ਮਸਾਲਾ ਕਿੰਗ ਧਰਮਪਾਲ ਗੁਲਾਟੀ ਨੂੰ ਵਿਲੱਖਣ ਸ਼ਰਧਾਂਜਲੀ
ਐਮਡੀਐਚ ਸਮੂਹ ਦੇ ਮਾਲਕ, ਮਸਾਲਾ ਕਿੰਗ ਕਹੇ ਜਾਊਂਣ ਵਾਲੇ ਮਹਾਸ਼ਯ ਧਰਮਪਾਲ ਗੁਲਾਟੀ ਬੀਮਾਰੀ ਕਾਰਨ ਪਿਛਲੇ ਕਈ ਦਿਨਾਂ ਤੋਂ ਮਾਤਾ ਚੰਨਣ ਹਸਪਤਾਲ ਵਿੱਚ ਜੇਰੇ ਇਲਾਜ ਸਨ, ਜਿਥੇ 3 ਦਸੰਬਰ ਨੂੰ 98 ਸਾਲਾਂ ਉਮਰ ‘ਚ ਉਹ ਦੁਨੀਆ ਨੂੰ ਅਲਵਿਦਾ ਕਰ ਗਏ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਅਜਿਹੇ ਹੀ ਇਕ ਫੈਨ ਨੇ MDH ਦੇ ਗੁਰੂ ਧਰਮਪਾਲ ਗੁਲਾਟੀ ਨੂੰ ਵਿਲੱਖਣ ਸ਼ਰਧਾਂਜਲੀ ਦਿੱਤੀ ਹੈ।

ਇਕ ਗ੍ਰਾਫਿਕਸ ਡਿਜ਼ਾਈਨਰ ਵਰੁਣ ਟੰਡਨ ਨੇ ਐਮਡੀਐਚ ਮਸਾਲੇ ਤੋਂ ਧਰਮਪਾਲ ਗੁਲਾਟੀ ਦੀ ਅਨੌਖੀ ਤਸਵੀਰ ਤਿਆਰ ਕੀਤੀ ਹੈ। ਇਨ੍ਹਾਂ ਫੋਟੋਆਂ ਨੂੰ ਨਿਉਜ਼ ਏਜੰਸੀ ਏਐਨਆਈ ਨੇ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤਾ ਹੈ। ਜੋ ਬਹੁਤ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ। ਵਰੁਣ ਨੇ ਅੱਠ ਘੰਟਿਆਂ ਵਿਚ ਇਹ ਤਸਵੀਰ ਤਿਆਰ ਕੀਤੀ ਹੈ। ਇਹ ਤਸਵੀਰ ਬਹੁਤ ਖੂਬਸੂਰਤ ਹੈ। ਵਰੁਣ ਨੇ ਪਹਿਲਾਂ ਵ੍ਹਾਈਟ ਪੇਪਰ ਵਿੱਚ ਤਸਵੀਰ ਬਣਾਈ। ਇਸ ਤੋਂ ਬਾਅਦ, ਐਮਡੀਐਚ ਦੇ ਕਿਚਨ ਕਿੰਗ ਮਸਾਲਾ ਨੂੰ ਇਸ ‘ਤੇ ਪੇਸਟ ਕੀਤਾ। ਵਰੁਣ ਨੇ ਕਿਹਾ ਕਿ, ਧਰਮਪਾਲ ਇਕ ਰੋਲ ਮਾਡਲ ਸੀ। ਉਨ੍ਹਾਂ ਨੇ ਆਪਣੇ ਛੋਟੇ ਉਤਪਾਦਾਂ ਨੂੰ ਆਪਣੀ ਮਿਹਨਤ ਰਹੀ ਸ਼ਿਖਰ ਤੇ ਪਹੁੰਚਾਇਆ।

ਦਸ ਦਈਏ ਵਰੁਣ ਨੇ ਇਸ ਤੋਂ ਪਹਿਲਾਂ ਹਾਕੀ ਦੇ ਮਹਾਨ ਕਪਤਾਨ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਬਣਾਈ ਸੀ, ਮਹਾਤਮਾ ਗਾਂਧੀ ਦੀ ਲੂਣ ਵਾਲੀ ਤਸਵੀਰ, ਜਸਪਾਲ ਭੱਟੀ ਦੀ ਤਸਵੀਰ ਮੁਸਕਰਾਹਟ ਸਟੀਕਰ ਨਾਲ। ਵਰੁਣ ਵਿਸ਼ੇਸ਼ ਪ੍ਰਦਰਸ਼ਨੀ ‘ਚ ਵੀ ਹਿੱਸਾ ਲੈਂਦੇ ਰਹਿੰਦੇ ਹਨ। ਦੱਸ ਦਈਏ ਕਿ ਧਰਮਪਾਲ ਗੁਲਾਟੀ ਪਿਛਲੇ ਤਿੰਨ ਹਫ਼ਤਿਆਂ ਤੋਂ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਵੀਰਵਾਰ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਉਨ੍ਹਾਂ ਨੇ ਸਵੇਰੇ 5:38 ਮਿੰਟ ‘ਤੇ ਅੰਤਿਮ ਸਾਹ ਲਿਆ। ਪਹਿਲਾਂ ਉਹ ਕੋਰੋਨਾ ਨਾਲ ਸੰਕਰਮਿਤ ਸੀ। ਹਾਲਾਂਕਿ ਬਾਅਦ ‘ਚ ਉਹ ਠੀਕ ਹੋ ਗਏ ਸੀ।