ਭੱਖਿਆ ਕਿਸਾਨ ਮਸਲਾ, ਸ਼ੰਭੂ ਬਾਰਡਰ ‘ਤੇ ਜਵਾਨ ਤੇ ਕਿਸਾਨ ਆਹਮੋ ਸਾਹਮਣੇ !

ਪੰਜਾਬੀ  ਡੈਸਕ:-  26  ਨਵੰਬਰ  ਜਿਥੇ ਇਕ ਪਾਸੇ ਕੋਰੋਨਾ ਦਾ ਨਾਮ ਲੈ ਖੱਟਰ ਸਰਕਾਰ ਨੇ ਪੰਜਾਬ – ਹਰਿਆਣਾ ਬਾਰਡਰ ਸੀਲ ਕਰਾਏ ਹਨ।  ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਲੱਖਾਂ ਕਿਸਾਨ ਆਪਣੀ ਗੱਲ ਕੇਂਦਰ ਸਰਕਾਰ ਦੇ ਕੰਨੀ ਪਾਉਣ ਲਈ ਦਿੱਲੀ ਵੱਲ ਤੁਰ ਪਏ। 

ਪਰ ਅੱਗੇ ਸ਼ੰਭੂ ਬਾਰਡਰ ‘ਤੇ ਉਨ੍ਹਾਂ ਨੂੰ ਰੋਕਣ ਲਈ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ।  ਦਸ ਦਈਏ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਨੂੰਨਾਂ ਤੋਂ ਭੱਖੇ  ਕਿਸਾਨ ਇਹ ਸਾਰੀ ਬੰਦਿਸ਼ਾਂ  ਨੂੰ ਤੋੜਦਿਆਂ ਹਰਿਆਣਾ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ‘ਚ ਰੁਝੇ ਹੋਏ ਹਨ। 

ਆਪਣੇ ਫੈਸਲੇ ਤੇ ਅਟੱਲ ਕਿਸਾਨ ਜਥੇਬੰਦੀ

ਦਸ ਦਈਏ ਕਿਸਾਨ  ਜਥੇਬੰਧੀ ਵਲੋਂ ਹਰਿਆਣਾ ‘ਚ ਦਾਖ਼ਲ ਹੋਣ ਦੀ ਜਦੋ-ਜਹਿਦ  ਹਲੇ ਵੀ ਜਾਰੀ ਹੈ।  ਕਿਸਾਨਾਂ ਵਲੋਂ ਸ਼ੰਭੂ ਬਾਰਡਰ ‘ਤੇ ਪੁਲਿਸ ਵਲੋਂ ਲਾਏ ਬੈਰੀਕੇਡ ਦੀ  ਭੰਨ-ਤੋੜ ਕਰਕੇ ਕਿਸਾਨ ਮੋਰਚਾ ਅੱਗੇ ਵਧਿਆ।  ਭਾਰੀ ਪੁਲਿਸ ਫੋਰਸ ਤਾਇਨਾਤ ਹੋਣ ਤੋਂ ਬਾਵਜੂਦ ਕਿਸਾਨ ਹਰਿਆਣਾ ‘ਚ ਦਾਖਿਲ ਹੋਣ ‘ਚ ਸਫਲ ਰਹੇ।   ਦਿੱਲੀ ਕੂਚ ਕਰਦੀ ਕਿਸਾਨ ਜਥੇਬੰਦੀ ਲਗਾਤਾਰ ਦਿਖਾਈ ਦੇ ਰਹੀ ਹੈ।  

ਕਿਸਾਨਾਂ ਦੇ ਹੱਕ ‘ਚ ਨਿਤਰੇ ਟ੍ਰੇਡ ਯੂਨੀਅਨ ਕਰਮਚਾਰੀ

ਅੰਨਦਾਤਾ ਕਿਸਾਨ ਦੇ ਹੱਕ ‘ਚ ਟ੍ਰੇਡ ਯੂਨੀਅਨ ਕਰਮਚਾਰੀਆਂ ਨੇ  ਵੀ ਖੁੱਲਾ ਸਮਰਥਨ ਦਿੱਤਾ।  ਦਸ ਦਈਏ ਟ੍ਰੇਡ ਯੂਨੀਅਨ ਕਰਮਚਾਰੀਆਂ ਵਲੋਂ  ਕਿਸਾਨਾਂ ਦੇ ਹੱਕ ਦੀ ਲੜਾਈ ‘ਚ ਦੋ ਰੋਜ਼ਾ ਰਾਸ਼ਟਰ ਵਿਆਪੀ ਹੜਤਾਲ ਦਾ ਵੀ ਐਲਾਨ ਕੀਤਾ ਹੈ। 

MUST READ