ਪ੍ਰਧਾਨ ਮੰਤਰੀ ਮੋਦੀ ਨੇ “ਇਕ ਰਾਸ਼ਟਰ, ਇਕ ਗਤੀਸ਼ੀਲਤਾ ਕਾਰਡ” ਦੀ ਕੀਤੀ ਸ਼ੁਰੂਆਤ

ਪੰਜਾਬੀ ਡੈਸਕ:- ਸੋਮਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਇਕਜੁਟ ਤਕਨੀਕੀ ਇੰਟਰਫੇਸ ਦੀ ਵਰਤੋਂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਏਅਰਪੋਰਟ ਐਕਸਪ੍ਰੈਸ ਲਾਈਨ ‘ਤੇ ਪੂਰੀ ਤਰ੍ਹਾਂ ਸੰਚਾਲਿਤ ਨੈਸ਼ਨਲ ਕਾਮਨ ਮੋਬਿਲਟੀ ਕਾਰਡ (ਐਨਸੀਐਮਸੀ) ਸੇਵਾਵਾਂ ਦੀ ਸ਼ੁਰੂਆਤ ਕੀਤੀ ਅਤੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਐਨਸੀਐਮਸੀ (ਇਕ ਰਾਸ਼ਟਰ,ਇਕ ਕਾਰਡ ) ਪਿਛਲੇ 18 ਮਹੀਨਿਆਂ ਦੌਰਾਨ ਜਾਰੀ ਕੀਤੇ ਰੂਪੈ ਡੈਬਿਟ ਕਾਰਡ ਵਾਲੇ ਯਾਤਰੀਆਂ ਨੂੰ 23 ਬੈਂਕਾਂ ਦੁਆਰਾ ਇਨ੍ਹਾਂ ਨੂੰ ਮੈਟਰੋ ਯਾਤਰਾ ਲਈ ਸਵਾਈਪ ਕਰਨ ਦੀ ਆਗਿਆ ਦੇਵੇਗਾ।

ਡੀਐਮਆਰਸੀ ਦੇ ਬੁਲਾਰੇ ਨੇ ਕਿਹਾ, “ਇਹ ਸਹੂਲਤ 2022 ਤੱਕ ਪੂਰੇ ਦਿੱਲੀ ਮੈਟਰੋ ਨੈਟਵਰਕ ‘ਤੇ ਉਪਲਬਧ ਹੋ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ, ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਦੇਸ਼ ਦੇ ਸਰੋਤਾਂ ਅਤੇ ਸਮਰੱਥਾ ਨੂੰ ਕਿਸੇ ਉਤਪਾਦਕ ਵੱਲ ਕੇਂਦ੍ਰਤ ਕਰੀਏ, ਜਿਸ ਤੋਂ ਕਿ ਦੇਸ਼ ਦੀ ਤਾਕਤ ਵਧੇ। ਉਨ੍ਹਾਂ ਕਿਹਾ “ਕਾਰਡ ਇਸ ਵਿਚਾਰ ਨਾਲ ਲਾਂਚ ਕੀਤਾ ਗਿਆ ਸੀ ਕਿ ਯਾਤਰੀਆਂ ਨੂੰ ਸਾਰੀਆਂ ਜਨਤਕ ਟ੍ਰਾਂਸਪੋਰਟਾਂ ਲਈ ਏਕੀਕ੍ਰਿਤ ਪਹੁੰਚ ਹੋਵੇਗੀ। ਇਹ ਇਕ ਕਾਰਡ ਉਨ੍ਹਾਂ ਨੂੰ ਟਿਕਟ ਲੈਣ ਲਈ ਲੰਬੀ ਕਤਾਰ ‘ਚ ਖੜੇ ਹੋਣ ਦੇ ਸਮੇਂ ਨੂੰ ਬਚਾਉਣ ‘ਚ ਸਹਾਇਤਾ ਕਰੇਗਾ। ਨਾਲ ਹੀ ਉਨ੍ਹਾਂ ਕਿਹਾ “ਇਕ ਰਾਸ਼ਟਰ, ਇਕ ਗਤੀਸ਼ੀਲਤਾ ਕਾਰਡ” ਤੋਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਲੇ ਨਾਗਰਿਕਾਂ ਨੂੰ ਨਵੇਂ ਰਾਸ਼ਨ ਕਾਰਡ ਬਣਾਉਣ ਦੇ ਚੱਕਰ ਤੋਂ ਆਜ਼ਾਦੀ ਮਿਲੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ, “ਇਕ ਰਾਸ਼ਟਰ, ਇਕ ਗਤੀਸ਼ੀਲਤਾ ਕਾਰਡ” ਇਕ ਉਦਾਹਰਣ ਹੈ। ਸਾਡੀ ਸਰਕਾਰ ਨੇ ਕਈ ਹੋਰ ਉਪਰਾਲੇ ਕੀਤੇ ਹਨ, ਜਿਵੇਂ ਕਿ ‘ਇਕ ਰਾਸ਼ਟਰ, ਇਕ ਫਾਸਟੈਗ’, ਜਿਸ ਨੇ ਯਾਤਰਾ ਨੂੰ ਨਿਰਵਿਘਨ ਬਣਾ ਦਿੱਤਾ। “ਇਕ ਦੇਸ਼ ਇਕ ਟੈਕਸ” ਮਤਲਬ ਜੀਐਸਟੀ ਨੇ ਟੈਕਸ ਪ੍ਰਣਾਲੀ ਨੂੰ ਵਿਆਪਕ ਬਣਾ ਦਿੱਤਾ ਹੈ ਅਤੇ ਟੈਕਸ ਜਾਮ ਹਟਾ ਦਿੱਤਾ ਹੈ। ਦਸ ਦਈਏ ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ, ਡੀਐਮਆਰਸੀ ਨੇ ਪ੍ਰਧਾਨ ਮੰਤਰੀ ਵਲੋਂ ਕੀਤੇ ਉਦਘਾਟਨ ਦਾ ਸੁਆਗਤ ਕਰਦਿਆਂ ਕਿਹਾ, “ਇਹ ਕਾਢਾਂ ਦਿੱਲੀ-ਐਨਸੀਆਰ ਨਿਵਾਸੀਆਂ ਲਈ ਯਾਤਰਾ, ਸੁੱਖ ਅਤੇ ਸਹੂਲਤਾਂ ਲਈ ਇੱਕ ਨਵੇਂ ਯੁੱਗ ਦਾ ਸੰਕੇਤ ਦੇਣਗੀਆਂ।” ਨਾਲ ਹੀ ਕਿਹਾ ਇਸ ਤੋਂ ਸਮੇਂ ਤੇ ਪੈਸੇ ਦੀ ਵੀ ਬਚਤ ਹੋਵੇਗੀ।

MUST READ