ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਨਿਸ਼ਾਨੇ ‘ਤੇ ਅਮਿਤ ਸ਼ਾਹ
2021 ‘ਚ ਹੋਣ ਵਾਲੀ ਵਿਧਾਨਸਭਾ ਚੋਣਾਂ ਦੀ ਤਿਆਰੀ ਉਲੀਕੀ ਜਾ ਚੁੱਕੀ ਹੈ। ਹਰੇਕ ਪਾਰਟੀ ਲੀਡਰ ਆਪਣੀ ਪਾਰਟੀ ਦੀ ਸ਼ਖ਼ਸੀਅਤ ਉਭਾਰਨ ਵਿੱਚ ਮਸ਼ਰੂਫੀਅਤ ਰੱਖ ਰਿਹਾ ਹੈ। ਤੁਸੀਂ ਜਾਂਦੇ ਹੀ ਹੋਵੇਗੇ ਕਿ, ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੰਗਾਲ ਦੌਰੇ ‘ਤੇ ਸਨ, ਜਿੱਥੇ ਉਨ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ਉਹ ਦਿਨ ਦੂਰ ਨਹੀਂ ਜਦੋ ਬੰਗਾਲ ਦੀ ਧਰਤੀ ਤੋਂ ਅਗਲਾ ਪ੍ਰਧਾਨ ਮੰਤਰੀ ਚੁਣਿਆ ਜਾਵੇਗਾ।

ਹਾਲਾਂਕਿ ਮੁੱਖ ਮੰਤਰੀ ਬੰਗਾਲ, ਮਮਤਾ ਬੈਨਰਜੀ ਦੇ ਰਾਜਨੀਤਿਕ ਸਲਾਹਕਾਰ ਅਤੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਅਮਿਤ ਸ਼ਾਹ ਦੇ ਇਸ ਐਲਾਨ ਨੂੰ ਖੁੱਲੀ ਅੱਖਾਂ ਤੋਂ ਲਿਆ ਜਾਣ ਵਾਲਾ ਸੁਪਨਾ ਮੰਨ ਰਹੇ ਹਨ। ਉਨ੍ਹਾਂ ਭਾਜਪਾ ‘ਤੇ ਟਵੀਟ ਵੀ ਕੀਤਾ ਹੈ।
ਪ੍ਰਸ਼ਾਂਤ ਕਿਸ਼ੋਰ ਦੇ ਇਸ ਟਵੀਟ ਨੂੰ ਪੱਛਮੀ ਬੰਗਾਲ ਦੇ ਇੰਚਾਰਜ ਅਤੇ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਨੇ ਵੀ ਰੀਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਭਾਜਪਾ ਦੀ ਹਵਾ ਹੁਣ ਬੰਗਾਲ ਵੱਲ ਚਲ ਰਹੀ ਹੈ।