ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਵਜੋਤ ਸਿੰਘ ਸਿੱਧੂ ਨੇ ਮੰਗੀ ਮੁਆਫੀ

ਪੰਜਾਬੀ ਡੈਸਕ :- ਆਪਣੀ ਬੇਬਾਕ ਆਵਾਜ਼ ਨਾਲ ਜਾਣੇ ਜਾਂਦੇ ਪੰਜਾਬ ਦੇ ਸਾਬਕਾ ਕੈਬਿਨੇਟ ਨਵਜੋਤ ਸਿੰਘ ਸਿੱਧੂ ਨੇ ਬੁਧਵਾਰ ਨੂੰ ਆਪਣੇ ਟਵਿੱਟਰ ਹੈਂਡਲ ‘ਤੇ ਟਵੀਟ ਪੋਸਟ ਕਰਕੇ ਮੁਆਫੀ ਮੰਗੀ ਹੈ। ਇਹ ਮੁਆਫੀ ਸਿੱਧੂ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੰਗੀ ਹੈ। ਦਸ ਦਈਏ ਸੋਮਵਾਰ 28 ਦਸੰਬਰ ਨੂੰ ਸਿੱਧੂ ੴ ਖੰਡੇ ਦੇ ਨਿਸ਼ਾਨ ਵਾਲਾ ਸ਼ਾਲ ਲੈ ਕੇ ਕਿਸਾਨ ਮਸਲਿਆਂ ‘ਤੇ ਗੱਲ ਕਰਦੇ ਹੋਏ ਆਪਣੇ youtube ਚੈਨਲ ‘ਤੇ ਦਿਖਾਈ ਦਿੱਤੇ ਸਨ।

ਜਿਸ ਤੋਂ ਬਾਅਦ ਸਿੱਧੂ ਮੁੜ ਵਿਵਾਦਾਂ ਦੇ ਘੇਰੇ ‘ਚ ਆ ਗਏ। ਸਿੱਧੂ ਦੀ ਖੰਡੇ ਦੇ ਨਿਸ਼ਾਨ ਸਾਹਿਬ ਵਾਲੇ ਸ਼ਾਲ ਦੀ ਤਸਵੀਰਾਂ ਸੋਸ਼ਲ ਮੀਡਿਆ ‘ਤੇ ਵਧੇਰੇ ਵਾਇਰਲ ਹੋਈ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਾਰੀ ਆਦੇਸ਼ਾਂ ਅਨੁਸਾਰ ਇਹ ਗੁਰਬਾਣੀ ਜਾਂ ਸਿੱਖ ਚਿੰਨ੍ਹਾਂ ਦੀ ਬੇਅਦਬੀ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਆਪਣੀ ਇਸ ਹਰਕਤ ਲਈ ਬੁਧਵਾਰ ਨੂੰ ਟਵੀਟ ਪੋਸਟ ਰਾਹੀਂ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗੀ ਹੈ।

MUST READ