ਬਜ਼ੁਰਗ ਦਾਦੀ ਨੇ ਕੰਗਨਾ ਨੂੰ ਦਿੱਤਾ 700 ਰੁਪਏ ਦਿਹਾੜੀ ਦਾ ਆਫਰ !
ਕੰਗਨਾ ਰਣੌਤ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਕੀਤੇ ਜਾ ਰਹੇ ਕਿਸਾਨ ਅੰਦੋਲਨ ‘ਚ ਸ਼ਾਮਲ ਪੰਜਾਬ ਦੀ ਇਕ ਬਜ਼ੁਰਗ ਮਹਿਲਾ ਬਾਰੇ ਕੀਤੀ ਗਈ ਟਿੱਪਣੀ ਹੁਣ ਉਸ ਦੀ ਅਲੋਚਨਾ ਕਰ ਰਹੀ ਹੈ। ਇਸ ਕੇਸ ਵਿੱਚ, ਬਜ਼ੁਰਗ ਦਾਦੀ ਨੇ ਅਦਾਕਾਰਾ ਕੰਗਨਾ ਰਣੌਤ ਦੀ ਗੱਲ ਦਾ ਮੂੰਹ ਭੰਨ ਜੁਆਬ ਦਿੱਤਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੇਗੇ ਕਿ, ਦਾਦੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਕੰਗਨਾ ਨੇ ਟਵੀਟ ਕਰਕੇ ਇਸ ਬਜ਼ੁਰਗ ਦਾਦੀ ਨੂੰ ਸ਼ਾਹਿਨ ਬਾਗ ‘ਚ ਧਰਨਾ ਦਿੰਦੀ ਔਰਤ ਨਾਲ ਜੋੜਿਆ ਹੈ। ਹਾਲਾਂਕਿ ਕੰਗਨਾ ਨੇ ਉਸ ਟਵੀਟ ਨੂੰ ਆਪਣੇ ਟਵੀਟਰ ਹੈਂਡਲ ‘ਤੇ ਡਿਲੀਟ ਕਰ ਦਿੱਤਾ ਸੀ।

ਦਾਦੀ ਦਾ ਕੰਗਨਾ ਨੂੰ ਜੁਆਬ
ਦਸ ਦਈਏ ਜਿਸ ਬਜ਼ੁਰਗ ਮਹਿਲਾ ਦੀ ਫੋਟੋ ਕੰਗਨਾ ਨੇ ਟਵੀਟ ਕੀਤੀ ਸੀ। ਉਨ੍ਹਾਂ ਦਾ ਨਾਮ ਮਹਿੰਦਰ ਕੌਰ ਹੈ। 85 ਸਾਲਾ ਮਹਿੰਦਰ ਕੌਰ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਬਹਾਦਰਗੜ੍ਹ ਜੰਡਿਆ ਪਿੰਡ ਦੀ ਰਹਿਣ ਵਾਲੀ ਹੈ। ਕੰਗਨਾ ਬਾਰੇ ਮਹਿੰਦਰ ਕੌਰ ਨੇ ਮੂੰਹ ਭੰਨ ਜੁਆਅ ਦਿੰਦਿਆਂ ਕਿਹਾ ਕਿ, ਜੇ ਮੈਂ ਚਾਹਾਂ ਤਾਂ ਮੈਂ ਕੰਗਨਾ ਨੂੰ ਆਪਣੇ ਖੇਤ ‘ਚ 700 ਰੁਪਏ ਦਿਹਾੜੀ ‘ਤੇ ਰੱਖ ਸਕਦੀ ਹਾਂ। ਜਾਣੂ ਕਰ ਦਈਏ ਇਸ ਤੋਂ ਪਹਿਲਾਂ ਅਦਾਕਾਰਾ ਕੰਗਨਾ ਰਣੌਤ ਨੇ ਬਜ਼ੁਰਗ ਮਹਿੰਦਰ ਕੌਰ ਨੂੰ 100 ਰੁਪਏ ਲੈ ਕੇ ਅੰਦੋਲਨ ਵਿਚ ਸ਼ਾਮਲ ਹੋਣ ਵਾਲੀ ਆਖਦਿਆਂ ਟਿੱਪਣੀ ਕੀਤੀ ਸੀ।

