ਸਾਡੇ ਪ੍ਰਧਾਨ ਮੰਤਰੀ ਦਾ ਇੱਕੋ ਮਿਸ਼ਨ “ਵਿਕਾਸ” ਹੈ : ਨਰਿੰਦਰ ਸਿੰਘ ਤੋਮਰ
ਪੰਜਾਬੀ ਡੈਸਕ:- ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ, ਕੇਂਦਰ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੱਖਾ ਕਿਸਾਨ ਦਿੱਲੀ ਨੂੰ ਘੇਰਾ ਪਾ ਕੇ ਬੈਠਾ ਹੋਇਆ ਹੈ। ਇਸੇ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਕਿਹਾ ਕਿ, ਯੂਪੀਏ ਸਰਕਾਰ ਦੌਰਾਨ ਖੇਤੀਬਾੜੀ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੁਪਰੀਮੋ ਸ਼ਰਦ ਪਵਾਰ ਵੀ ਖੇਤੀ ਸੈਕਟਰ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਸਨ ਪਰ ਕੁਝ ‘ਬਾਹਰੀ ਤਾਕਤਾਂ’ ਕਾਰਨ ਉਹ ਕਾਨੂੰਨ ਲਾਗੂ ਨਹੀਂ ਕਰ ਸਕੇ।

ਇਹ ਬਿਆਨ ਉਦੋਂ ਆਇਆ ਜਦੋ ਸਰਕਾਰ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਕਰਨ ਦਾ ਸਮਾਂ ਤੈਅ ਕਰ ਚੁੱਕੀ ਹੈ। ਦਸ ਦਈਏ ਵੱਖ-ਵੱਖ ਕਿਸਾਨ ਯੂਨੀਅਨਾਂ ਦੀ ਸਾਂਝੀ ਕਮੇਟੀ ਨੇ ਸੋਮਵਾਰ ਨੂੰ ਨਰੇਂਦਰ ਸਿੰਘ ਤੋਮਰ ਨਾਲ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਲਈ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਖੇਤੀਬਾੜੀ ਮੰਤਰੀ ਤੋਮਰ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਮਰਥਨ ਕਰਦਿਆਂ ਕਿਹਾ ਕਿ, ” ਸਾਡੇ ਪ੍ਰਧਾਨ ਮੰਤਰੀ ਦਾ ਇੱਕੋ ਮਿਸ਼ਨ ਵਿਕਾਸ ਹੈ, ਉਹ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ ਤੇ ਕਰਨਾ ਚਾਹੁੰਦੇ ਹਨ। ਕਿਸੇ ਵੀ ਕਿਸਮ ਦੀ ਤਾਕਤ ਉਨ੍ਹਾਂ ‘ਤੇ ਦਬਾਅ ਨਹੀਂ ਪਾ ਸਕਦੀ।”
ਗੱਲ -ਬਾਤ ਦੌਰਾਨ ਤੋਮਰ ਨੇ ਨੋਟਬੰਦੀ, ਜੀ.ਐੱਸ.ਟੀ., ਆਰਟੀਕਲ 370 ਅਤੇ ਆਰਟੀਕਲ 35 ਏ ਨੂੰ ਖਤਮ ਕਰਨ ਅਤੇ ਨਾਗਰਿਕਤਾ ਸੋਧ ਬਿੱਲ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ, ਕਿਸ ਤਰ੍ਹਾਂ ਵੱਖ-ਵੱਖ ਤਾਕਤਾਂ ਅਤੇ ਕੁਝ ਤੱਤ ਪ੍ਰਧਾਨ ਮੰਤਰੀ ਮੋਦੀ ਦੀ ਅਲੋਚਨਾ ਕਰਨ ਲਈ ਇਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਸਨ। ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ, ਤੋਮਰ ਨੇ ਕਿਹਾ, ਪੰਜਾਬ ‘ਚ ਇਨ੍ਹਾਂ ਤਾਕਤਾਂ ਨੇ ਆਪਣੇ ਮਨੋਰਥ ਲਈ ਕਿਸਾਨਾਂ ਦਾ ਸਹਾਰਾ ਲਿਆ ਹੋਇਆ ਹੈ। ਉਹ ਆਪਣੀ ਗੱਲ ਮਾਨਵਾਉਂਣ ਲਈ ਕਿਸਾਨਾਂ ਨੂੰ ਮੁਹਰਾ ਬਣਾ ਰਹੇ ਹਨ। ਤੋਮਰ ਨੇ ਕਿਸਾਨਾਂ ਨੂੰ ਪੁੱਛਦੀਆਂ ਕਿਹਾ ਕਿ “ਪ੍ਰਧਾਨ ਮੰਤਰੀ ਮੋਦੀ ਨੂੰ ਤੁਹਾਡੀਆਂ ਅਸੀਸਾਂ ਸਦਕਾ ਲੋਕ ਸਭਾ ਵਿੱਚ 303 ਸੀਟਾਂ ਮਿਲੀਆਂ। ਕੀ ਪ੍ਰਧਾਨ ਮੰਤਰੀ ਮੋਦੀ ਅਜਿਹਾ ਕੋਈ ਫੈਸਲਾ ਲੈ ਸਕਦੇ ਹਨ ਜਿਸ ਦਾ ਅਸਰ ਕਿਸਾਨਾਂ ਅਤੇ ਪਿੰਡ ਵਾਸੀਆਂ ‘ਤੇ ਹੋਵੇ?
