ਰਾਹੁਲ ਗਾਂਧੀ ਦੇ ਟਵੀਟ ‘ਤੇ ਭਾਜਪਾ ਨੇਤਾ ਨੇ ਸਾਧਿਆ ਨਿਸ਼ਾਨਾ, ਕਹੀ ਦਿਲਚਸਪ ਗੱਲ

ਪੰਜਾਬੀ ਡੈਸਕ :- ਨਵੇਂ ਸਾਲ ਦੇ ਪਹਿਲੇ ਦਿਨੀ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਰਾਹੁਲ ਗਾਂਧੀ ਦੇ ਕੀਤੇ ਟਵੀਟ ‘ਤੇ ਮਜਾਕ ਕੀਤਾ ਹੈ। ਸੋਸ਼ਲ ਮੀਡੀਆ ਉਪਭੋਗਤਾ ਇਸ ਨੂੰ ਸਾਲ ਦੀ ਪਹਿਲੀ ਰਾਜਨੀਤਿਕ ਲੜਾਈ ਦੱਸ ਰਹੇ ਹਨ। ਅਸਲ ‘ਚ ਰਾਹੁਲ ਗਾਂਧੀ ਇਟਲੀ ‘ਚ ਹਨ। ਉਨ੍ਹਾਂ ਦੇ ਇਟਲੀ ਦੌਰੇ ‘ਤੇ ਹੀ ਗਿਰੀਰਾਜ ਸਿੰਘ ਨੇ ਤੰਜ ਕਸਿਆ ਹੈ। ਹਾਲਾਂਕਿ ਰਾਹੁਲ ਗਾਂਧੀ ਦੇ ਟਵੀਟ ਦਾ ਜੁਆਬ ਦੇਣ ਤੋਂ ਬਾਅਦ ਸੋਸ਼ਲ ਮੀਡਿਆ ‘ਤੇ ਗਿਰੀਰਾਜ ਸਿੰਘ ਨੂੰ ਵੀ ਟ੍ਰੋਲ ਕੀਤਾ ਜਾ ਰਿਹਾ ਹੈ।

ਗਿਰੀਰਾਜ ਸਿੰਘ ਨੂੰ ਟ੍ਰੋਲ ਕਰਨ ਵਾਲੇ ਟਵਿੱਟਰ ਉਪਭੋਕਤਾਵਾਂ ਮੋਦੀ ਸਰਕਾਰ ‘ਤੇ ਵੀ ਸਵਾਲ ਚੁੱਕ ਰਹੇ ਹਨ।

ਦੱਸ ਦੇਈਏ ਕਿ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੁਝ ਦਿਨ ਪਹਿਲਾਂ ਛੁੱਟੀਆਂ ‘ਤੇ ਇਟਲੀ ਗਏ ਹੋਏ ਹਨ। ਉਨ੍ਹਾਂ ਦੇ ਇਟਲੀ ਦੌਰੇ ਨੂੰ ਲੈ ਕੇ ਸੋਸ਼ਲ ਮੀਡੀਆ ਤੋਂ ਲੈ ਕੇ ਰਾਜਨੀਤਿਕ ਸਰਕਲਾਂ ਤੱਕ ਕਾਫ਼ੀ ਚਰਚਾ ਹੋ ਰਹੀ ਹੈ। ਫਿਲਹਾਲ ਰਾਹੁਲ ਗਾਂਧੀ ਵਲੋਂ ਗਿਰੀਰਾਜ ਸਿੰਘ ਦੇ ਟਵੀਟ ‘ਤੇ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।

MUST READ