ਲਿਬਰਲ ਟੀਵੀ ‘ਤੇ ਰਾਜ ਸਭਾ ਮੈਂਬਰ ਰਹਿ ਚੁੱਕੇ ਰਾਜ ਬੱਬਰ ਨਾਲ ਖਾਸ ਗੱਲ -ਬਾਤ
ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਕੇਂਦਰ ਦੇ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ -ਹਰਿਆਣਾ ਦਾ ਲਖਾ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਦਸ ਦਈਏ ਪਿਛਲੇ ਇੱਕ ਮਹੀਨੇ ਤੋਂ ਲੱਖਾਂ ਪ੍ਰਦਰਸ਼ਨਕਾਰੀਆਂ ਕਿਸਾਨਾਂ ਨੇ ਦਿੱਲੀ ਨੂੰ ਘੇਰਾ ਪਾਇਆ ਹੋਇਆ ਹੈ। ਇਸ ਦੌਰਾਨ ਕਈ ਅਦਾਕਾਰ , ਗਾਇਕ ਵੀ ਕਿਸਾਨਾਂ ਦੇ ਸਮਰਥਨ ‘ਚ ਉਭਰ ਕੇ ਆਏ ਹਨ। ਅਜਿਹੇ ਹੀ ਇੱਕ ਰਾਜਨੀਤਿਕ ਨੇਤਾ, ਦਿਗੱਜ ਕਲਾਕਾਰ ‘ਤੇ 5 ਵਾਰੀ ਮੈਂਬਰ ਆਫ਼ ਪਾਰਲੀਮੈਂਟ ਰਹਿ ਚੁੱਕੇ ਤੇ ਫਿਲਮ ਜਗਤ ‘ਚ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਸ੍ਰੀ ਰਾਜ ਬੱਬਰ। ਜੋ ਕਿਸਾਨਾਂ ਦੇ ਹੱਕ ਦੀ ਲੜਾਈ ‘ਚ ਉਨ੍ਹਾਂ ਦਾ ਖੁੱਲ ਕੇ ਸਮਰਥਨ ਕਰ ਰਹੇ ਹਨ, ਜੋ ਆਪਣੇ ਟਵਿੱਟਰ, ਫੇਸਬੁੱਕ ਅਕਾਊਂਟ ਤੋਂ ਕਿਸਾਨਾਂ ਦੇ ਹੱਕ ‘ਚ ਪੋਸਟ ਕਰਦੇ ਰਹਿੰਦੇ ਹਨ। ਆਓ ਜਾਣਦੇ ਹਾਂ ਕਿ ਉਨ੍ਹਾਂ ਦੀ ਕੇਂਦਰ ਦੀ ਮੌਜੂਦਾ ਸਰਕਾਰ ਬਾਰੇ ਕਿ ਹੈ ਸੋਚ।
ਮੈ ਕਿਸਾਨ ਅੰਦੋਲਨ ਨੂੰ ਦਿਲ ਤੋਂ ਸਲੂਟ ਕਰਦਾ : ਰਾਜ ਬੱਬਰ
ਦਸ ਦਈਏ ਕਿਸਾਨ ਦਿਵਸ ਮੌਕੇ ਲਿਬਰਲ ਟੀਵੀ ਨਾਲ ਗੱਲਬਾਤ ਕਰਦਿਆਂ ਰਾਜ ਬੱਬਰ ਜੀ ਨੇ ਕਿਸਾਨਾਂ ਦੇ ਫਤਿਹ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨੂੰ ਸਮਾਂ ਜਰੂਰ ਵੱਧ ਲਗ ਰਿਹਾ ਹੈ ਪਰ ਇਨ੍ਹਾਂ ਦੀ ਜਿੱਤ ਜਰੂਰ ਹੋਵੇਗੀ ਇਸ ਦਾ ਮੈਨੂੰ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ, ਜਦੋਂ ਦਾ ਇਹ ਸੰਘਰਸ਼ ਸ਼ੁਰੂ ਹੋਇਆ ਹੈ, ਉਦੋਂ ਤੋਂ ਮੇਰੀ ਕੋਸ਼ਿਸ਼ ਹੈ ਕਿ ਮੈ ਉਨ੍ਹਾਂ ਦੀ ਆਵਾਜ਼ ਨਾਲ ਆਪਣੀ ਆਵਾਜ਼ ਮਿਲਾਵਾਂ ਪਰ ਮਈ ਉਨ੍ਹਾਂ ਦੀ ਤੈਅ ਕੀਤੀ ਹੱਦਾਂ ਨੂੰ ਲੰਘਣਾ ਨਹੀਂ ਚਾਹੁੰਦਾ। ਕਿਸਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ, ਕਿਸਾਨਾਂ ਨੇ ਆਪਣੇ ਸੰਘਰਸ਼ ‘ਚ ਸਾਫ ਤੌਰ ‘ਤੇ ਇਨਕਾਰ ਕੀਤਾ ਸੀ ਕਿ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਜੁੜਨਾ ਨਹੀਂ ਚਾਹੁੰਦੇ ਹਾਂ। ਇਹ ਕਿਸਾਨਾਂ ਦਾ ਆਪਣਾ ਸੰਘਰਸ਼ ਹੈ ਅਤੇ ਮੈ ਕਿਸਾਨਾਂ ਦੇ ਇਸ ਅੰਦੋਲਨ ਨੂੰ ਦਿਲ ਤੋਂ ਸਲੂਟ ਕਰਦਾ ਹਾਂ।

ਸੋਸ਼ਲ ਮੀਡਿਆ ਰਾਹੀਂ ਕਿਸਾਨਾਂ ਦਾ ਕਰ ਰਹੇ ਸਮਰਥਨ
ਮੀਡਿਆ ਨਾਲ ਮੁਖਾਤਿਬ ਹੁੰਦੀਆਂ ਰਾਜ ਬੱਬਰ ਜੀ ਨੇ ਕਿਹਾ ਕਿ, ਦਿੱਲੀ ਦੀ ਸਰਹੱਦ ‘ਤੇ ਜੋ ਕ੍ਰਾਂਤੀ ਕਿਸਾਨਾਂ ਨੇ ਲਿਆਈ ਹੈ। ਉਸ ‘ਚ ਉਨ੍ਹਾਂ ਨੂੰ ਜਿੱਤ ਜਰੂਰ ਮਿਲੇਗੀ ਪਰ ਮਈ ਕਿਸਾਨਾਂ ਦੇ ਸਮਰਥਨ ‘ਚ ਉਨ੍ਹਾਂ ਦੇ ਹੱਕ ਦੇ ਸੰਘਰਸ਼ ‘ਚ ਉਨ੍ਹਾਂ ਦੀ ਗੱਲ ਨੂੰ ਸੋਸ਼ਲ ਮੀਡਿਆ ਰਾਹੀਂ ਅੱਗੇ ਵੱਧਾ ਰਿਹਾ ਹਾਂ ਤਾਂ ਜੋ ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਅਸਲ ਸੰਘਰਸ਼ ਹੈ ਕਿ ਤੇ ਕਿਉਂ ਕੀਤਾ ਜਾ ਰਿਹਾ ਹੈ। ਰਾਜ ਬੱਬਰ ਕਹਿੰਦੇ ਹਨ ਕਿ ਮੈਨੂੰ ਫੌਕੀ ਤਸਵੀਰਾਂ ਖਿਚਵਾਉਣ ਦਾ ਕੋਈ ਸ਼ੋਂਕ ਨਹੀਂ ਸਗੋਂ ਮਈ ਦਿਲ ਤੋਂ ਕਿਸਾਨਾਂ ਦਾ ਸਮਰਥਨ ਕਰਦਾ ਹਾਂ ਅਤੇ ਉਨ੍ਹਾਂ ਦੇ ਇਸ ਸੰਘਰਸ਼ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।

ਪ੍ਰਧਾਨ ਮੰਤਰੀ ਮੋਦੀ ‘ਤੇ ਵਰ੍ਹੇ ਰਾਜ ਬੱਬਰ
ਰਾਜ ਬੱਬਰ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ਚੋਰੀ ਨਾਲ ਇਨ੍ਹਾਂ ਆਰਡੀਨੈਂਸ ਨੂੰ ਪੇਸ਼ ਕੀਤਾ ਹੈ. ਜਿਨ੍ਹਾਂ ਦੀ ਸਰਕਾਰ ਬਿਨਾ ਕਿਸੀ ਵਿਰੋਧੀ ਧਿਰ ਤੋਂ ਸਲਾਹ ਤਾਂ ਦੂਰ ਜਿਨ੍ਹਾਂ ਨੇ ਇਨ੍ਹਾਂ ਨੂੰ ਚੁਣਿਆ ਹੈ, ਉਨ੍ਹਾਂ ਬਾਰੇ ਬਿਨਾ ਸੋਚੇ ਇਹ ਕਾਲੇ ਕਾਨੂੰਨ ਲਾਗੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ, ਇਨ੍ਹਾਂ ਦੇ ਨੇਤਾ ਆਪ ਬੰਧੂਆ ਮਜਦੂਰਾਂ ਵਾਂਗ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਲਈ ਨਹੀਂ ਸਗੋਂ ਜਬਰਦਸਤੀ ਇਨ੍ਹਾਂ ਕਾਨੂੰਨਾਂ ਨੂੰ ਉਨ੍ਹਾਂ ‘ਤੇ ਥੋਪਣਾ ਚਾਹੁੰਦੀ ਹੈ। ਦੇਸ਼ ਦਾ ਕਿਸਾਨ ਪਰ ਪਾਗਲ ਨਹੀਂ ਉਨੂੰ ਪਤਾ ਹੈ ਕਿ, ਇਹ ਗਲਤ ਹੈ ਤੇ ਇਸ ਵਿਰੁੱਧ ਆਵਾਜ਼ ਵੀ ਚੁੱਕ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ , ਜੇ ਕਿਸਾਨ ਇਸ ਕਾਨੂੰਨ ‘ਚ ਫੇਰ-ਬਦਲ ਕਰਨ ਦੀ ਗੱਲ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਤਾਂ ਸਾਫ ਹੈ ਕਿ, ਤੁਹਾਨੂੰ ਪਤਾ ਹੈ ਕਿ ਇਹ ਕਾਨੂੰਨ ‘ਚ ਗਲਤ ਹੋਇਆ ਹੈ।

ਅੰਨਦਾਤਾ ਲਈ ਭਾਵੁਕ ਹੋਏ ਰਾਜ ਬੱਬਰ
