ਸੁਪਰਸਟਾਰ ਰਜਨੀਕਾਂਤ ਨੇ ਨਵੀਂ ਰਾਜਨੀਤਿਕ ਪਾਰਟੀ ਨਹੀਂ ਬਨਾਉਂਣ ਦੀ ਕੀਤੀ ਘੋਸ਼ਣਾ, ਜਾਣੋ ਕਿਉਂ

ਪੰਜਾਬੀ ਡੈਸਕ :- ਸੁਪਰਸਟਾਰ ਰਜਨੀਕਾਂਤ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ, ਉਹ ਆਪਣੀ ਨਵੀ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਹੁਣ ਨਹੀਂ ਕਰਨਗੇ। ਦਸ ਦਈਏ ਇਹ ਐਲਾਨ 31 ਦਸੰਬਰ ਨੂੰ ਕੀਤਾ ਜਾਣਾ ਸੀ। ਰਜਨੀਕਾਂਤ ਨੇ ਟਵਿੱਟਰ ‘ਤੇ ਪੋਸਟ ਕਰ ਕੇ ਪਾਰਟੀ ਦੀ ਸ਼ੁਰੂਆਤ ਨਾ ਕਰਨ ‘ਤੇ ਮੁਆਫੀ ਵੀ ਮੰਗੀ ਹੈ। ਜਾਰੀ ਟਵੀਟ ‘ਚ ਉਨ੍ਹਾਂ ਕਿਹਾ “ਸਿਰਫ ਮੈਂ ਇਸ ਫੈਸਲੇ ਦਾ ਐਲਾਨ ਕਰਨ ਦਾ ਦਰਦ ਜਾਣਦਾ ਹਾਂ,” ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਰਾਜਨੀਤੀ ਵਿੱਚ ਦਾਖਲ ਹੋਏ ਲੋਕਾਂ ਦੀ ਸੇਵਾ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ 70 ਸਾਲਾ ਅਭਿਨੇਤਾ ਨੂੰ ਤਾਮਿਲਨਾਡੂ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਵਰੀ 2021 ‘ਚ ਆਪਣੀ ਰਾਜਨੀਤਿਕ ਪਾਰਟੀ ਦੀ ਚੋਣ ਕਰਨ ਦੀ ਉਮੀਦ ਸੀ।

ਇਸ ਹਫਤੇ ਦੀ ਸ਼ੁਰੂਆਤ ਵਿੱਚ, ਰਜਨੀਕਾਂਤ ਦੀ ਸਿਹਤ ਵਿਗੜਨ ਕਰਨ ਉਨ੍ਹਾਂ ਨੂੰ ਹੈਦਰਾਬਾਦ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਤਬੀਅਤ ‘ਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੰਗਲਵਾਰ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਡਾਕਟਰਾਂ ਨੇ ਰਜਨੀਕਾਂਤ ਨੂੰ ਇੱਕ ਹਫ਼ਤੇ ਦੇ ਆਰਾਮ ਦੀ ਸਲਾਹ ਦਿੱਤੀ ਹੈ। ਡਾਕਟਰਾਂ ਵਲੋਂ ਉਨ੍ਹਾਂ ਨੂੰ ਆਰਾਮ ਕਰਨ ਤੇ ਆਪਣਾ ਪੂਰਾ ਖ਼ਿਆਲ ਰੱਖਣ ਨੂੰ ਕਿਹਾ ਗਿਆ ਹੈ ਅਤੇ ਅਜਿਹੀ ਕਿਸੇ ਵੀ ਗਤੀਵਿਧੀ ਤੋਂ ਬਚਣ ਲਈ ਸਲਾਹ ਦਿੱਤੀ ਗਈ ਹੈ ਜਿਸ ਨਾਲ ਕੋਵਿਡ -19 ਦਾ ਜੋਖਮ ਪੈਦਾ ਹੋਵੇ। ਦਸ ਦਈਏ 2016 ਵਿੱਚ ਅਭਿਨੇਤਾ ਰਜਨੀਕਾਂਤ ਨੇ ਕਿਡਨੀ ਟ੍ਰਾਂਸਪਲਾਂਟ ਕਰਵਾਇਆ ਸੀ।

MUST READ