ਪੰਜਾਬ ਮੁੱਖ ਮੰਤਰੀ ਨੂੰ ਜਾਣ ਤੋਂ ਮਾਰਨ ਦੀ ਧਮਕੀ ਪਿੱਛੇ ਕਿ ਹੈ ਵੱਡਾ ਕਾਰਨ !

ਪੰਜਾਬੀ ਡੈਸਕ :- ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਅਤੇ ਧਮਕੀ ਭਰਿਆ ਪੋਸਟਰ ਵੀ ਮੋਹਾਲੀ ਵਿਖੇ ਲਾਇਆ ਗਿਆ ਹੈ। ਦਸ ਦਈਏ ਇੱਕ ਮਹੀਨਾ ਪਹਿਲਾ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ, ਜਦੋ ਮੁੱਖ ਮੰਤਰੀ ਦੀ ਤਸਵੀਰ ਵਾਲੇ ਪੋਸਟਰ ‘ਤੇ ਕਿਸੇ ਨੇ ਸਿਆਹੀ ਲੈ ਦਿੱਤੀ ਸੀ, ਜਿਸਦੀ ਜਾਂਚ ਹੁਣ ਤੱਕ ਪੁਲਿਸ ਕਰ ਰਹੀ ਹੈ।

Covid to peak by mid-Sept in Punjab: Capt Amarinder Singh

ਦਸ ਦਈਏ ਕਿ 1 ਜਨਵਰੀ ਨੂੰ ਆਪ ਨੇਤਾ ਰਾਘਵ ਚੱਢਾ ਦਾ ਵੀ ਕਾਂਗਰਸ ਖਿਲਾਫ ਬਿਆਨ ਆਇਆ ਸੀ ਕਿ, ਕਾਂਗਰਸ ਨੇ ਕਿਸਾਨਾਂ ਦੀ ਪਿੱਠ ‘ਚ ਚਾਕੂ ਮਾਰਿਆ ਹੈ। ਉੱਥੇ ਹੀ ਧਮਕੀ ਭਰੇ ਪੋਸਟਰ ‘ਤੇ ਈ-ਮੇਲ ਆਈਡੀ ਤੇ ਧਮਕੀ ਦੇਣ ਵਾਲੇ ਨੂੰ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਦਿੱਤੇ ਜਾਣ ਦੀ ਘੋਸ਼ਣਾ ਵੀ ਕੀਤੀ ਗਈ ਹੈ। ਪੋਸਟਰ ‘ਤੇ ibrahim@hotmail.com ਵੀ ਲਿਖਿਆ ਹੈ।

ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਸਾਈਬਰ ਟੀਮਾਂ ਅਤੇ ਸੁਰੱਖਿਆ ਏਜੰਸੀਆਂ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸੂਚਨਾ ਮਿਲੀ ਕਿ ਸੈਕਟਰ -66-67 ਦੀਆਂ ਲਾਈਟਾਂ ‘ਤੇ ਗਾਈਡ ਮੈਪ ‘ਤੇ ਇਕ ਪੋਸਟਰ ਲਗਾਇਆ ਗਿਆ ਹੈ। ਇਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਦੇ ਨਾਲ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਾਂਚ ਵਿਚ ਪਤਾ ਲੱਗਿਆ ਕਿ ਇਹ ਪੋਸਟਰ ਸਾਈਬਰ ਕੈਫੇ ਤੋਂ ਲਿਆ ਗਿਆ ਸੀ। ਜਾਂਚ ਅਧਿਕਾਰੀ ਥਾਣਾ ਫੇਜ਼ -11 ਦੇ ਏਐਸਆਈ ਸੋਹਣ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੋਸਟਰ ਫੜ ਲਿਆ ਹੈ।

MUST READ