ਸਾਲ ਦੇ ਅੰਤਿਮ ਦਿਨ ਪ੍ਰਧਾਨ ਮੰਤਰੀ ਮੋਦੀ ਦਾ ਸਿਹਤ ਵਿਭਾਗ ‘ਚ ਚੁੱਕਿਆ ਸਫਲ ਕਦਮ…….
ਪੰਜਾਬੀ ਡੈਸਕ :- 2020 ‘ਚ ਕੋਰੋਨਾ ਮਹਾਮਾਰੀ ਤੇ ਕਿਸਾਨ ਮਸਲੇ ਨੇ ਜਿੱਥੇ ਪੂਰੇ ਦੇਸ਼ ‘ਚ ਅਸ਼ਾਂਤੀ ਅਤੇ ਉਦਾਸੀ ਦਾ ਮਾਹੌਲ ਬਣਾਇਆ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਵਲੋਂ ਕਈ ਅਜਿਹੇ ਉਪਰਾਲੇ ਕੀਤੇ ਗਏ, ਜੋ ਦੇਸ਼ ਦੀ ਜਨਤਾ ਲਈ ਵਧੇਰੇ ਲਾਭਕਾਰੀ ਹੈ। ਜਿਵੇਂ -ਕਿਸਾਨ ਰੇਲ ਸੇਵਾਵਾਂ, “ਇਕ ਕਾਰਡ ਇੱਕ ਰਾਸ਼ਟਰ” ਅਤੇ ਕਈ ਸਿਹਤ ਯੋਜਨਾਵਾਂ ਉਲੀਕੀ। ਕੋਰੋਨਾ ਦੇ ਸਮੇ ‘ਚ ਜਿੱਥੇ ਪੂਰੇ ਦੇਸ਼ ਦਾ ਸਿੱਖਿਅਕ ਮਾਹੌਲ ਵਿਗੜ ਰਿਹਾ ਸੀ, ਉੱਥੇ ਹੀ ਔਨਲਾਈਨ ਸਿੱਖਿਆ ਰਾਹੀਂ ਸਾਡੇ ਦੇਸ਼ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਇਆ ਤੇ ਉਨ੍ਹਾਂ ਦਾ ਸਾਲ ਖਰਾਬ ਹੋਣ ਤੋਂ ਬਚਾਇਆ।
ਪਿਛਲੇ ਹਫਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ ਵਿਕਾਸ ਲਈ ਕਈ ਅਹਿਮ ਕਦਮ ਚੁੱਕੇ। ਉੱਥੇ ਹੀ ਸਾਲ ਦੇ ਅੰਤਿਮ ਦਿਨੀ 31 ਦਸੰਬਰ 2020 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਜਨਤਾ ਦੀ ਸਿਹਤ ਨੂੰ ਧਿਆਨ ‘ਚ ਰੱਖਦਿਆਂ ਹੋਏ ਗੁਜਰਾਤ ਦੇ ਆਲ ਇੰਡੀਆ ਇੰਸਟੀਚਉਟ ਆਫ ਮੈਡੀਕਲ ਸਾਇੰਸਜ਼ (ਏਮਜ਼) ਰਾਜਕੋਟ ਦਾ ਨੀਂਹ ਪੱਥਰ ਰੱਖਿਆ। ਪੀਐਮ ਮੋਦੀ ਨੇ ਕਿਹਾ, “ਇਸ ਸਾਲ ਲਈ ਨਵੀਂ ਸਿਹਤ ਬੁਨਿਆਦੀ ਢਾਂਚੇ ਨਾਲ ਵਿਦਾਈ ਕਰਨ ਲਈ ਜਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਦੇਸ਼ ਦੀ ਜਨਤਾ ਨੂੰ ਕਰਨਾ ਪਿਆ ਹੈ। ਉੱਥੇ ਹੀ ਉਨ੍ਹਾਂ ਕਿਹਾ, 2020 ਦਾ ਆਖਰੀ ਦਿਨ ਉਨ੍ਹਾਂ ਸਾਰੇ ਸਿਹਤ ਕਰਮਚਾਰੀਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਸਾਨੂੰ ਸੁਰੱਖਿਅਤ ਰੱਖਣ ਲਈ ਆਪਣੀ ਜਾਨ ਜੋਖਿਮ ‘ਚ ਪਾਈ।
ਪ੍ਰਧਾਨ ਮੰਤਰੀ ਨੇ ਕਿਹਾ ਕਿ, ਇਸ ਪ੍ਰਾਜੈਕਟ ਦਾ ਅਰਥ ਹਜ਼ਾਰਾਂ ਰੁਜ਼ਗਾਰ, ਚੰਗੀ ਸਿਹਤ ਦੇਖਭਾਲ ਅਤੇ ਗੁਜਰਾਤ ਦੇ ਵਿਕਾਸ ਲਈ ਹੋਵੇਗਾ। ਆਪਣੇ ਕਾਰਜਕਾਲ ਬਾਰੇ ਦਸਦਿਆਂ ਪੀਐਮ ਮੋਦੀ ਨੇ ਕਿਹਾ “ਅਜ਼ਾਦੀ ਦੇ ਇੰਨੇ ਸਾਲਾਂ ਬਾਅਦ ਅਸੀਂ ਸਿਰਫ 6 ਏਮਜ਼ ਦੀ ਸਥਾਪਨਾ ਕਰ ਸਕੇ ਹਾਂ। 