ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਸਾਨੀ ਕ੍ਰੈਡਿਟ ਕਾਰਡ ਬਾਰੇ ਜਾਣਕਾਰੀ ਫੈਲਾਉਣ ਦੀ ਕੀਤੀ ਅਪੀਲ

ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਿਛਲੇ ਇੱਕ ਮਹੀਨੇ ਤੋਂ ਪੰਜਾਬ -ਹਰਿਆਣਾ ਦਾ ਲੱਖਾ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ ਦਿੱਲੀ ਬਾਰਡਰ ‘ਤੇ ਧਰਨਾ ਦੇ ਰਿਹਾ ਹੈ। ਉੱਥੇ ਹੀ ਪੀਐਮ ਮੋਦੀ ਨੇ 25 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਜਨਮ ਵਰ੍ਹੇਗੰਢ ਮੌਕੇ – ਵੀਡੀਓ ਕਾਨਫਰੰਸਿੰਗ ਰਾਹੀਂ ਛੇ ਰਾਜਾਂ ਦੇ 9 ਕਰੋੜ ਕਿਸਾਨਾਂ ਨੂੰ ਸੰਬੋਧਿਤ ਕੀਤਾ। ਮੀਟਿੰਗ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪ੍ਰਧਾਨਮੰਤਰੀ-ਕਿਸਾਨ) ਅਧੀਨ ਵਿੱਤੀ ਲਾਭ – 18,000 ਕਰੋੜ ਦੀ ਅਗਲੀ ਕਿਸ਼ਤ ਜਾਰੀ ਕੀਤੀ। ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਇੱਕ ਬਟਨ ਦੇ ਦਬਾਅ ਨਾਲ, 18 ਕਰੋੜ ਤੋਂ ਵੱਧ ਦੀ ਰਾਸ਼ੀ ਲਾਭਪਾਤਰੀ ਕਿਸਾਨ ਪਰਿਵਾਰਾਂ ਦੇ ਖਾਤਿਆਂ ‘ਚ ਟਰਾਂਸਫਰ ਕੀਤੇ।

PM Modi, Rahul Gandhi, Arvind Kejriwal among others tweet Christmas  greetings - india news - Hindustan Times

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧੜੇ ਨੂੰ ਝੂਠ ਫੈਲਾਉਣ ਅਤੇ ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਬਾਰੇ ਅਫਵਾਹਾਂ ਦੀ ਨਿੰਦਾ ਕੀਤੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ, ਬਿਨਾਂ ਵਿਚੋਲੀਏ ਅਤੇ ਕਮਿਸ਼ਨਾਂ ਦੇ 18,000 ਕਰੋੜ ਤੋਂ ਵੱਧ ਦੀ ਧਨ ਰਾਸ਼ੀ ਸਿੱਧੇ ਤੌਰ ‘ਤੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾ ਕੀਤੀ ਗਈ ਹੈ। ਓਡੀਸ਼ਾ ਦੇ ਇੱਕ ਕਿਸਾਨ ਨਾਲ ਗੱਲਬਾਤ ਕਰਦਿਆਂ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਕਿਸਾਨ ਕ੍ਰੈਡਿਟ ਕਾਰਡ ਅਤੇ ਇਸ ਦੇ ਵੱਖ ਵੱਖ ਲਾਭਾਂ ਬਾਰੇ ਦੱਸੋ, ਜਿਸ ਵਿੱਚ ਘੱਟ ਵਿਆਜ਼ ਦਰਾਂ ਤੇ ਕਰਜ਼ਿਆਂ ਦੀ ਉਪਲਬਧਤਾ ਸ਼ਾਮਲ ਹੈ।”

ਪ੍ਰਧਾਨਮੰਤਰੀ ਨਾਲ ਗੱਲਬਾਤ ਕਰਦਿਆਂ ਉੜੀਸਾ ਦੇ ਕਿਸਾਨ ਨੇ ਕਿਹਾ, “ਮੈਨੂੰ ਆਪਣਾ ਕਿਸਾਨ ਕ੍ਰੈਡਿਟ ਕਾਰਡ ਸਾਲ 2019 ਵਿੱਚ ਮਿਲਿਆ ਸੀ। ਮੈਂ ਬੈਂਕ ਤੋਂ ਕਰਜ਼ ‘ਤੇ 27,000 ਰੁਪਏ ਸਿਰਫ 4% ਵਿਆਜ ‘ਤੇ ਲਏ, ਜਦੋਂਕਿ ਵਿਚੋਲਿਆਂ ਤੋਂ 20% ਵਿਆਜ ‘ਤੇ ਮਿਲਦਾ।” ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਦਿਆਂ ਮੱਧ ਪ੍ਰਦੇਸ਼ ਦੇ ਧਾਰ ਦੇ ਇੱਕ ਕਿਸਾਨ ਮਨੋਜ ਪਾਟੀਦਾਰ ਨੇ ਕਿਹਾ- “ਹੁਣ ਤੱਕ, ਮੈਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਅਧੀਨ 10,000 ਰੁਪਏ ਮਿਲ ਚੁੱਕੇ ਹਨ। ਨਵੇਂ ਫਾਰਮ ਕਾਨੂੰਨਾਂ ਤਹਿਤ ਹੁਣ ਅਸੀਂ ਖੇਤ ਦੀ ਉਪਜ ਕਿਸੇ ਵੀ ਨਿੱਜੀ ਕਾਰੋਬਾਰ / ਸੰਸਥਾ ਨੂੰ ਵੇਚ ਸਕਦੇ ਹਾਂ। ਇਸ ਸਾਲ ਮੈਂ 85 ਕੁਇੰਟਲ ਸੋਇਆਬੀਨ ਆਈਟੀਸੀ ਨੂੰ ਵੇਚਿਆ।

