ਸਾਹਮਣੇ ਆਈ ਇੱਕ ਵਾਰ ਫਿਰ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ !
ਇੱਕ ਵਾਰ ਫਿਰ ਪਾਕਿਸਤਾਨ ਨੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ ‘ਚ ਸੀ, ਜਿਸ ਵਿੱਚ ਉਹ ਪੂਰੀ ਤਰ੍ਹਾਂ ਫੇਲ ਸਾਬਿਤ ਹੋਇਆ ਹੈ। ਦਸ ਦਈਏ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਪੰਜਾਬ ਦੇ ਗੁਰਦਾਸਪੁਰ ਨੇੜੇ ਦੀਨਾਨਗਰ ਖੇਤਰ ਦੇ ਪਿੰਡ ਸਲੈਚ ‘ਚ ਬੀਐਸਐਫ ਨੇ ਸੋਮਵਾਰ ਸਵੇਰੇ 11 ਗ੍ਰਨੇਡ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ, ਐਤਵਾਰ ਰਾਤ ਨੂੰ ਇਕ ਪਾਕਿਸਤਾਨੀ ਡਰੋਨ ਉਸ ਖੇਤਰ ‘ਚ ਦੇਖਿਆ ਗਿਆ ਸੀ। ਬੀਐਸਐਫ ਵਲੋਂ 18 ਰਾਊਂਡ ਫਾਇਰਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ ਸੀ। ਇਸ ਸਮੇਂ, ਪੰਜਾਬ ਪੁਲਿਸ ਅਤੇ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਪੂਰੇ ਖੇਤਰ ਵਿੱਚ ਤਲਾਸ਼ੀ ਅਭਿਆਨ ਚਲਾ ਰਹੇ ਹਨ।

ਬੀਐਸਐਫ ਦੇ ਜਵਾਨਾਂ ਨੇ ਸ਼ਨੀਵਾਰ ਦੇਰ ਰਾਤ ਪਾਕਿਸਤਾਨ ਤੋਂ ਆਏ ਇਕ ਡਰੋਨ ‘ਤੇ ਗੋਲੀਆਂ ਚਲਾਈਆਂ ਜੋ ਕਿ ਸਰਹੱਦੀ ਪਿੰਡ ਸਲੈਚ, ਦੀਨਾਨਗਰ ਖੇਤਰ ਵਿੱਚ ਆਬਜ਼ਰਵੇਸ਼ਨ ਪੋਸਟ (ਬੀਓਪੀ) ਦੇ ਚੌਕ ਦੇ ਦੋਰੰਗਲਾ ਖੇਤਰ ਵਿੱਚ ਸ਼ਨੀਵਾਰ ਦੇਰ ਰਾਤ ਆਇਆ। ਫਿਰ ਡਰੋਨ ਪਾਕਿ ਪਰਤ ਆਇਆ। ਇਸ ਸਬੰਧ ਵਿੱਚ ਬੀਐਸਐਫ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ, 58 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਨੂੰ ਵੇਖਦਿਆਂ ਫਾਇਰਿੰਗ ਸ਼ੁਰੂ ਕਰ ਦਿੱਤੀ। ਐਤਵਾਰ ਨੂੰ ਪੁਲਿਸ ਦੇ ਸਹਿਯੋਗ ਨਾਲ ਸਰਹੱਦ ਦੇ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਕਿਹਾ ਕਿ, ਸਰਹੱਦ ਪਾਰੋਂ ਨਿਰੰਤਰ ਧੁੰਦ ਦਾ ਫਾਇਦਾ ਚੁੱਕ ਕੇ ਖੇਪਾਂ ਅਤੇ ਹਥਿਆਰ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹਾਲਾਂਕਿ ਬੀਐਸਐਫ ਦੇ ਜਵਾਨਾਂ ਨੇ ਸਪਸ਼ਟ ਨਹੀਂ ਕੀਤਾ ਕਿ, ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਸੀ ਕਿ, ਖੋਜ ਦੌਰਾਨ ਖੇਤਾਂ ‘ਚ ਪੁਲਿਸ ਨੂੰ 11 ਪਾਕਿਸਤਾਨੀ ਗ੍ਰੇਨੇਡ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ, ਸੋਮਵਾਰ ਨੂੰ ਪੁਲਿਸ ਦੇ ਵੱਡੇ ਅਧਿਕਾਰੀ ਚੰਡੀਗੜ੍ਹ ‘ਚ ਇਸ ਸੰਬੰਧੀ ਪ੍ਰੈਸ ਕਾਨਫਰੰਸ ਰਾਹੀਂ ਇਸ ਦਾ ਖੁਲਾਸਾ ਕਰਨਗੇ।