2003 ਵਿੱਚ, ਅਟਲ ਜੀ ਦੀ ਸਰਕਾਰ ਨੇ 6 ਹੋਰ ਏਮਜ਼ ਸਥਾਪਤ ਕਰਨ ਦੀ ਪਹਿਲ ਕੀਤੀ। ਪਿਛਲੇ 6 ਸਾਲਾਂ ਵਿੱਚ, ਅਸੀਂ 10 ਹੋਰ ਏਮਜ਼ ਵਿੱਚ ਸੁਧਾਰ ਲਿਆਉਣ ਤੇ ਕੰਮ ਸ਼ੁਰੂ ਕੀਤਾ ਹੈ। ਪ੍ਰਧਾਨਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ ਇਸ ਪ੍ਰਾਜੈਕਟ ਲਈ ਲਗਭਗ 201 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ। ਇਹ 1,195 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣਾਇਆ ਜਾਵੇਗਾ, ਅਤੇ 2022 ਦੇ ਅੱਧ ਤੱਕ ਪੂਰਾ ਹੋਣ ਦੀ ਉਮੀਦ ਹੈ।
ਭਾਰਤ ਜਿਹਾ ਦੇਸ਼, ਜਿਸ ‘ਚ ਵੱਡੀ ਆਬਾਦੀ ਵਸਦੀ ਹੈ, ਇਸ ਸਾਲ ਲਗਭਗ 1 ਕਰੋੜ ਲੋਕਾਂ ਨੇ ਕੋਰੋਨਾਵਾਇਰਸ ਵਿਰੁੱਧ ਆਪਣੀ ਲੜਾਈ ਜਿੱਤੀ ਹੈ। ਭਾਰਤ ਇਸ ਖੇਤਰ ਦੇ ਦੂਜੇ ਦੇਸ਼ਾਂ ਨਾਲੋਂ ਬਹੁਤ ਵਧੀਆ ਰਿਹਾ ਹੈ ਅਤੇ ਲਾਗ ਦੀ ਦਰ ਵੀ ਨਿਰੰਤਰ ਹੇਠਾਂ ਆ ਰਹੀ ਹੈ। ” ਕੋਰੋਨਾ ਦੀ ਵੈਕਸੀਨ ਦਾ ਵਿਕਾਸ ਭਾਰਤ ‘ਚ ਆਪਣੇ ਆਖਰੀ ਪੜਾਅ ‘ਤੇ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਟੀਕਾਕਰਨ ਵੱਲ ਅੱਗੇ ਵਧੇਗਾ ਅਤੇ ਉਸੇ ਏਕਤਾ ਨੂੰ ਦਰਸਾਏਗਾ ਜੋ ਇਸ ਸਾਲ ਵਾਇਰਸ ਵਿਰੁੱਧ ਲੜਨ ਨੂੰ ਪ੍ਰਦਰਸ਼ਿਤ ਕਰਦੀ ਹੈ। “ਹਾਲ ਹੀ ਦੇ ਸਾਲਾਂ ਵਿੱਚ, ਲੋਕਾਂ ਨੂੰ ਸਿਹਤ ਸਹੂਲਤਾਂ ਦੀ ਸਹੂਲਤ ਮਿਲੀ ਹੈ। ਸਰਕਾਰੀ ਯੋਜਨਾਵਾਂ ਅਤੇ ਇਨ੍ਹਾਂ ਯੋਜਨਾਵਾਂ ਬਾਰੇ ਜਾਗਰੂਕਤਾ ਭਾਰਤ ਦੀਆਂ ਧੀਆਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਵਿੱਚ ਬਹੁਤ ਅੱਗੇ ਚੱਲ ਰਹੀ ਹੈ। ਉਨ੍ਹਾਂ ਕਿਹਾ, “ਇਹ ਯੋਜਨਾਵਾਂ ਇੱਕ ਵੱਡਾ ਕਾਰਨ ਹੈ ਕਿ ਸਕੂਲਾਂ ਵਿੱਚ ਲੜਕੀਆਂ ਦੇ ਪੜਨ ਦੀ ਗਿਣਤੀ ‘ਚ ਵਾਧਾ ਆਇਆ ਹੈ।
“ਭਾਰਤ ਭਵਿੱਖ ‘ਚ ਸਿਹਤ ਦੇ ਵਿਭਾਗ ਵਿੱਚ ਸਭ ਤੋਂ ਮਹੱਤਵਪੂਰਣ ਭੂਮਿਕਾ ਅਦਾ ਕਰੇਗਾ,” ਉਨ੍ਹਾਂ ਕਿਹਾ, ਭਾਰਤ ਨੇ ਲੋੜ ਪੈਣ ਤੇ ਵਿਚਾਰਾਂ ਨੂੰ ਢਾਲਣ, ਵਿਕਸਤ ਕਰਨ ਅਤੇ ਫੈਲਾਉਣ ਦੀ ਆਪਣੀ ਸਮਰੱਥਾ ਨੂੰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ, ‘ਸਾਡਾ ਧਿਆਨ ਹਮੇਸ਼ਾਂ ਮਨੁੱਖਤਾ ‘ਤੇ ਰਿਹਾ, ਭਾਰਤ ਵਿਸ਼ਵਵਿਆਪੀ ਸਿਹਤ ਦੇ ਨਰਵ ਕੇਂਦਰ ਵਜੋਂ ਉੱਭਰਿਆ ਹੈ। ਇਸ ਮੌਕੇ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ, ਰਾਜ ਦੇ ਮੁੱਖ ਮੰਤਰੀ ਵਿਜੇ ਰੁਪਾਨੀ, ਕੇਂਦਰੀ ਸਿਹਤ ਮੰਤਰੀ ਅਤੇ ਕੇਂਦਰੀ ਰਾਜ ਰਾਜ ਸਿਹਤ ਮੰਤਰੀ ਹਰਸ਼ ਵਰਧਨ ਵੀ ਮੌਜੂਦ ਸਨ।