ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਕਿਸਾਨਾਂ ਨੂੰ ਰਾਮ-ਰਾਮ ਬੋਲਣ ਦਾ ਫ਼ਰਮਾਨ
ਪਿਛਲੇ 3 ਮਹੀਨਿਆਂ ਤੋਂ ਸਰਕਾਰ ਦੇ ਪਾਸ ਕੀਤੇ ਕਾਲੇ ਕਾਨੂੰਨ ਖਿਲਾਫ ਜਿਥੇ ਕਿਸਾਨ ਰੋਸ਼ ਜਾਹਿਰ ਕਰ ਰਿਹਾ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੀਤੇ ਦਿਨੀ ਸੋਮਵਾਰ ਨੂੰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ. ਜਦੋ ਵੀ ਇਕ ਕਿਸਾਨ ਭਰਾ, ਦੂਜੇ ਕਿਸਾਨ ਭਰਾ ਨੂੰ ਮਿਲੇ ਤਾਂ ਉਹ ਰਾਮ -ਰਾਮ ਕਹਿ ਕੇ ਮਿਲਣ। ਦਸ ਦਈਏ ਖੇਤੀ ਕਾਨੂੰਨ ਖਿਲਾਫ ਸੋਮਵਾਰ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਦਾ 19ਵਾਂ ਦਿਨ ਸੀ। ਇਸ ਦਿਨ ਵੀ ਕਿਸਾਨ ਨਿਰਾਸ਼ ਹੀ ਰਿਹਾ।

ਕਿਸਾਨਾਂ ਦੇ ਪ੍ਰਦਰਸ਼ਨ ਦੇ 19 ਵੇਂ ਦਿਨ ਭਾਜਪਾ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਭੁੱਖ ਹੜਤਾਲ ‘ਤੇ ਬੈਠੇ ਕਿਸਾਨਾਂ ਨੂੰ ਸਰਕਾਰ ਦੀ ਨੀਤੀਆਂ ਨੂੰ ਸਹੀ ਦੱਸਿਆ ਹੈ। ਇਸ ਮੌਕੇ ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨ ਕਿਸਾਨ ਹਿੱਤ ‘ਚ ਹਨ। ਇਸ ਤੋਂ ਕਿਸਾਨਾਂ ਨੂੰ ਵਧੇਰੇ ਲਾਭ ਹੋਵੇਗਾ। ਕਿਸਾਨ ਆਪਣੀ ਫ਼ਸਲ ਦਾ ਮਲਿਕ ਹੈ , ਉਹ ਆਪ ਇਸ ਦੀ ਚੋਣ ਕਰੇਗਾ ਕਿ ਉਸਨੇ ਆਪਣੀ ਫ਼ਸਲ ਕਦੋ ਅਤੇ ਕਿਸ ਨੂੰ ਵੇਚਣੀ ਹੈ। ਉਨ੍ਹਾਂ ਕਿਹਾ ਕਿ, ਕਿਸਾਨਾਂ ਨੂੰ ਕੁਝ ਲੋਕ ਸਰਕਾਰ ਦੇ ਖਿਲਾਫ ਭੜਕਾ ਰਹੇ ਹਨ। ਉਹ ਕਿਸਾਨਾਂ ਦੇ ਮੋਢੇ ‘ਤੇ ਬੰਧੂਕ ਰੱਖ ਚਲਾ ਰਹੇ ਹਨ।