ਪੰਜਾਬ ‘ਚ ਰਾਤ ਦੇ ਕਰਫਿਊ ਦਾ ਐਲਾਨ, ਮੂੰਹ ਦਿਖਾਈ ਪਏਗੀ ਮਹਿੰਗੀ
ਦਿੱਲੀ-ਐਨਸੀਆਰ ਵਿੱਚ ਕੋਰੋਨਾ ਦੇ ਵੱਧ ਰਹੇ ਕੇਸ ਅਤੇ ਪੰਜਾਬ ਵਿੱਚ ਕਿਸਾਨ ਲਹਿਰ ਦੇ ਡਰ ਦੇ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸੂਬੇ ਵਿੱਚ ਇੱਕ ਰਾਤ ਦੇ ਕਰਫਿਊ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਜਾਰੀ ਕੀਤੇ ਗਏ ਹੁਕਮ ਦੇ ਮੁਤਾਬਿਕ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ 1 ਦਸੰਬਰ ਤੋਂ ਰਾਤ ਦਾ ਕਰਫਿਊ ਲਾਗੂ ਕੀਤਾ ਜਾਵੇਗਾ।

ਇਸ ਦੇ ਨਾਲ ਹੀ, ਸਮਾਜਕ ਦੂਰੀ ਦੀ ਉਲੰਘਣਾ ਅਤੇ ਮਾਸਕ ਨਾ ਪਹਿਨਣ ‘ਤੇ ਦੁਗਣੇ ਜੁਰਮਾਨੇ ਦਾ ਭੁਗਤਾਨ ਵੀ ਕਰਨਾ ਹੋਵੇਗਾ।
ਖਾਸ ਜਾਣਕਾਰੀ ਦਿੰਦਿਆਂ ਦਸ ਦਈਏ ਕਿ, ਸਾਰੇ ਹੋਟਲ ਅਤੇ ਰੈਸਟੋਰੈਂਟ ਰਾਤ 9:30 ਵਜੇ ਤੱਕ ਖੁੱਲ੍ਹਣਗੇ। ਇਸ ਤੋਂ ਬਾਅਦ 15 ਦਸੰਬਰ ਨੂੰ ਮੁੜ ਕੋਰੋਨਾ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਕੋਰੋਨਾ ਸਥਿਤੀ ਦੀ ਉੱਚ ਪੱਧਰੀ ਸਮੀਖਿਆ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ, ਕੋਰੋਨਾ ਬਚਾਅ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ 500 ਰੁਪਏ ਦੀ ਬਜਾਏ 1000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

ਪੰਜਾਬ ਦਾ ਕੋਰੋਨਾ ਅੰਕੜਾ
ਪੰਜਾਬ ‘ਚ ਲਗਾਤਾਰ ਕੋਰੋਨਾ ਦਾ ਅੰਕੜਾ ਵੱਧ ਰਿਹਾ ਹੈ। ਬੀਤੇ ਦਿਨੀ ਮੰਗਲਵਾਰ ਨੂੰ ਸੂਬੇ ‘ਚ 614 ਨਵੇਂ ਕੋਰੋਨਾ ਸਕਰਾਤਮਕ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 22 ਵਿਅਕਤੀਆਂ ਦੀ ਕੋਰੋਨਾ ਕਰਨ ਮੌਤ ਵੀ ਹੋ ਚੁੱਕੀ ਹੈ। ਠੀਕ ਹੂਏ ਮਰੀਜਾਂ ਦੀ ਗਿਣਤੀ 439 ਹੈ। ਪੰਜਾਬ ‘ਚ ਹੁਣ ਤੱਕ ਕੁਲ ਸਕਰਾਤਮਕ ਮਾਮਲੇ ਦੀ ਗਿਣਤੀ 3051542 ‘ਤੇ ਪਹੁੰਚ ਗਈ ਹੈ।