ਪ੍ਰਭੂ ਦਰਸ਼ਨ ਦੀ ਇੱਛਾ ਲਏ 46 ਹਿੰਦੂ ਸ਼ਰਧਾਲੂ ਹੋਏ ਪਾਕਿਸਤਾਨ ਰਵਾਨਾ

ਬੁੱਧਵਾਰ ਸਵੇਰੇ ਅਟਾਰੀ-ਵਾਹਗਾ ਸਰਹੱਦ ਰਾਹੀਂ 46 ਹਿੰਦੂ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ ਹੋਇਆ ਹੈ। ਇਹ ਯਾਤਰਾ ਸੱਤ ਦਿਨ ਚੱਲੇਗੀ, ਸਾਰੇ ਸ਼ਰਧਾਲੂ 21 ਦਸੰਬਰ ਨੂੰ ਵਾਪਸ ਆਉਣਗੇ। ਇਸ ਸਮੇਂ ਦੌਰਾਨ, ਸ਼ਰਧਾਲੂ ਇਤਿਹਾਸਕ ਕਟਾਸਰਾਜ ਮੰਦਰ ਸਮੇਤ ਕਈ ਥਾਵਾਂ ‘ਤੇ ਜਾਣਗੇ। ਕਟਾਸਰਾਜ ਮੰਦਰ ਹਿੰਦੂਆਂ ਦਾ ਇਕ ਪਵਿੱਤਰ ਧਾਰਮਿਕ ਸਥਾਨ ਹੈ, ਜੋ ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਦੇ ਹਿੱਸੇ ‘ਚ ਚਲਾ ਗਿਆ ਸੀ।


ਮਿਥਿਹਾਸਕ ਵਿਸ਼ਵਾਸ ਇਹ ਹੈ ਕਿ ਜਦੋਂ ਪਾਂਡਵਾਂ ਨੇ 13 ਸਾਲਾਂ ਦਾ ਵਣਵਾਸ ਮਿਲਿਆ ਸੀ ਤਾਂ ਧਰਮਰਾਜ ਯੁਧਿਸ਼ਥਿਰ ਨੇ ਇਸ ਸਥਾਨ ‘ਤੇ ਯਕਸ਼ਰਾਜ ਨਾਲ ਮੁਲਾਕਾਤ ਕੀਤੀ ਸੀ, ਜਿਸ ਨੂੰ ਮਹਾਭਾਰਤ ਦੀ ਕਹਾਣੀ ‘ਚ ਕਾਫ਼ੀ ਪ੍ਰਭਾਵਸ਼ਾਲੀ ਢੰਗ ਨਾਲ ਦਰਸ਼ਾਇਆ ਗਿਆ ਹੈ। ਇਹ ਉਹੀ ਥਾਂ ਹੈ, ਜਿਥੇ ਯੁਧਿਸ਼ਥਿਰ ਨੇ ਯਕਸ਼ ਦੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਸੀ।

MUST READ