ਪ੍ਰਦਰਸ਼ਨਕਾਰੀ ਕਿਸਾਨਾਂ ਨੇ ਅੰਦੋਲਨ ਨੂੰ ਹੋਰ ਤੇਜ ਕਰਨ ਦਾ ਬਣਾਇਆ ਪਲਾਨ
ਪੰਜਾਬੀ ਡੈਸਕ:- ਜਿੱਥੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਸੰਬੰਧੀ ਸਰਕਾਰ ਸਾਹਮਣੇ ਆਪਣੀ ਗੱਲ ਪੇਸ਼ ਕਰਨੀ ਸੀ। ਉੱਥੇ ਹੀ ਸੋਮਵਾਰ ਸ਼ਾਮ ਨੂੰ ਇਹ ਖ਼ਬਰ ਆਈ ਕਿ, ਇਹ ਮੁਲਾਕਾਤ ਹੁਣ 30 ਦਸੰਬਰ ਦਿਨ ਬੁਧਵਾਰ ਨੂੰ ਕੀਤੀ ਜਾਵੇਗੀ। ਇਸ ਵਿਚਾਲੇ ਅੱਜ ਦਿੱਲੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੇ ਆਪਣੇ ਇਸ ਅੰਦੋਲਨ ਨੀ ਹੋਰ ਵੱਡਾ ਤੇ ਤੇਜ ਕਰਨ ਲਈ ਪਲਾਨ ਬਣਾਇਆ ਹੈ। ਇਸ ਪਲਾਨ ਤਹਿਤ ਉਹ ਵੱਧ ਤੋਂ ਵੱਧ ਲੋਕਾਂ ਨੂੰ ਮਿਲਣਗੇ ਤੇ ਸਰਕਾਰ ਦੇ ਖੇਤੀ ਕਾਨੂੰਨ ਬਾਰੇ ਉਨ੍ਹਾਂ ਨੂੰ ਜਾਣਕਾਰੀ ਦੇਣਗੇ ਤਾਂ ਜੋ ਲੋਕ ਇਸ ਅੰਦੋਲਨ ‘ਚ ਵੱਧ -ਚੜ੍ਹ ਕੇ ਸ਼ਾਮਿਲ ਹੋਣ।

ਦਸ ਦਈਏ 30 ਦਸੰਬਰ ਨੂੰ ਕਿਸਾਨ ਯੂਨੀਅਨਾਂ ਅਤੇ ਕੇਂਦਰ ਦਰਮਿਆਨ 7 ਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ, ਕਿਸਾਨਾਂ ਨੇ ਇਹ ਨੀਤੀ ਤਿਆਰ ਕੀਤੀ ਹੈ। ਸਿੰਘੁ ਬਾਰਡਰ ‘ਤੇ ਕਿਸਾਨ ਲੀਡਰ ਆਪਣਾ ਸੰਦੇਸ਼ ਦੇਣ ਲਈ ਵੱਡੇ ਪੜਾਅ ਦੀ ਵਰਤੋਂ ਕਰਨਗੇ ਅਤੇ ਸ਼ਾਮ ਨੂੰ ਸਟੇਜ ਦੀ ਵਰਤੋਂ ਧਾਰਮਿਕ ਭਾਸ਼ਣ ਅਤੇ ਸੰਗੀਤ ਲਈ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਅਨੁਸਾਰ 30 ਦਸੰਬਰ ਦੀ ਸਰਕਾਰ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਇਕ ਵਾਰ ਫਿਰ ਸਰਕਾਰ ਤੋਂ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸਰਕਾਰ ਸਹਿਮਤ ਨਹੀਂ ਹੁੰਦੀ ਤਾਂ ਪ੍ਰਦਰਸ਼ਨ ਜਾਰੀ ਰਹੇਗਾ।