ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਖੱਟਰ ਨੇ 26/11 ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ

ਮੁੱਖ ਮੰਤਰੀ ਪੰਜਾਬ ਅਤੇ ਹਰਿਆਣਾ ਮੁੱਖਮੰਤਰੀ ਮਨੋਹਰ ਲਾਲ ਖੱਟਰ ਵਲੋਂ 26/11 ਮੁੰਬਈ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਦਸ ਦਈਏ 26/11 ਅੱਤਵਾਦੀ ਹਮਲੇ ਦੀ 12 ਵੀ ਵਰੇਗੰਢ ਹੈ, ਜਿਸ ‘ਚ 166 ਲੋਕ ਮਾਰੇ ਗਏ ਸਨ। ਇਸ ਦਿਨ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, ਇਹ ਇਕ ਅਜਿਹਾ ਮੌਕਾ ਸੀ, ਜਿਸ ਨਾਲ ਅੱਤਵਾਦੀ ਹਿੰਸਾ ਦੀਆਂ ਸਾਰੀਆਂ ਕਿਸਮਾਂ ਵਿਰੁੱਧ ਸਮੂਹਿਕ ਤੌਰ ‘ਤੇ ਖੜੇ ਹੋਣ ਦੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਜਾਂਦੀ ਹੈ।

26/11 ਦੀ ਵਰੇਗੰਢ ਮੌਕੇ ਪੰਜਾਬ ਸਰਕਾਰ ਨੇ ਇਕ ਟਵੀਟ ਵੀ ਪੋਸਟ ਕੀਤਾ।

ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਨੇ ਵੀ ਆਪਣੇ ਟਵਿੱਟਰ ਹੈਂਡਲ ਰਾਹੀਂ 26/11 ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਉਨ੍ਹਾਂ ਦੀ ਕੁਰਬਾਨੀ ਨੂੰ ਚੇਤੇ ਕਰਦਿਆਂ ਟਵੀਟ ਕੀਤਾ।

ਦਸ ਦਈਏ 26 ਨਵੰਬਰ 2008 ਦਾ ਉਹ ਕਾਲਾ ਦਿਨ ਜਦੋਂ ਲਸ਼ਕਰ -ਏ -ਤੋਇਬਾ ਦੇ 10 ਅੱਤਵਾਦੀ ਸਮੁੰਦਰੀ ਰਸਤੇ ਰਾਹੀਂ ਮੁੰਬਈ ਪਹੁੰਚੇ ਅਤੇ ਗੋਲੀਬਾਰੀ ਕੀਤੀ, ਸ਼ਹਿਰ ਵਿੱਚ 60 ਘੰਟੇ ਦੀ ਘੇਰਾਬੰਦੀ ਦੌਰਾਨ 18 ਸੁਰੱਖਿਆ ਕਰਮਚਾਰੀਆਂ ਸਣੇ 166 ਮਾਸੂਮ ਲੋਕ ਮੌਤ ਦੀ ਭੇਂਟ ਚੜ੍ਹਗੇ ਅਤੇ ਕਈ ਜ਼ਖਮੀ ਹੋਏ।

MUST READ