ਸੰਵਿਧਾਨ ਦੀ ਭਾਵਨਾ ਖਿਲਾਫ ਹਰਿਆਣਾ ਸਰਕਾਰ ਦੀ ਗਤੀਵਿਧੀ : ਕੈਪਟਨ ਅਮਰਿੰਦਰ ਸਿੰਘ

ਪੰਜਾਬੀ ਡੈਸਕ:- ਸਰਕਾਰ ਤੋਂ ਨਾਰਾਜ਼ ਅੰਦੋਲਨਕਾਰੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ  ਹਰਿਆਣਾ ਵੱਲੋਂ ਬਾਰਡਰ ‘ਤੇ  ਤਾਇਨਾਤ ਕੀਤੇ ਸਿਪਾਹੀਆਂ ਨੇ  ਕਿਸਾਨਾਂ ਨਾਲ ਨਜਿੱਠਣ ਲਈ ਆਪਣੀ ਤਾਕਤ ਦਾ ਗਲਤ ਇਸਤੇਮਾਲ ਕੀਤਾ ਹੈ। ਦਸ ਦਈਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ  ਨਿੰਦਾ ਕਰਦਿਆਂ ਇਸ ਨੂੰ ਵਿਰੋਧ ਕਰਨ ਦੇ ਉਨ੍ਹਾਂ ਦੇ ਸੰਵਿਧਾਨਕ ਅਤੇ ਜਮਹੂਰੀ ਅਧਿਕਾਰਾਂ ’ਤੇ ਹਮਲਾ ਕਰਾਰ ਦਿੱਤਾ ਅਤੇ ਉਨ੍ਹਾਂ  ਦਿੱਲੀ ਸਰਕਾਰ ਨੂੰ ਖੇਤੀ ਕਾਨੂੰਨਾਂ ਬਾਰੇ ਆਪਣੀਆਂ ਚਿੰਤਾਵਾਂ ਨੂੰ ਉਜਾਗਰ ਕਰਨ ਲਈ ਸ਼ਾਂਤਮਈ ਢੰਗ ਨਾਲ ਗੱਲ ਕਰਨ ਦੀ ਅਪੀਲ ਕੀਤੀ। 

ਪਿਛਲੇ ਮਹੀਨੇ ਪੰਜਾਬ ਦੇ ਵਿਧਾਇਕਾਂ ਨੂੰ ਜੰਤਰ-ਮੰਤਰ ਵਿਖੇ ਇਕ ਨਿਰਧਾਰਤ ਸਥਾਨ ‘ਤੇ ਇਕ ਚਿੰਨ੍ਹ ਧਰਨੇ ‘ ਤੇ ਬੈਠਣ ਲਈ ਕੀਤੀ  ਅਗਵਾਈ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ, ਅਜਿਹਾ ਹੀ ਕੁਝ ਕਿਸਾਨਾਂ ਲਈ ਕੀਤਾ ਜਾ ਸਕਦਾ ਹੈ ਤਾਂ ਜੋ ਉਹ ਰਾਸ਼ਟਰੀ ਮੀਡੀਆ ਦੇ ਨਾਲ ਬੋਲਣ ਅਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰ ਸਕਣ।

ਕੈਪਟਨ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ  ਕਿ, “ਕੀ ਬੀਤੇ ਦਿਨੀਂ ਭਾਜਪਾ ਰੋਸ ਰੈਲੀਆਂ ਤੇ ਰਾਮਲੀਲਾ ਮੈਦਾਨ ਵਿੱਚ ਨਹੀਂ ਬੈਠੀ?  ਕਿਸਾਨਾਂ ਨੂੰ ਆਪਣੀ ਰਾਜਧਾਨੀ ‘ਚ ਜਾ ਕੇ ਕਾਨੂੰਨਾਂ ਵਿਰੁੱਧ ਬੋਲਣ ਦੀ ਇਜ਼ਾਜ਼ਤ ਕਿਉਂ ਨਾ ਦਿੱਤੀ ਜਾਵੇ? ”  ਕੈਪਟਨ ਨੇ  ਹਰਿਆਣਾ ਦੀ ਖੱਟਰ ਸਰਕਾਰ ਨੂੰ ਅਪੀਲ ਕੀਤੀ ਕਿ,  ਪ੍ਰੇਸ਼ਾਨ ਹੋਏ ਕਿਸਾਨਾਂ ਨੂੰ ਰਾਸ਼ਟਰੀ ਰਾਜ ਮਾਰਗ ਤੋਂ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਦਿੱਲੀ ਲਿਜਾਣ ਦੀ ਆਗਿਆ ਦਿੱਤੀ ਜਾਵੇ। ਕੈਪਟਨ ਅਮਰਿੰਦਰ ਨੇ ਕਿਹਾ ਕਿ, ਕਿਸਾਨ ਕਿਸੇ ਕਾਨੂੰਨ ਦੀ ਉਲੰਘਣਾ ਜਾਂ ਹਿੰਸਾ ‘ਚ ਸ਼ਾਮਲ ਨਹੀਂ  ਹੋ ਰਹੇ।  ਇਸ ਲਈ  ਉਨ੍ਹਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਲੋਕਤੰਤਰ ਲਈ ਚੰਗੀਆਂ ਨਹੀਂ ਹਨ। ਕਾਰਵਾਈਆਂ ਵਿਰੋਧੀ ਪ੍ਰਤੀਕਿਰਿਆਵਾਂ ਦਾ ਕਾਰਣ ਬਣ ਸਕਦੀਆਂ ਹਨ।  ਉਨ੍ਹਾਂ ਕਿਹਾ ਕਿ ਉਹ ਖੱਟਰ ਦੀ ਟਿੱਪਣੀ ਤੋਂ ਹੈਰਾਨ ਹਨ।

ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ, ਖੱਟਰ ਸਰਕਾਰ  ਦੀਆਂ ਕਾਰਵਾਈਆਂ ਸੰਵਿਧਾਨਕ ਭਾਵਨਾ ਦੇ ਵਿਰੁੱਧ, ਕਿਸਾਨਾਂ ਦੀ ਬੋਲਣ ਦੀ ਆਜ਼ਾਦੀ ਅਤੇ ਮਾੜੇ ਸਵਾਦ ਦੇ ਵਿਰੁੱਧ ਸਨ।  ਨਾਲ ਹੀ ਕੈਪਟਨ  ਨੇ ਇਹ ਵੀ ਕਿਹਾ ਕਿ “ਜਾਂ ਤਾਂ ਸਾਡੇ  ਭਾਰਤ ‘ਚ ਸੰਵਿਧਾਨ ਹੈ ਜਾਂ ਸਾਡੇ ਕੋਲ ਨਹੀਂ ਹੈ, ਅਤੇ ਜੇ ਸੰਵਿਧਾਨ ਹੈ ਤਾਂ ਫਿਰ ਹਰੇਕ ਵਿਅਕਤੀ ਨੂੰ ਬੋਲਣ ਅਤੇ ਸੋਚਣ  ਦੀ ਅਜ਼ਾਦੀ ਹੈ। 

ਕਿਸਾਨਾਂ ਨੂੰ ਰੋਕਣ ਪਿੱਛੇ ਤਰਕਸ਼ੀਲਤਾ ਉੱਤੇ ਸਵਾਲ ਚੁੱਕਦੇ ਹੋਏ, ਮੁਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ, “ਸ਼ਾਂਤਮਈ ਢੰਗ ਤੋਂ ਵਿਰੋਧ ਕਰ ਰਹੇ ਕਿਸਾਨਾਂ ਵਿਰੁੱਧ ਕੁੱਟਮਾਰ , ਵਾਟਰ ਕੈਨਨਦੀ ਵਰਤੋਂ  ਪੂਰੀ ਤਰ੍ਹਾਂ ਗੈਰ ਸੰਵਿਧਾਨਕ ਹੈ। ਕੌਮ ਨੂੰ ਭੋਜਨ ਦੇਣ ਵਾਲੇ ਹੱਥ ਫੜੇ ਜਾਣ ਦੇ ਹੱਕਦਾਰ ਨਹੀਂ।  ”ਉਨ੍ਹਾਂ ਕਿਹਾ ਕਿ, ਉਨ੍ਹਾਂ ਦੀ ਸਰਕਾਰ ਨੇ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਨੂੰ ਬਿਨਾਂ ਕਿਸੇ ਹਿੰਸਾ ਜਾਂ ਕਾਨੂੰਨ ਵਿਵਸਥਾ  ਦੇ ਸ਼ਾਂਤਮਈ ਢੰਗ  ਨਾਲ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਸੀ।

CM Manohar Lal Khattar

ਕੈਪਟਨ ਅਮਰਿੰਦਰ ਨੇ ਹਰਿਆਣਾ ਸਰਕਾਰ ਤੇ ਨਿਸ਼ਾਨਾ ਸਾਧਦਿਆਂ  ਕਿਹਾ ਕਿ, “ਇਹ ਉਹ ਕਿਸਾਨ ਹਨ ਜਿਨ੍ਹਾਂ ਨੂੰ ਐਮਐਸਪੀ ਉੱਤੇ ਯਕੀਨ ਦਿਵਾਉਣ ਦੀ ਲੋੜ ਹੈ, ਮੈਨੂੰ ਨਹੀਂ। ਖੱਟਰ ਨੂੰ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ, ਜੇ ਉਹ ਸੋਚਦੇ ਕਿ, ਉਹ ਉਨ੍ਹਾਂ ਨੂੰ ਮਨਾਉਣਗੇ।  ਸਵਾਲਾਂ ਦੇ ਘੇਰੇ ‘ਚ ਲੈਂਦੇ ਹੋਏ ਜਦੋ ਕੈਪਟਨ ਅਮਰਿੰਦਰ ਨੂੰ ਪੁੱਛਿਆ ਗਿਆ  ਕਿ, ਆਪਣੇ ਹਰਿਆਣਾ ਦੇ ਹਮਰੁਤਬਾ ਦੇ ਦੋਸ਼ ਨੂੰ ਨਕਾਰਦਿਆਂ ਕਿ ਉਹ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਉਕਸਾ ਰਹੇ ਹਨ ਤਾਂ ਇਸ ‘ਤੇ  ਕੈਪਟਨ ਨੇ ਕਿਹਾ ਕਿ,  ਕਿਉਂ ਹਰਿਆਣਾ ਦੇ ਕਿਸਾਨ ਵੀ ਉਸ ਮਾਮਲੇ ਵਿੱਚ ਦਿੱਲੀ ਵੱਲ ਮਾਰਚ ਕਰ ਰਹੇ ਹਨ।

MUST READ