਤੀ ਕਾਨੂੰਨ ਰੱਦ ਹੋਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਡਾ ਪੰਜਾਬ ਫ਼ੈਡਰੇਸ਼ਨ ਦੇ ਆਗੂ ਇੰਦਰਪਾਲ ਸਿੰਘ ਨੇ ਦੱਸਿਆ ਕਿ, ਜਦੋਂ ਤੋਂ ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸਾਡਾ ਪੰਜਾਬ ਫ਼ੈਡਰੇਸ਼ਨ ਕਿਸਾਨਾਂ ਦਾ ਸਾਥ ਦੇ ਰਹੀ ਹੈ ਅਤੇ ਇਸ ਸੰਘਰਸ਼ ਦੌਰਾਨ ਹੀ ਇੰਦਰਪਾਲ ਸਿੰਘ ਨੇ ਸੰਘੂ ਬੋਰਡਰ ਤੇ ਟਰੱਕ ਤੋਂ ਛਲਾਂਗ ਲੱਗਾ ਕੇ ਹਰਿਆਣਾ ਪੁਲਿਸ ਨੂੰ ਭਾਜੜਾਂ ਪਾਈਆਂ ਸੀ। ਦਸ ਦਈਏ ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਵਧੇਰੇ ਵਾਇਰਲ ਹੋਈ ਸੀ।