ਵੱਡਾ ਭਰਾ ਬਣਿਆ ਏਸ਼ੀਆ ਦਾ ਦੂਜਾ ਅਮੀਰ ਆਦਮੀ ਤੇ ਛੋਟੇ ਭਰਾ ਦਾ ਨਿਕਲਿਆ ਦੀਵਾਲਾ !
ਪੰਜਾਬੀ ਡੈਸਕ :- ਬੀਤੇ ਦਿਨੀਂ “ਬਲੂਮਬਰਗ ਬਿਲੀਨੀਅਰ ਇੰਡੈਕਸ” ਦੀ ਰਿਪੋਰਟ ਨੇ ਜਿੱਥੇ ਇਹ ਖੁਲਾਸਾ ਕੀਤਾ ਕਿ, ਉਦਯੋਗਪਤੀ ਮੁਕੇਸ਼ ਅੰਬਾਨੀ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹੋਏ ਹਨ ਇਸ ਸਾਲ ਦੇ, ਉੱਥੇ ਹੀ ਉਨ੍ਹਾਂ ਦੇ ਛੋਟੇ ਭਰਾ ਅਨਿਲ ਅੰਬਾਨੀ ‘ਤੇ ਧੋਖਾਧੜੀ ਦੇ ਇਲਜ਼ਾਮ ਲਾਏ ਜਾ ਰਹੇ ਹਨ। ਦਸ ਦਈਏ ਦੇਸ਼ ਦੇ ਦੂਰਸੰਚਾਰ ਖੇਤਰ ਦੀ ਸਭ ਤੋਂ ਪ੍ਰਸਿੱਧ ਕੰਪਨੀ ‘ਰਿਲਾਇੰਸ ਗਰੁੱਪ’ ਵਿਵਾਦਾਂ ਦੇ ਘੇਰੇ ‘ਚ ਆ ਗਈ ਹੈ। ਧੀਰੂਭਾਈ ਅੰਬਾਨੀ ਦੇ ਸ਼ੁਰੂ ਕੀਤੀ ਇਸ ਕੰਪਨੀ ਦੀ ਵਾਗਡੋਰ ਨੂੰ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਛੋਟੇ ਬੇਟੇ ਅਨਿਲ ਅੰਬਾਨੀ ਨੇ ਸੰਭਾਲਿਆ।

ਦੱਸਣਯੋਗ ਹੈ ਕਿ, ਅਨਿਲ ਅੰਬਾਨੀ ਤੇ ਵੱਡੇ ਭਰਾ ਮੁਕੇਸ਼ ਅੰਬਾਨੀ ਵੱਖ ਹੋ ਗਏ ਹਨ। ਇਸੇ ਤਰ੍ਹਾਂ ਹੀ ਇਨ੍ਹਾਂ ਦੇ ਕਾਰੋਬਾਰ ਵੀ ਵੱਖ ਹਨ। ਮੌਜੂਦਾ ਸਮੇ ‘ਚ ਜਿੱਥੇ ਇਕ ਭਰਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਛੋਟੇ ਭਰਾ ‘ਤੇ ਅਨਿਲ ਅੰਬਾਨੀ ਨੂੰ ਦੀਵਾਲੀਆ ਐਲਾਨਿਆ ਜਾ ਚੁੱਕਿਆ ਹੈ। ‘ਬਿਜ਼ਨੈੱਸ ਇਨਸਾਈਡਰ ਡਾਟ ਇਨ’ ਦੀ ਮਿਲੀ ਰਿਪੋਰਟ ਅਨੁਸਾਰ ਅਨਿਲ ਅੰਬਾਨੀ ਨੇ ਸਟੇਟ ਬੈਂਕ ਆੱਫ਼ ਇੰਡੀਆ, ਯੂਨੀਅਨ ਬੈਂਕ ਆਫ਼ ਇੰਡੀਆ ਤੇ ਇੰਡੀਅਨ ਓਵਰਸੀਜ਼ ਬੈਂਕ ਤੋਂ ਲੰਬੇ ਸਮੇਂ ਤੋਂ ਕਰਜ਼ਾ ਲਿਆ ਹੋਇਆ ਹੈ ਅਤੇ ਮੋੜਿਆ ਨਹੀਂ।
ਬੈਂਕ ਨੇ ਹੁਣ ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ‘ਤੇ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਦੱਸਿਆ ਜਾ ਰਿਹਾ ਹੈ ਕਿ, ਅਨਿਲ ਅੰਬਾਨੀ ਨੇ ਬੈਂਕ ਤੋਂ 86,188 ਕਰੋਡ਼ ਰੁਪਏ ਦਾ ਕਰਜਾ ਲਿਆ ਹੋਇਆ ਹੈ ਜੋ ਕਿ ਵਿਜੈ ਮਾਲਿਆ ਮੁਕਾਬਲੇ 10 ਗੁਨਾ ਜਿਆਦਾ ਹੈ। ਅਨਿਲ ਅੰਬਾਨੀ ਦੀ ਨਿਜੀ ਕੰਪਨੀਆਂ ਰਿਲਾਇੰਸ ਕਮਿਊਨੀਕੇਸ਼ਨ, ਰਿਲਾਇੰਸ ਇੰਫ਼੍ਰਾਟੈਲ ਤੇ ਰਿਲਾਇੰਸ ਟੈਲੀਕਾਮ ਖਿਲਾਫ ਬੈਂਕ ਕਾਨੂੰਨੀ ਕਾਰਵਾਈ ਕਰੇਗਾ।