ਵੱਡੀ ਗਿਣਤੀ ‘ਚ ਪੰਜਾਬ ਤੋਂ ਦਿੱਲੀ ਪਹੁੰਚੇ ਕਿਸਾਨ, ਹੁਣ ਵੱਡਾ ਜੱਥਾ ਗੁਰਦਾਸਪੁਰ ਤੋਂ ਹੋਵੇਗਾ ਰਵਾਨਾ

ਕਿਸਾਨ ਅੰਦੋਲਨ ਦੌਰਾਨ ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਪੰਜਾਬ ਤੋਂ ਦਿੱਲੀ ਰਵਾਨਾ ਹੋਏ। ਜਾਰੀ ਇੱਕ ਬਿਆਨ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਇੱਕ ਲੱਖ ਕਿਸਾਨ ਰਾਜ ਤੋਂ ਦੋ ਹਜ਼ਾਰ ਵਾਹਨਾਂ ਵਿੱਚ ਦਿੱਲੀ ਪਹੁੰਚੇ ਹਨ। ਉਮੀਦ ਤੋਂ ਵੱਧ ਕਿਸਾਨ ਬੈਚ ‘ਚ ਸ਼ਾਮਲ ਹੋਏ ਹਨ। ਪੰਜਾਬ ਦੇ ਕਿਸਾਨ ਦਿੱਲੀ ਦੀ ਕੁੰਡਲੀ ਸਰਹੱਦ ‘ਤੇ ਮੋਰਚਾ ਲਾਉਣਗੇ। ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਪੰਜਾਬ ਤੋਂ ਗਿਆ ਬੈਚ ਤੀਹ ਕਿਲੋਮੀਟਰ ਲੰਬਾ ਸੀ।

ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ, ਪੰਜਾਬ ‘ਚ ਕੲੀ ਥਾਵਾਂ ‘ਤੇ ਧਰਨੇ ਚਲ ਰਹੇ ਹਨ। ਜੰਡਿਆਲਾ ਰੇਲਵੇ ਸਟੇਸ਼ਨ ਤੇ ਧਰਨੇ ਦਾ ਅੱਜ 80 ਵਾਂ ਦਿਨ ਹੈ।ਉਨ੍ਹਾਂ ਦੱਸਿਆ ਕਿ 25 ਦਸੰਬਰ ਨੂੰ ਤਕਰੀਬਨ 25 ਹਜ਼ਾਰ ਪਿੰਡ ਵਾਸੀਆਂ ਦਾ ਇਕ ਸਮੂਹ ਗੁਰਦਾਸਪੁਰ ਤੋਂ ਦਿੱਲੀ ਲਈ ਰਵਾਨਾ ਹੋਵੇਗਾ।

11 ਦਸੰਬਰ ਨੂੰ ਰਵਾਨਾ ਹੋਏ ਫਿਰੋਜ਼ਪੁਰ, ਤਰਨਤਾਰਨ, ਫਾਜ਼ਿਲਕਾ ਅਤੇ ਅੰਮ੍ਰਿਤਸਰ ਦੇ ਸਮੂਹ, ਦਿੱਲੀ ਦੀ ਕੁੰਡਲੀ ਸਰਹੱਦ ‘ਤੇ ਪਹੁੰਚ ਗਏ ਹਨ। ਖੇਤੀਬਾੜੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਕਿਸਾਨ ਆਪਣੇ ਘਰਾਂ ਨੂੰ ਪਰਤ ਆਉਣਗੇ। ਜਦੋਂ ਤੱਕ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਕਿਸਾਨ ਦਿੱਲੀ ਵਿੱਚ ਹੜਤਾਲ ਕਰਦੇ ਰਹਿਣਗੇ। ਕਿਸਾਨਾਂ ਦੇ ਜੱਥੇ ਪੰਜਾਬ ਤੋਂ ਹੋਰ ਕਈ ਥਾਵਾਂ ਤੋਂ ਦਿੱਲੀ ਪਹੁੰਚਣਗੇ।

MUST READ