ਪੰਜਾਬ -ਹਰਿਆਣਾ ‘ਚ ਨਹੀਂ ਰੁਕ ਰਿਹਾ ਕੋਰੋਨਾ ਦਾ ਆਤੰਕ, ਲਗਾਤਾਰ ਹੋ ਰਹੀ ਮੌਤ
ਪੰਜਾਬ -ਹਰਿਆਣਾ ‘ਚ ਕੋਰੋਨਾ ਦਾ ਆਤੰਕ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦਸ ਦਈਏ ਹਰਿਆਣਾ ‘ਚ ਵੀਰਵਾਰ ਨੂੰ 32 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਹੈ। 3 ਦਸੰਬਰ ਨੂੰ, 1635 ਨਵੇਂ ਕੇਸ ਸਾਹਮਣੇ ਆਏ ਸਨ।

ਪੰਜਾਬ ਵਿੱਚ ਕੋਰੋਨਾ ਦੇ ਵੱਧਦੇ ਮਾਮਲੇ
ਵੀਰਵਾਰ ਨੂੰ ਪੰਜਾਬ ‘ਚ ਕੋਵਿਡ ਦੇ 762 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 20 ਸੰਕਰਮਿਤ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਠੀਕ ਹੋਏ ਨਵੇਂ ਮਰੀਜ਼ਾਂ ਦੀ ਗਿਣਤੀ 812 ‘ਤੇ ਪਹੁੰਚ ਚੁੱਕੀ ਹੈ। ਵੀਰਵਾਰ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 3265505 ਰਹੀ। ਦਿਨ ਭਰ 27647 ਨਮੂਨੇ ਇਕੱਠੇ ਕੀਤੇ ਗਏ।