ਹਰਿਆਣੇ ਦੇ ਫਤਿਆਬਾਦ ਦੇ ਇਕ ਹੋਰ ਕਿਸਾਨ ਨੇ ਕਿਹਾ, “ਪਹਿਲਾਂ ਮੈਂ ਚਾਵਲ ਦੀ ਖੇਤੀ ਕਰਦਾ ਸੀ ਪਰ ਬਾਗਬਾਨੀ ਕਰਨ ‘ਚ ਵੀ ਮੇਰੀ ਦਿਲਚਸਪੀ ਹੈ। ਮੈਂ 3 ਏਕੜ ‘ਚ ਨਿੰਬੂ ਅਤੇ 7 ਏਕੜ ‘ਚ ਅਮਰੂਦ ਲਗਾਏ ਹਨ। ਅਸੀਂ ਉਨ੍ਹਾਂ ਨੂੰ ਸਥਾਨਕ ਮੰਡੀਆਂ ‘ਚ ਵੇਚਦੇ ਹਾਂ ਅਤੇ ਇਕ ਚੰਗਾ ਮੁਨਾਫ਼ਾ ਕਮਾਉਂਦੇ ਹਾਂ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਬੰਗਾਲ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ, ਸੂਬੇ ਦੇ ਕਿਸਾਨ ਕੇਂਦਰ ਦੀਆਂ ਯੋਜਨਾਵਾਂ ਦੇ ਲਾਭ ਤੋਂ ਵਾਂਝੇ ਰਹਿ ਗਏ ਹਨ। ਪ੍ਰਧਾਨਮੰਤਰੀ ਮੋਦੀ ਨੇ ਕਿਹਾ, “ਬੰਗਾਲ ਇਕਲੌਤਾ ਸੂਬਾ ਹੈ, ਜਿੱਥੇ ਇਨ੍ਹਾਂ ਯੋਜਨਾਵਾਂ ਦਾ ਲਾਭ ਕਿਸਾਨਾਂ ਤੱਕ ਨਹੀਂ ਪਹੁੰਚ ਰਿਹਾ।”

ਪ੍ਰਧਾਨ ਮੰਤਰੀ-ਕਿਸਾਨ ਯੋਜਨਾ

ਪੀਐਮ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਅਹੁਦੇਦਾਰ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਮੌਕੇ ਹਰੇਕ ਕਿਸਾਨ ਨੂੰ 2 ਹਜ਼ਾਰ ਰੁਪਏ ਦੀ ਕਿਸ਼ਤ ਜਾਰੀ ਕੀਤੀ, ਜੋ ਹਰ ਸਾਲ ਸੱਤਾਧਾਰੀ ਧਿਰ ਦੁਆਰਾ “ਗੁੱਡ ਗਵਰਨੈਂਸ ਡੇ” ਵਜੋਂ ਮਨਾਇਆ ਜਾਂਦਾ ਹੈ। ਇਸ ਯੋਜਨਾ ਦੇ ਤਹਿਤ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਪ੍ਰਤੀ ਸਾਲ 6,000 ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜੋ ਹਰੇਕ ਨੂੰ 2,000 ਰੁਪਏ ਦੀ ਤਿੰਨ ਬਰਾਬਰ ਕਿਸ਼ਤਾਂ ਵਿੱਚ ਭੁਗਤਾਨ ਯੋਗ ਹੁੰਦੀ ਹੈ। ਫੰਡ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਵੱਖ-ਵੱਖ ਕਿਸਾਨ ਯੂਨੀਅਨਾਂ ਦੁਆਰਾ ਕੇਂਦਰ ਸਰਕਾਰ ਦੁਆਰਾ ਹਾਲ ਹੀ ਵਿੱਚ ਬਣਾਏ ਗਏ ਤਿੰਨ ਫਾਰਮ ਕਾਨੂੰਨਾਂ ਵਿਰੁੱਧ ਪ੍ਰਦਰਸ਼ਨਾਂ ਦੇ ਵਿਚਕਾਰ ਆਇਆ ਹੈ। ਕੇਂਦਰ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਸੁਧਾਰ ਕਿਸਾਨਾਂ ਦੇ ਹਿੱਤ ਵਿੱਚ ਹਨ।

ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਰਾਸ਼ਟਰੀ ਰਾਜਧਾਨੀ ਦੀ ਇੱਕ ਗਉਸ਼ਾਲਾ ਵਿੱਚ ਮੌਜੂਦ ਹਨ, ਜਿੱਥੋਂ ਉਨ੍ਹਾਂ ਕਿਸਾਨਾਂ ਦੇ ਇੱਕ ਚੋਣਵੇਂ ਸਮੂਹ ਨਾਲ ਗੱਲਬਾਤ ਕੀਤੀ। ਸ਼ਾਹ ਨੇ ਕਿਹਾ, ” ਜਦੋਂ ਤੱਕ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਆਪਣੇ ਪੱਧਰ ‘ਤੇ ਬਣੇ ਹੋਏ ਹਨ, ਉਦੋਂ ਤੱਕ ਕਿਸੇ ਵੀ ਕਿਸਾਨ ਦੀ ਜ਼ਮੀਨ ਕੋਈ ਵੀ ਕਾਰਪੋਰੇਟ ਖੋਹ ਨਹੀਂ ਸਕਦਾ।” ਨਾਲ ਹੀ, ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ, ਸਰਕਾਰ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕਿਸਾਨ ਨਵੇਂ ਖੇਤ ਕਾਨੂੰਨ ਨੂੰ ਸਮਝਣਗੇ ਅਤੇ, “ਅਸੀਂ ਅੱਗੇ ਵਧਾਂਗੇ।”

MUST READ