ਭਾਜਪਾ ਦਾ ਖੁਸ਼ਹਾਲ ਸਟਾਰ ਫੇਸ ਸਿੰਘੁ ਬਾਰਡਰ ‘ਤੇ ਬੈਠਾ ਧਰਨੇ ‘ਚ
ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਜੱਥੇਬੰਦੀਆਂ ਦਾ ਅੰਦੋਲਨ ਲਗਾਤਾਰ 28ਵੇਂ ਦਿਨ ਜਾਰੀ ਹੈ। ਇਸ ਦੌਰਾਨ ਭਾਜਪਾ ਨੇ ਇੱਕ ਪੋਸਟਰ ਜਾਰੀ ਕਰਦਿਆਂ ਕਿਹਾ ਸੀ ਕਿ, ਕਿਸਾਨ ਪੰਜਾਬ ਵਿੱਚ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਤੋਂ ਖੁਸ਼ ਹਨ। ਖਾਸ ਗੱਲ ਇਹ ਹੈ ਕਿ, ਇਸ ਪੋਸਟਰ ਵਿੱਚ ਖੁਸ਼ਹਾਲ ਕਿਸਾਨ ਦੀ ਤਸਵੀਰ ਵੀ ਲਗਾਈ ਗਈ ਸੀ, ਜਿਸ ਦਾ ਨਾਮ ਹਰਪ੍ਰੀਤ ਸਿੰਘ ਹੈ। ਪੰਜਾਬ ਭਾਜਪਾ ਨੇ ਜਿਸ ਕਿਸਾਨ ਦਾ ਪੋਸਟਰ ਬਤੌਰ ਖੁਸ਼ਹਾਲ ਕਿਸਾਨ ਪੇਸ਼ ਕੀਤਾ ਸੀ। ਉਹ ਸਿੰਘੁ ਬਾਰਡਰ ‘ਤੇ ਖੇਤੀ ਕਾਨੂੰਨਾ ਖਿਲਾਫ ਧਰਨਾ ਦੇ ਰਿਹਾ ਹੈ। ਹਰਪ੍ਰਰੀਤ ਸਿੰਘ ਦੇ ਪੋਸਟਰ ਨੂੰ ਲੈ ਕੇ ਸੋਸ਼ਲ ਮੀਡਿਆ ‘ਚ ਨੇਹਰਿ ਲੈ ਦਿੱਤੀ ਹੈ। ਇਸ ਤੋਂ ਬਾਅਦ ਪੰਜਾਬ ਬੀਜੇਪੀ ਨੇ ਪੋਸਟਰ ਨੂੰ ਆਪਣੇ ਫੇਸਬੁੱਕ ਪੇਜ ਤੋਂ ਹਟਾ ਦਿੱਤਾ ਹੈ।

ਹਰਪ੍ਰੀਤ ਸਿੰਘ ਦੀ ਸੁਣੀਏ ਤਾਂ ਪੰਜਾਬ ਬੀਜੇਪੀ ਨੇ ਉਨ੍ਹਾਂ ਦੀ 6-7 ਸਾਲਾਂ ਪੁਰਾਣੀ ਤਸਵੀਰ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ਆਗਿਆ ਤੋਂ ਬਿਨਾ ਭਾਜਪਾ ਨੇ ਫੋਟੋ ਦੀ ਵਰਤੋਂ ਕੀਤੀ ਹੈ, ਜਦੋਂ ਕਿ ਮਈ ਸਿੰਗਫਹੁ ਬਾਰਡਰ ‘ਤੇ ਕਿਸਾਨਾਂ ਦੇ ਸਮਰਥਨ ‘ਚ ਧਰਨਾ ਦੇ ਰਿਹਾ ਹਾਂ। ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਵੀ ਕਿਸਾਨ ਕੇਂਦਰ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹੈ। ਪੋਲ-ਪੱਟੀ ਖੋਲ੍ਹਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕਦੇ ਵੀ ਸਿੰਘੁ ਬਾਰਡਰ ‘ਤੇ ਕਿਸਾਨਾਂ ਦਾ ਹਾਲ -ਖ਼ਬਰ ਲੈਣ ਨਹੀਂ ਪਹੁੰਚੀਆਂ ਨੇ, ਉਨ੍ਹਾਂ ਕਿਹਾ ਕਿਹਾ ਕੇਂਦਰ ਸਰਕਾਰ ਨੇ ਇਹ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਕਿਸਾਨ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਿਉਂ ਕਰ ਰਹੀ ਹੈ। ਸਰਕਾਰ ਕਿਸਾਨਾਂ ਦੀ ਮੰਗ ਮੰਨਣ ‘ ਚ ਜਿਨ੍ਹਾਂ ਸਮਾਂ ਲੈ ਰਹੀ ਹੈ, ਉਨ੍ਹਾਂ ਹੀ ਕਿਸਾਨਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ।
ਹਰਪ੍ਰੀਤ ਸਿੰਘ, ਜੋ ਕਿ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ, ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਵਿੱਚ ਹਨ, ਪਰ ਅਸੀਂ ਜਾਣਦੇ ਹਾਂ ਕਿ ਇਹ ਘਾਟੇ ਦਾ ਸੌਦਾ ਹੈ। ਅਸੀਂ ਸਿਰਫ ਉਦੋਂ ਵਾਪਸ ਜਾਵਾਂਗੇ ਜਦੋਂ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਲਏ ਜਾਣਗੇ। ਹਰਪ੍ਰੀਤ ਸਿੰਘ ਦੀ ਫੋਟੋ ਦੀ ਵਰਤੋਂ ਬਾਰੇ, ਪੰਜਾਬ ਭਾਜਪਾ ਦੇ ਮੁਖੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੈਨੂੰ ਵੀ ਇਹ ਜਾਣਕਾਰੀ ਮਿਲੀ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।