ਭਾਜਪਾ ਦੇ ਸ਼ਹਿਰੀ ਨਕਸਲਵਾਦੀ ਬਿਆਨ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਤਲਖ਼ ਜੁਆਬਦੇਹੀ !
ਪੰਜਾਬੀ ਡੈਸਕ:- ਭਰਤੀ ਜਨਤਾ ਪਾਰਟੀ ਦੇ ਸ਼ਹਿਰੀ ਨਕਸਲਵਾਦੀ ਬਿਆਨ ‘ਤੇ ਸਿਆਸਤ ਵਿੱਚ ਹੜਕੰਪ ਮਚਿਆ ਹੋਇਆ ਹੈ। ਦਸ ਦਈਏ ਪੰਜਾਬ ‘ਚ ਰੋਸ ਪ੍ਰਦਰਸ਼ਨਕਾਰੀਆਂ ਵਲੋਂ ਜੀਓ ਤੇ ਰਿਲਾਇੰਸ ਟਾਵਰਾਂ ਦੇ ਕਨੈਕਸ਼ਨ ਕੱਟੇ ਜਾਣ ‘ਤੇ ਭਾਜਪਾ ਦੇ ਨੇਤਾ ਨੇ ਮੁੱਖ ਮੰਤਰੀ ਪੰਜਾਬ ‘ਤੇ ਤਲਖ਼ ਬਿਆਨਬਾਜ਼ੀ ਕੀਤੀ ਹੈ। ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਜਪਾ ਨੇਤਾ ਦੀ ਬਿਆਨਬਾਜ਼ੀ ਦਾ ਢੁਕਵਾਂ ਜੁਆਬ ਦਿੱਤਾ ਹੈ।

ਦਸ ਦਈਏ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ‘ਚ ਮੋਬਾਈਲ ਟਾਵਰਾਂ ਦੇ ਕੁਨੈਕਸ਼ਨ ਕੱਟਣ ‘ਤੇ ਮੁਖ ਮੰਤਰੀ ਪੰਜਾਬ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ਇਹ ਪੰਜਾਬ ਸਰਕਾਰ ਦੀ ਸੋਚੀ ਸਮਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਅਜਿਹੀ ਗਤੀਵਿਧੀਆਂ ਸ਼ਹਿਰੀ ਨਕਸਲਵਾਦੀ ਤਾਕਤਾਂ ਨੂੰ ਉਤਸ਼ਾਹਿਤ ਕਰੇਗੀ। ਉਨ੍ਹਾਂ ਪੰਜਾਬ ਸਰਕਾਰ ‘ਤੇ ਇਲਜ਼ਾਮ ਲਾਇਆ ਕਿ, ਸੂਬੇ ‘ਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਪਰ ਸਰਕਾਰ ਨੂੰ ਇਸ ਦੀ ਫਿਕਰ ਨਹੀਂ ਹੈ।

ਭਾਜਪਾ ਨੇਤਾ ਦੇ ਬਿਆਨ ‘ਤੇ ਕੈਪਟਨ ਦਾ ਢੁਕਵਾਂ ਜੁਆਬ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਭਾਜਪਾ ਨੇਤਾ ਅਰੁਣ ਚੁੰਘ ਦੇ ਬਿਆਨਾਂ ਦਾ ਜੁਆਬ ਦਿੰਦਿਆਂ ਕਿਹਾ ਕਿ, ਇਨ੍ਹਾਂ ਟਿਪਣੀਆਂ ਨਾਲ, ਭਾਜਪਾ ਲੀਡਰਸ਼ਿਪ ਆਪਣੇ ਰਾਜਨੀਤਿਕ ਏਜੰਡੇ ਨੂੰ ਅੱਗੇ ਵਧਾਉਣ ਲਈ ਤਣਾਅ ‘ਚ ਆ ਗਈ ਹੈ। ਮੁੱਖ ਮੰਤਰੀ ਨੇ ਭਾਜਪਾ ਨੂੰ ਦਿੱਲੀ ਬਾਰਡਰ ‘ਤੇ ਆਪਣੇ ਹੱਕ ਦੀ ਲੜਾਈ ਲੜਨ ਵਾਲੇ ਕਿਸਾਨਾਂ ਲਈ ‘ਸ਼ਹਿਰੀ ਨਕਸਲੀਆਂ’, ‘ਖਾਲਿਸਤਾਨੀ’ ਅਤੇ ‘ਬਦਮਾਸ਼’ ਕਹੇ ਜਾਣ ਨੂੰ ਨਿੰਦਿਆ ਅਤੇ ਕਿਹਾ ਕਿ ਭਾਜਪਾ ਨੂੰ ਲੋਕਾਂ ਦਾ ਹਿਤੈਸ਼ੀ ਦੱਸੇ ਜਾਣ ਦੇ ਝੂਠ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਮੁਖ ਮੰਤਰੀ ਪੰਜਾਬ ਨੇ ਕਿਹਾ ਕਿ, ਭਾਜਪਾ ਦੇ ਸ਼ਾਸਨ ਵਾਲੇ ਰਾਜ ਹਰਿਆਣਾ ਤੇ ਯੂਪੀ ਵਿੱਚ ਵੀ ਕਿਸਾਨਾਂ ਵਲੋਂ ਪ੍ਰਦਰਸ਼ਨ ਜਾਰੀ ਹੈ, ਕਿ ਇਕ ਕਿਸਾਨ ਵੀ ਭਾਜਪਾ ਨੇਤਾਵਾਂ ਨੂੰ ਨਕਸਲੀ ਜਾਪਦੇ ਹਨ ? ਇਸ ਦਾ ਮਤਲਬ ਹੈ ਕਿ ਹਰ ਪਾਸੇ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ?