ਪ੍ਰਧਾਨ ਮੰਤਰੀ ਮੋਦੀ ਅੱਜ ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮ ਦਾ ਕਰਨਗੇ ਸੰਬੋਧਨ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇਤਿਹਾਸ ‘ਚ 56 ਸਾਲਾਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ 1964 ‘ਚ ਲਾਲ ਬਹਾਦੁਰ ਸ਼ਾਸਤਰੀ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ‘ਚ ਸ਼ਿਰਕਤ ਕੀਤੀ ਸੀ।

ਹਫ਼ਤੇ ਦੇ ਸ਼ੁਰੂ ‘ਚ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀਆਂ ਇਮਾਰਤਾਂ ਇਸ ਦੇ ਸ਼ਤਾਬਦੀ ਸਮਾਰੋਹਾਂ ਲਈ ਰੋਸ਼ਨੀਆਂ ਗਈਆਂ ਹਨ। ਮੀਡਿਆ ਨੂੰ ਸੰਬੋਧਿਤ ਕਰਦੇ ਹੋਏ, ਏ.ਐਮ.ਯੂ. ਦੇ ਲੋਕ ਸੰਪਰਕ ਅਧਿਕਾਰੀ (ਪੀ.ਆਰ.ਓ.) ਉਮਰ ਸਲੀਮ ਪੀਰਜਾਦਾ ਨੇ ਕਿਹਾ ਸੀ, “ਸ਼ਤਾਬਦੀ ਉਤਸਵ ਕਿਸੇ ਦੇ ਇਤਿਹਾਸ ‘ਚ ਇਕ ਮਹੱਤਵਪੂਰਣ ਘਟਨਾ ਹੈ। ਦਸ ਦਈਏ ਅਲੀਗੜ੍ਹ ਮੁਸਲੀਨ ਯੂਨੀਵਰਸਿਟੀ 1920 ‘ਚ ਮੋਹੰਮਦਾਨ ਐਂਗਲੋ ਓਰੀਐਂਟਲ (ਐਮ.ਏ.ਓ.) ਕਾਲਜ ਨੂੰ ਸੈਂਟਰਲ ਯੂਨੀਵਰਸਿਟੀ ਦਾ ਦਰਜਾ ਦੇ ਕੇ ਇੰਡੀਅਨ ਲੈਜਿਸਲੇਟਿਵ ਕੌਂਸਮ ਕੋਇਲ ਦੇ ਐਕਟ ਰਾਹੀਂ ਬਾਣੀ ਸੀ। ਪੀਐਮਓ ਦੇ ਜਾਰੀ ਕੀਤੇ ਅਨੁਸਾਰ ਐਮਏਓ ਕਾਲਜ ਦੀ ਸਥਾਪਨਾ 1877 ‘ਚ ਸਰ ਸਯਦ ਅਹਿਮਦ ਖ਼ਾਨ ਦੁਆਰਾ ਕੀਤੀ ਗਈ ਸੀ।

ਯੂਨੀਵਰਸਿਟੀ ਦਾ ਇੱਕ ਕੈਂਪਸ ਉੱਤਰ ਪ੍ਰਦੇਸ਼ ਦੇ ਅਲੀਗੜ ਸ਼ਹਿਰ ਵਿੱਚ 467.6 ਹੈਕਟੇਅਰ ਰਕਬੇ ਵਿੱਚ ਫੈਲਿਆ ਹੋਇਆ ਹੈ। ਇਸ ਦੇ ਮਲੱਪਪੁਰਮ (ਕੇਰਲਾ), ਮੁਰਸ਼ੀਦਾਬਾਦ-ਜੰਗੀਪੁਰ (ਪੱਛਮੀ ਬੰਗਾਲ) ਅਤੇ ਕਿਸ਼ਨਗੰਜ (ਬਿਹਾਰ) ਵਿੱਚ ਤਿੰਨ ਆਫ ਕੈਂਪਸ ਸੈਂਟਰ ਵੀ ਹਨ।