ਹੁਣ ਕੰਗਨਾ ਰਣੌਤ ਨੂੰ ਇਸ ਮਾਮਲੇ ਵਿੱਚ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 85 ਸਾਲਾ ਬਜ਼ੁਰਗ ਮਹਿੰਦਰ ਕੌਰ ਨੇ ਦੱਸਿਆ ਕਿ, ਉਹ ਪਸ਼ੂ ਪਾਲਣ ਅਤੇ ਖੇਤੀ ਕਰਦੀ ਹੈ। ਕੰਗਨਾ ਵਰਗੀਆਂ ਸੱਤ ਔਰਤਾਂ ਨੂੰ ਉਨ੍ਹਾਂ ਨੇ ਆਪਣੇ ਖੇਤ ‘ਚ ਮਜ਼ਦੂਰੀ ‘ਤੇ ਰੱਖਿਆ ਹੈ। ਜੇ ਕੰਗਣਾ ਵੀ ਫਾਰਮ ‘ਚ ਕੰਮ ਕਰਨਾ ਚਾਹੁੰਦੀ ਹੈ, ਤਾਂ ਉਹ ਉਸ ਨੂੰ ਇਕ ਦਿਨ ਦੀ 700 ਰੁਪਏ ਦਿਹਾੜੀ ਦੇਵੇਗੀ। ਉਹ ਕੋਈ ਵਿਕਾਊ ਔਰਤ ਨਹੀਂ ਹੈ, ਜੋ 100 ਰੁਪਏ ਦੀ ਲਾਲਚ ਨਾਲ ਕਿਸਾਨ ਸੰਘਰਸ਼ ‘ਚ ਸ਼ਾਮਿਲ ਹੋ ਜਾਵੇ। ਉਸ ਨੇ ਕਿਹਾ ਮੈਂ ਆਪਣੇ ਕਿਸਾਨ ਬੱਚਿਆਂ ਲਈ ਯੂਨੀਅਨ ਦੇ ਝੰਡੇ ਲੈ ਕੇ ਸੜਕ ‘ਤੇ ਆਈ ਹਾਂ ਤੇ ਉਨ੍ਹਾਂ ਦੇ ਸੰਘਰਸ਼ ਦੀ ‘ ਉਨ੍ਹਾਂ ਨਾਲ ਖੱਡੀ ਹਾਂ।
ਜੋ ਰੱਖਦੀ ਹੋਵੇ ਜਾਨ ਵਾਰਨ ਦਾ ਜਜ਼ਬਾ
ਇਸ ਸੰਘਰਸ਼ ‘ਚ ਜੇ ਮੇਰੀ ਮੌਤ ਵੀ ਹੋ ਗਈ ਤਾਂ ਮੈਂ ਆਪ ਨੂੰ ਖੁਸ਼ਕਿਸਮਤ ਸਸੰਝਾਂਗੀ। ਇਹ ਜਜ਼ਬਾ ਹੈ 85 ਸਾਲਾਂ ਮਹਿੰਦਰ ਕੌਰ ਦਾ। ਮਹਿੰਦਰ ਕੌਰ ਨੇ ਦੱਸਿਆ ਕਿ ਉਹ ਦਿੱਲੀ ਜਾਣ ਲਈ ਤਿਆਰ ਸੀ। ਹਾਲਾਂਕਿ, ਵੱਡੇ ਯੂਨੀਅਨ ਨੇਤਾਵਾਂ ਨੇ ਬੁਢਾਪੇ ਕਾਰਨ ਉਨ੍ਹਾਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ। ਇਹੀ ਕਾਰਨ ਸੀ ਕਿ, ਉਹ ਵਾਪਸ ਆਪਣੇ ਘਰ ਆ ਗਈ। ਉਨ੍ਹਾਂ ਕਿਹਾ ਕਿ, ਜੇਕਰ ਯੂਨੀਅਨ ਆਦੇਸ਼ ਦਿੰਦੀ ਹੈ ਤਾਂ ਉਹ ਦਿੱਲੀ ਜਾਵੇਗੀ। ਮਹਿੰਦਰ ਕੌਰ ਨੇ ਕਿਹਾ ਕਿ, ਪੈਸਿਆਂ ਲਈ ਕੰਗਨਾ ਕੰਮ ਕਰਦੀ ਹੈ। ਜਦ ਕਿ ਮੈਂ ਆਪਣੇ ਕਿਸਾਨੀ ਬੱਚਿਆਂ ਲਈ ਸੰਘਰਸ਼ ਕਰਦੀ ਹਾਂ।

