ਮੋਹਨ ਭਾਗਵਤ ਦੇ ਬਿਆਨ ‘ਤੇ ਓਵੈਸੀ ਦੀ ਤਲਖ਼ ਜਵਾਬਦੇਹੀ -ਕਿਹਾ ਗੋਡਸੇ ਬਾਰੇ ਕੀ ਕਹਿਣਾ ਹੈ ?

ਪੰਜਾਬੀ ਡੈਸਕ :- ਬੀਤੇ ਦਿਨੀ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਇੱਕ ਪੁਸਤਕ ਰਿਲੀਜ਼ ਸਮਾਗਮ ਵਿੱਚ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ, ਜੇ ਕੋਈ ਹਿੰਦੂ ਹੈ ਤਾਂ ਉਸਨੂੰ ਦੇਸ਼ ਭਗਤ ਹੋਣਾ ਪਏਗਾ ਕਿਉਂਕਿ ਇਹ ਉਸਦਾ ਮੁਢਲਾ ਚਰਿੱਤਰ ਅਤੇ ਸੁਭਾਅ ਹੈ। ਸਪਸ਼ਟ ਕਰਦਿਆਂ ਦਸ ਦਈਏ ਭਾਗਵਤ ਨੇ ਕਿਹਾ ਕਿ ਕਈ ਵਾਰ ਉਸ ਦੀ ਦੇਸ਼ ਭਗਤੀ ਨੂੰ ਜਾਗਣਾ ਪੈਂਦਾ ਹੈ ਪਰ ਉਹ (ਹਿੰਦੂ) ਕਦੇ ਵੀ ਭਾਰਤ ਵਿਰੋਧੀ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਦੇਸ਼ ਭਗਤੀ ਦੀ ਭਾਵਨਾ ਧਰਮ ਤੋਂ ਆਈ ਹੈ।

Opinion | Is Mohan Bhagwat steering RSS in a new direction?

ਮੋਹਨ ਭਾਗਵਤ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਨੇ ਮੋਹਨ ਭਾਗਵਤ ਨੂੰ ਸੁਆਲਾਂ ਦੇ ਘੇਰੇ ‘ਚ ਲਿਆ ਕੇ ਖੜਾ ਕਰ ਦਿੱਤਾ ਹੈ। “ਮੋਹਨ ਭਾਗਵਤ ਦੇ ਬਿਆਨ ਕਿ, ਕੋਈ ਵੀ ਹਿੰਦੂ ਦੇਸ਼ਦ੍ਰੋਹੀ ਨਹੀਂ ਹੋ ਸਕਦਾ। ਭਾਗਵਤ ਵਲੋਂ ਧਾਰਮਿਕ ਆਧਾਰ ‘ਤੇ ਦੇਸ਼ਭਕਤੀ ਦੀ ਗੱਲ ‘ਤੇ ਅਸਦੁਦੀਨ ਓਵੈਸੀ ਨੇ ਤਲਖ਼ ਜਵਾਬਦੇਹੀ ਕਰਦਿਆਂ ਟਵੀਟ ਕੀਤਾ, ਜਿਸ ‘ਚ ਲਿਖਿਆ, ‘ਕੀ ਭਾਗਵਤ ਜੁਆਬ ਦੇਣਗੇ “ਬਾਪੂ ਦੇ ਕਾਤਿਲ ਗੋਡਸੇ ਬਾਰੇ ਕਿ ਕਹਿਣਗੇ ਭਾਗਵਤ ? 1984 ਦੇ ਦੰਗਿਆਂ ਬਾਰੇ ਅਤੇ 2002 ਦੇ ਗੁਜਰਾਤ ਦੰਗਿਆਂ ਬਾਰੇ ਤੁਹਾਡਾ ਕੀ ਕਹਿਣਾ ਹੈ?’

ਓਵੈਸੀ ਨੇ ਅੱਗੇ ਕਿਹਾ, “ਇਹ ਮੰਨਣਾ ਤਰਕਸੰਗਤ ਹੈ ਕਿ ਬਹੁਤੇ ਭਾਰਤੀ ਆਪਣੇ ਧਰਮ ਦੇ ਬਾਵਜੂਦ ਦੇਸ਼ ਭਗਤ ਹਨ।” ਪਰ ਇਹ ਸਿਰਫ ਆਰਐੱਸਐੱਸ ਦੀ ਵਿਚਾਰਧਾਰਾ ਵਿੱਚ ਹੈ ਕਿ, ਸਿਰਫ ਇੱਕ ਧਰਮ ਦੇ ਪੈਰੋਕਾਰਾਂ ਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ, ਜਦੋਂ ਕਿ ਦੂਜਿਆਂ ਨੂੰ ਆਪਣੀ ਜ਼ਿੰਦਗੀ ਜਿਉਂਣ ਲਈ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਨ੍ਹਾਂ ਨੂੰ ਵੀ ਇੱਥੇ ਰਹਿਣ ਦਾ ਅਧਿਕਾਰ ਹੈ ਅਤੇ ਉਹ ਆਪਣੇ ਆਪ ਨੂੰ ਭਾਰਤੀ ਕਹਿ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਮੋਹਨ ਭਾਗਵਤ ‘ਮੇਕਿੰਗ ਆਫ ਏ ਹਿੰਦੂ ਪੈਟਰਿਓਟ – ਗਾਂਧੀ ਜੀ ਦੇ ਹਿੰਦ ਸਵਰਾਜ ਦਾ ਪਿਛੋਕੜ’ ਨਾਂ ਦੀ ਕਿਤਾਬ ਰਿਲੀਜ਼ ਕਰਨ ਲਈ ਦਿੱਲੀ ਪਹੁੰਚੇ ਸੀ। ਇਸ ਸਮੇਂ ਦੌਰਾਨ, ਉਨ੍ਹਾਂ ਕਿਹਾ ਸੀ ਕਿ ਹਿੰਦੂ ਕਦੇ ਵੀ ਗੱਦਾਰ ਨਹੀਂ ਹੋ ਸਕਦਾ।

MUST READ