ਕਿਸਾਨਾਂ ਲਈ ਭਾਵੁਕ ਹੋਏ ਰਾਜ ਬੱਬਰ ਨੇ ਮੋਦੀ ਸਰਕਾਰ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ, ਜੇ ਸਰਕਾਰ ਕਿਸਾਨਾਂ ਦਾ ਲਾਭ ਚਾਹੁੰਦੀ ਹੈ ਤਾਂ ਉਸਨੂੰ ਇਸ ਕਾਨੂੰਨ ਨੂੰ ਬਣਾਉਣ ‘ਚ ਸ਼ਾਮਿਲ ਕਰਨ। ਮੋਦੀ ਸਾਹਿਬ ਤੁਸੀਂ ਗਲਤ ਕਰ ਰਹੇ ਹੋ। ਤੁਸੀਂ ਉਸ ਅੰਨਦਾਤਾ ਦੀ ਗੱਲ ਕਰ ਰਹੇ ਹੋ, ਜਿਸਨੂੰ ਰੱਬ ਦਾ ਦਰਜਾ ਹਾਸਿਲ ਹੈ। ਜੋ ਦੁਨੀਆ ਦਾ ਢਿੱਡ ਭਰ ਰਹੇ ਹਨ। ਉਨ੍ਹਾਂ ਕਿਹਾ ਜਿਸ ਨੇ ਰੱਬ ਤੋਂ ਟਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਕਦੇ ਸਫਲ ਨਹੀਂ ਹੋ ਸਕਿਆ ਹੈ।
ਉਨ੍ਹਾਂ ਸਾਫ ਸਪਸ਼ਟ ਸ਼ਬਦਾਂ ‘ਚ ਮੋਦੀ ਸਰਕਾਰ ਦੀ ਕੋਝੀ ਰਾਜਨੀਤੀ ਦੇ ਸੱਚ ਨੂੰ ਸਾਹਮਣੇ ਲਿਆਉਂਦੀਆਂ ਕਿਹਾ ਕਿ, ਤੁਸੀਂ ਕਿਸਾਨਾਂ ਦੀ ਜ਼ਮੀਨ ਨੂੰ ਕਾਰਪੋਰੇਟ ਸੈਕਟਰ ਨੂੰ ਦੇਣ ‘ਤੇ ਉਨ੍ਹਾਂ ਦੀ ਜਮੀਨ ਨੂੰ ਜੋ ਖੋਹਣ ਦਾ ਪਲਾਨ ਬਣਾ ਰਹੇ ਹੋ, ਤੁਹਾਨੂੰ ਸ਼ਾਇਦ ਪਤਾ ਨਹੀਂ ਕਿ, ਦੇਸ਼ ਦਾ ਅੰਨਦਾਤਾ ਇੰਨਾ ਕਮਜ਼ੋਰ ਨਹੀਂ ਹੈ। ਤਾਹੀਂ ਅੱਜ ਉਹ ਆਪਣੀ ਗੱਲ ਮਨਵਾਉਣ ਲਈ ਦਿੱਲੀ ਘੇਰਾ ਪਾ ਕੇ ਬੈਠੀ ਹੈ, ਜਿਸ ‘ਚ ਬੱਚੇ ਤੋਂ ਲੈ ਕੇ 85 ਸਾਲ ਦੇ ਬਜ਼ੁਰਗ ਤੱਕ ਕੇਂਦਰ ਦੇ ਕਾਲੇ ਕਾਨੂੰਨ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।
ਕਿੰਨੇ ਵੀ ਲੋਹ ਪੁਰਸ਼ ਬਣ ਜੋ ਕਿਸਾਨ ਲੋਹਾ ਪਿਘਲਾ ਹੀ ਦਿੰਦਾ ਹੈ- ਰਾਜ ਬੱਬਰ
ਰਾਜ ਬੱਬਰ ਨੇ ਬੋਲਦਿਆਂ ਕਿਹਾ ਕਿ, ਇਨ੍ਹਾਂ ਦੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਮੋਦੀ ਦੀ ਸਕਰਾਤਮਕ ਤਸਵੀਰ ਤਸਵੀਰ ਦੁਨੀਆ ਅੱਗੇ ਪੇਸ਼ ਕਰੇ। ਉਨ੍ਹਾਂ ਕਿਹਾ ਧਾਰਾ 370, ਨੋਤਬੰਦੀ ਤੇ ਤਿੰਨ ਤਲਾਕ ਕਾਨੂੰਨ ਰੱਦ ਕਰਕੇ ਜੇ ਮੋਦੀ ਨੇ ਬਹੁਤ ਵੱਡਾ ਕੰਮ ਕੀਤਾ ਹੈ ਤਾਂ ਉਨ੍ਹਾਂ ਇਹ ਕਾਲੇ ਕਾਨੂੰਨ ਪੇਸ਼ ਕਰਕੇ ਕਿਸਾਨਾਂ ਲਈ ਕੁਝ ਚੰਗਾ ਨਹੀਂ ਕੀਤਾ। ਉਨ੍ਹਾਂ ਕਿਹਾ ਜੋ ਮੋਦੀ ਦੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ, ਮੋਦੀ ਹਾਰੇਗਾ ਨਹੀਂ।

ਉਹ ਬੇਸ਼ੱਕ ਹਾਰੇਗਾ ਨਹੀਂ ਪਰ ਉਹ ਸ਼ਾਇਦ ਮੰਨੇਗਾ ਵੀ ਨਹੀਂ। ਰਾਜ ਬੱਬਰ ਨੇ ਨਰਮ ਲਹਿਜੇ ‘ਚ ਕਿਹਾ ਕਿ, ਰੱਬ ਨਾ ਕਰੇ “ਸਿਆਸਤ ਕੇ ਅੰਦਰ ਕੋਈ ਟੂਟੇ ਨਹੀਂ, ਲੋਗੋ ਕਿ ਆਹੇਂ ਬਹੁਤ ਬੁਰੀ ਹੋਤੀ ਹੈ। ਖਾਸਕਰ ਉਨ੍ਹਾਂ ਲੋਕਾਂ ਦੀ ਜੋ ਕੜਾਕੇ ਦੀ ਠੰਡ ‘ਚ ਤੇ ਗਰਮੀ ਦੀ ਤੇਜ ਧੁੱਪ ‘ਚ ਸਾਡੀ ਭੁੱਖ ਮਿਟਾਉਣ ਲਈ ਮਰਦਾ ਹੈ। ਰਾਜ ਬੱਬਰ ਨੇ ਮੋਦੀ ਸਰਕਾਰ ਤੇ ਵਰ੍ਹਦੇ ਕਿਹਾ ਤੁਸੀਂ ਆਪਣੇ ਆਪ ‘ਚ ਜਿੰਨੇ ਮਰਜੀ ਵੱਡੇ ਲੋਹ ਪੁਰਸ਼ ਬਣ ਜੋ, ਕਿਸਾਨ ਉਹ ਤਾਕਤ ਹੈ ਜੋ ਲੋਹਾ ਪਿਘਲਾ ਹੀ ਦਿੰਦਾ ਹੈ। ਉਨ੍ਹਾਂ ਕਿਹਾ ਮੋਦੀ ਸਰਕਾਰ ਨੂੰ ਇਸ ਤਰ੍ਹਾਂ ਦਾ ਸਿਸਟਮ ਬਨਾਉਣਾ ਚਾਹੀਦਾ ਹੈ, ਜਿਸ ਤੋਂ ਕਿਸਾਨਾਂ ਨੂੰ ਲਾਭ ਹੋਵੇ ਤੁਹਾਨੂੰ ਨਹੀਂ। ਉਨ੍ਹਾਂ ਕਿਹਾ ਤੁਸੀਂ ਐਮਐਸਪੀ ਨੂੰ ਖਤਮ ਕਰਨ ਲਈ ਤਿੰਨ ਕਾਨੂੰਨ ਬਣਾਏ ਹਨ , ਜਿਸ ਤੋਂ ਆਉਣ ਵਾਲੇ ਦਿਨਾਂ ‘ਚ ਨਾ ਤਾਂ ਜਮੀਨ ਰਹਿ ਜਾਣੀ ਹੈ ਤੇ ਨਾ ਹੀ ਕਿਸਾਨ।
ਉਨ੍ਹਾਂ 35 ਕਿਸਾਨਾਂ ਦੀ ਇਸ ਅੰਦੋਲਨ ਦੌਰਾਨ ਹੋਈ ਮੌਤ ‘ਤੇ ਵੀ ਦੁੱਖ ਵਿਅਕਤ ਕੀਤਾ ਹੈ। ਉਨ੍ਹਾਂ ਕਿਹਾ ਕਿ, ਕਿਸਾਨਾਂ ਦੀ ਇਸ ਮੌਤ ਨੂੰ ਸ਼ਹਾਦਤ ਕਿਹਾ ਜਾਣਾ ਚਾਹੀਦਾ ਹੈ ਤੇ ਇਸ ਨੂੰ ਮੋਦੀ ਸਰਕਾਰ ਆਪ ਵੀ ਕਬੂਲਦੀ ਹੈ ਪਰ ਇਸ ਬਾਰੇ ਸਾਹਮਣੇ ਦੀ ਆਕੇ ਕੁਝ ਨਹੀਂ ਬੋਲੀ ਹੈ। ਉਨ੍ਹਾਂ ਸੰਘਰਸ਼ਮਈ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ, ਸਿਰਫ ਸ਼ਹਾਦਤ ਨਾ ਬਲਕਿ ਆਪਣੇ ਸੰਘਰਸ਼ ਲਈ ਲੜੋ ਤਾਂ ਜੋ ਆਪਣੀ ਆਉਣ ਵਾਲੀ ਨਸਲਾਂ ਨੂੰ ਉਧਾਰਣ ਪੇਸ਼ ਕਰ ਸਕੋ। ਉਨ੍ਹਾਂ ਪੰਜਾਬੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਉਤਸ਼ਾਹਤ ਕੀਤਾ ਆਪਣੇ ਹੱਕ ਦੀ ਲੜਾਈ ਲੜਨ ਲਈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸਾਹਮਣੇ ਨਹੀਂ ਆ ਸਕਦੀ। ਉਨ੍ਹਾਂ ਕਿਸਾਨਾਂ ਦੇ ਸਵਾਲਾਂ ਦਾ ਜੁਆਬ ਦੇਣ ਲਈ ਖੇਤੀਬਾੜੀ ਮੰਤਰੀ ਨਰੇਂਦਰ ਰੱਖਿਆ ਹੋਇਆ ਹੈ ਪਰ ਤੋਮਰ ਸਾਹਿਬ ਦੀ ਉਹ ਹੈਸੀਅਤ ਕਿੱਥੇ ਕਿ, ਉਹ ਕੁਝ ਬਦਲਾਅ ਕਰ ਸਕਣ। ਉਨ੍ਹਾਂ ਕਿਹਾ ਤੁਸੀਂ ਬਿਹਾਰ ‘ਚ ਆਪਣੀ ਮਰਜੀ ਕੀਤੀ ਅੱਜ ਉੱਥੇ ਦਾ ਕਿਸਾਨ ਮਜਦੂਰੀ ਕਰ ਰਿਹਾ ਹੈ। ਤੁਸੀਂ ਇਹ ਹੀ ਸਥਿਤੀ ਪੰਜਾਬ ‘ਚ ਵੀ ਲਿਆਉਣਾ ਚਾਹੁੰਦੇ ਹੋ। ਰਾਜ ਬੱਬਰ ਨੇ ਬੋਹੋਤ ਹੀ ਸੋਹਣੇ ਸ਼ਬਦਾ ‘ਚ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ, ਇਹ ਕਿਸਾਨ ਜੋ ਮਿੱਟੀ ਤੋਂ ਸੋਨਾ ਬਣਾਉਂਦੇ ਹਨ। ਕਿਸਾਨਾਂ ਦੀ ਜਮੀਨ ਉਨ੍ਹਾਂ ਦੀ ਰੋਜ਼ੀ-ਰੋਟੀ ਹੈ। ਉਨ੍ਹਾਂ ਦੇ ਜਿਉਣ ਦਾ ਮਕਸਦ ਹੈ। ਉਨ੍ਹਾਂ ਕਿਹਾ “ਇਹ ਜਮੀਨ ‘ਚ ਹੱਲ ਪਾਉਂਦਾ ਹੈ, ਇਸ ਨੂੰ ਜਮੀਨ ‘ਚ ਹੀ ਰਹਿਣ ਦਿਉ ” ਕਿਥੇ ਇਹ ਨਾ ਹੋਵੇ ਕਿ ਕਿੱਥੇ ਇਹ ਕਿਸਾਨ ਇਸ ਨੂੰ ਹੀ ਆਪਣੀ ਲੜਾਈ ਲੜਨ ਲਈ ਆਪਣਾ ਹੱਲ ਬਣਾ ਸਕਦੀ ਹੈ।