ਮਹਿੰਦਰ ਕੌਰ ਨੇ ਦੱਸਿਆ ਕਿ, ਉਨ੍ਹਾਂ ਦਾ ਪਰਿਵਾਰ ਪਿਛਲੇ ਦੋ ਦਹਾਕਿਆਂ ਤੋਂ ਕਿਸਾਨ ਯੂਨੀਅਨ ਨਾਲ ਜੁੜਿਆ ਹੋਇਆ ਹੈ। ਮੋਦੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਕੇ ਪੰਜਾਬੀਆਂ ਨੂੰ ਗਲਤ ਸਜ਼ਾ ਦਿੱਤੀ ਹੈ। ਹੁਣ ਪੰਜਾਬ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਹੀ ਘਰ ਪਰਤਣਗੇ। ਉਨ੍ਹਾਂ ਅੱਗੇ ਦੱਸਿਆ ਕਿ, ਘਰ ਵਿੱਚ ਉਸਦਾ ਪਤੀ ਲਾਭ ਸਿੰਘ, ਪੁੱਤਰ ਅਤੇ ਨੂੰਹ ਹੈ। ਉਹ ਉਨ੍ਹਾਂ ਦਾ ਪੂਰਾ ਖਿਆਲ ਰੱਖਦੇ ਹਨ। ਉਨ੍ਹਾਂ ਨੂੰ ਮੋਰਚੇ ‘ਚ ਸ਼ਾਮਿਲ ਹੋਣ ਲਈ ਵੀ ਉਤਸ਼ਾਹਤ ਕੀਤਾ ਹੈ।
ਮਹਿੰਦਰ ਕੌਰ ਦੀ ਗਲਤ ਪਛਾਣ ਲਈ ਕੰਗਨਾ ਰਨੌਤ ਨੂੰ ਦਿਲਜੀਤ ਦੁਸਾਂਝ ਦਾ ਜੁਆਬ “… ਪਹਿਲਾਂ ਤਮੀਜ਼ ਸਿੱਖੋ”

ਕੰਗਨਾ ਦਾ ਮਹਿੰਦਰ ਕੌਰ ਦੀ ਫੋਟੋ ‘ਤੇ ਕੀਤੇ ਟਵੀਟ ‘ਤੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਵੀ ਭੜਕੇ ਨਜ਼ਰ ਆਏ। ਉਨ੍ਹਾਂ ਮਹਿੰਦਰ ਕੌਰ ਦੀ ਨਗਲਤ ਪਛਾਣ ਕਰਨ ਤੇ ਕੰਗਨਾ ਨੂੰ ਜੁਆਬ ਦਿੰਦਿਆਂ ਕਿਹਾ ਕਿ, ਪਹਿਲਾਂ ਤਮੀਜ਼ ਸਿੱਖੋ ਕਿ, ਇਕ ਬਜ਼ੁਰਗ ਬਾਰੇ ਕਿਵੇਂ ਗੱਲ ਕਰਨੀ ਹੈ। ਉਨ੍ਹਾਂ ਕੰਗਨਾ ਨੂੰ ਕਿਹਾ ਕੁਝ ਵੀ ਕਹਿਣ ਅਤੇ ਕਰਨ ਤੋਂ ਪਹਿਲਾਂ ਸੋਚਣਾ ਵੀ ਜਰੂਰੀ ਹੈ।