ਕਿਸਾਨਾਂ ਨੂੰ ਕੇਂਦਰੀ ਮੰਤਰੀ ਤੋਮਰ ਨੇ ਸਵਾਲ ਕੀਤਾ ਕਿ “ਪ੍ਰਧਾਨ ਮੰਤਰੀ ਨੇ ਜਦੋ ਨੋਟਬੰਦੀ ਨੂੰ ਲਾਗੂ ਕੀਤਾ ਸੀ। ਉਦੋਂ ਅਜਿਹੇ ਤੱਤ ਵੀ ਸਨ, ਜੋ ਨ ਬਦਲਣ ਦੀ ਕਤਾਰ ਵਿੱਚ ਖੜੇ ਹੋ ਕੇ ਸਰਕਾਰ ਦੀ ਆਲੋਚਨਾ ਕਰਦੇ ਸਨ। ਜੀਐਸਟੀ ਉੱਤੇ ਮਰਹੂਮ ਪ੍ਰਣਬ ਮੁਖਰਜੀ ਨੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ। ਉਹ ਸ਼ਕਤੀਆਂ ਫਿਰ ਹੋਂਦ ‘ਚ ਆਈਆਂ ਅਤੇ ਮੋਦੀ ਜੀ ਬਾਰੇ ਮਾੜੀਆਂ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਨ੍ਹਾਂ ਦੇ ਗਿਣੇ ਹੋਏ ਦਿਨ ਰਹਿ ਚੁੱਕੇ ਹਨ। ਲੋਕਾਂ ਨੇ ਕਿਹਾ ਕਿ ਭਾਜਪਾ ਗੁਜਰਾਤ ਨੂੰ ਗੁਆ ਦੇਵੇਗੀ, ਜੋ ਇਕ ਅਜਿਹਾ ਰਾਜ ਹੈ, ਜਿੱਥੇ ਉਦਯੋਗਪਤੀਆਂ ਦਾ ਦਬਦਬਾ ਹੈ। ਸੂਰਤ ਵਿੱਚ, ਜੀਐਸਟੀ ਦਾ ਸਭ ਤੋਂ ਵੱਧ ਅਸਰ ਹੋਇਆ ਅਤੇ ਇਸ ਤਰਕ ਨਾਲ ਸਾਨੂੰ ਗੁਆ ਦੇਣਾ ਚਾਹੀਦਾ ਸੀ, ਲੋਕਾਂ ਨੇ ਹਰ ਸੀਟ ਉੱਤੇ ਅਤੇ ਜੀਐਸਟੀ ਨੂੰ ਸਮਰਥਨ ਦਿੱਤਾ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਦਲੀਲ ਦਿੱਤੀ ਕਿ, ਜੇ 370 ਰੱਦ ਕਰਨਾ ਇਕ ਚੋਣ ਮੁੱਦਾ ਹੁੰਦਾ, ਤਾਂ ਸਾਡੀ ਸਰਕਾਰ ਇਹ 2023 ‘ਚ ਕਰਦੀ ਨਾ ਕਿ 2019 ‘ਚ। ਉਨ੍ਹਾਂ ਅੱਗੇ ਕਿਹਾ ਕਿ, ਟ੍ਰਿਪਲ ਤਾਲਕ ਅਤੇ ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ.) ਦੇ ਪਾਸ ਹੋਣ ਸਮੇਂ ਦੇਸ਼ ਸਮਰਥਨ ‘ਚ ਖੜ੍ਹਾ ਸੀ ਅਤੇ ਭਾਰਤ-ਵਿਰੋਧੀ ਤਾਕਤਾਂ ਬੇਅਸਰ ਰਹੀਆਂ।