ਭੜਕੇ ਕਿਸਾਨਾਂ ਨੇ ਜੀਓ ਅਤੇ ਰਿਲਾਇੰਸ ਦੇ ਟਾਵਰਾਂ ਦੀ ਕੱਟੀ ਬਿਜਲੀ

ਪੰਜਾਬੀ ਡੈਸਕ :– ਪਿਛਲੇ 50 ਦਿਨਾਂ ਤੋਂ ਪਠਾਨਕੋਟ-ਅੰਮ੍ਰਿਤਸਰ ਹਾਈਵੇ ‘ਤੇ ਬੈਠੇ ਕਿਸਾਨ ਜੱਥੇਬੰਦੀਆਂ ਨੇ ਸ਼ਨੀਵਾਰ ਨੂੰ ਮਲਿਕਪੁਰ ਵਿੱਚ 4 ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ। ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਸੂਬਾ ਮੀਤ ਪ੍ਰਧਾਨ ਜਸਵੰਤ ਸਿੰਘ ਕੋਠੀ ਦੀ ਅਗਵਾਈ ਹੇਠ ਕਿਸਾਨਾਂ ਨੇ ਸਭ ਤੋਂ ਪਹਿਲਾਂ ਡੀ.ਸੀ ਦਫਤਰ ਦੇ ਸਾਹਮਣੇ ਬੁੱਢਾ ਨਗਰ ਦੇ ਜੀਓ ਟਾਵਰ ਦਾ ਕੁਨੈਕਸ਼ਨ ਕੱਟਿਆ। ਫਿਰ ਮਲਿਕਪੁਰ ਫੋਕਲ ਪੁਆਇੰਟ ‘ਤੇ ਰਿਲਾਇੰਸ ਟਾਵਰ ਨੂੰ ਬੰਦ ਕਰ ਦਿੱਤਾ, ਫਿਰ ਸਦਰ ਥਾਣੇ ਨੇੜੇ ਸਥਿਤ ਜੀਓ ਦੇ ਟਾਵਰ ਅਤੇ ਛੋਟੀ ਨਹਿਰ ਦੇ ਨੇੜੇ ਇਕ ਹੋਰ ਜੀਓ ਟਾਵਰ ਦਾ ਸੰਪਰਕ ਕੱਟ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਪਠਾਨਕੋਟ-ਅੰਮ੍ਰਿਤਸਰ ਹਾਈਵੇ ‘ਤੇ ਨਰੋਟ ਮਹਿਰਾ ਪੁਲੀ ਵਿਖੇ ਜੀਓ ਡਿਜੀਟਲ ਲਾਈਫ ਸ਼ੋਅਰੂਮ ਬੰਦ ਕਰ ਦਿੱਤਾ। ਇਸ ਸਮੇਂ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਪੀਐਮ ਮੋਦੀ ਖਿਲਾਫ ਜਮਕੇ ਨਾਅਰੇਬਾਜ਼ੀ ਵੀ ਕੀਤੀ।

Snapping of power supply to Jio towers: Sabotage in disguise of farmer's  agitation, says Reliance | Cities News,The Indian Express

ਦਿੱਤੀ ਸਰਕਾਰ ਨੂੰ ਧਮਕੀ
ਕਿਸਾਨ ਆਗੂ ਜਸਵੰਤ ਸਿੰਘ ਕੋਠੀ ਨੇ ਕਿਹਾ ਕਿ, ਜਿਨ੍ਹਾਂ ਟਾਵਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ। ਕਿਸਾਨਾਂ ਨੇ ਉਨ੍ਹਾਂ ਦੇ ਬਾਹਰ ਕੰਕਰੀਟ ਬਲਾਕ ਬਣਾਏ ਹਨ, ਜੇ ਕੰਪਨੀਆਂ ਇਨ੍ਹਾਂ ਟਾਵਰਾਂ ਨੂੰ ਮੁੜ ਠੀਕ ਕਰਦਿਆਂ ਹਨ, ਤਾਂ ਉਹ ਇਕ ਤੋਂ ਵੀ ਵੱਡਾ ਫੈਸਲਾ ਲੈ ਸਕਦੇ ਹਨ। ਉਹ ਦਿਨ ਰਾਤ ਟਾਵਰਾਂ ਦੀ ਨਿਗਰਾਨੀ ਕਰਨਗੇ ਅਤੇ ਇਹ ਸੁਨਿਸ਼ਚਿਤ ਕਰਨਗੇ ਕਿ ਕੰਪਨੀ ਟਾਵਰਾਂ ਦੇ ਕੁਨੈਕਸ਼ਨ ਨਾ ਜੋੜੇ ਜਾਣ। ਕਿਸਾਨ ਲੀਡਰਾਂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਿਰਫ ਕਿਸਾਨ ਹੀ ਨਹੀਂ ਬਲਕਿ ਵੱਖ-ਵੱਖ ਵਰਗਾਂ ਦੇ ਲੋਕ ਉਨ੍ਹਾਂ ਦੇ ਹੱਕ ‘ਚ ਉਭਰ ਕੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਮੋਦੀ ਸਰਕਾਰ ਇਸ ਬਿੱਲ ਨੂੰ ਵਾਪਸ ਲੈਣ ਦੀ ਬਜਾਏ ਕਿਸਾਨੀ ਸੰਘਰਸ਼ ਨੂੰ ਅੱਤਵਾਦ ਕਰਾਰ ਦੇ ਰਹੀ ਹੈ, ਜੋ ਕਿ ਕਿਸੇ ਸੂਰਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Why Amarinder Singh appealed to famers to not axe Jio towers?

ਕਾਂਗਰਸ ਵਿਧਾਇਕ ਦੇ ਓਐਸਡੀ ਨੇ ਜੀਓ ਟਾਵਰ ‘ਤੇ ਜੜਿਆ ਤਾਲਾ
ਖੰਨਾ ਹਲਕੇ ਦੇ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਓਐਸਡੀ ਗੁਰਮੁੱਖ ਸਿੰਘ ਚਾਹਲ ਨੇ ਪਿੰਡ ਵਾਸੀਆਂ ਸਮੇਤ ਆਪਣੇ ਪਿੰਡ ਰਤਨਹੇੜੀ ਵਿੱਚ ਜੀਓ ਕੰਪਨੀ ਦੇ ਟਾਵਰ ਨੂੰ ਤਾਲਾ ਲਗਾ ਦਿੱਤਾ। ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪੀਲ ਕਰ ਰਹੇ ਹਨ ਕਿ, ਕਿਸੇ ਵੀ ਟਾਵਰ ਜਾਂ ਨਿੱਜੀ ਕੰਪਨੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਇਸ ਦੇ ਨਾਲ ਹੀ ਗੁਰਮੁਖ ਸਿੰਘ ਚਾਹਲ ਦਾ ਕਹਿਣਾ ਹੈ ਕਿ, ਉਨ੍ਹਾਂ ਨੇ ਕਿਸੇ ਟਾਵਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ। ਸਿਰਫ ਤਾਲਾ ਲਗਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।

MUST READ