ਪਾਰਟੀ ਭਾਜਪਾ ਦੇ ਨੇਤਾਵਾਂ ਨੂੰ ਸਜ਼ਾ ਦਿੱਤੇ ਜਾਣ ਤੱਕ ਕਿਸਾਨਾਂ ਦੇ ਨਾਲ ਖੜੇ ਰਹਿਣ ਦੀ ਸਹੁੰ ਖਾਂਦੀ ਹੈ : ਰਾਘਵ ਚੱਢਾ

ਪੰਜਾਬੀ ਡੈਸਕ :- ਨਵੀਂ ਨਿਯੁਕਤ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਸ਼ਨੀਵਾਰ ਨੂੰ ਕਿਹਾ ਕਿ, ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਦੀ ਪੇਸ਼ਕਸ਼ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀਆਂ ਕਥਿਤ ਮਾਣਹਾਨੀ ਟਿੱਪਣੀਆਂ ਵਿਰੁੱਧ ਅਦਾਲਤ ਵਿੱਚ ਮੁੱਦਾ ਚੁੱਕਣ ਦਾ ਫੈਸਲਾ ਲਿਆ ਹੈ।

ਰਾਘਵ ਚੱਢਾ ਜੋ ਸੂਬੇ ਦੇ ਦੌਰੇ ‘ਤੇ ਹਨ, ਨੇ ਕਿਹਾ, “ਜੇਕਰ ਕੋਈ ਇਮਾਨਦਾਰ ਕਿਸਾਨ ਨਾਲ ਬਦਸਲੂਕੀ ਕਰਦਾ ਹੈ ਤਾਂ ਇਹ ਭਾਰਤ ਮਾਤਾ ਨੂੰ ਗਾਲ ਕੱਢਣ ਦੇ ਸਮਾਨ ਹੈ।” ਦਸ ਦਈਏ ਕੁਲਦੀਪ ਸਿੰਘ ਧਾਲੀਵਾਲ, ਅੰਮ੍ਰਿਤਸਰ ਦਾ ਇੱਕ ਕਿਸਾਨ; ਜਲੰਧਰ ਤੋਂ ਰਮਨੀਕ ਸਿੰਘ ਰੰਧਾਵਾ ਅਤੇ ਸੰਗਰੂਰ ਤੋਂ ਸੁਖਵਿੰਦਰ ਸਿੰਘ ਸਿੱਧੂ ਨੇ ਕੁਝ ਭਾਜਪਾ ਨੇਤਾਵਾਂ ਵਿਰੁੱਧ ਹਾਲ ਹੀ ਵਿੱਚ ਲਾਗੂ ਕੀਤੇ ਗਏ ਖੇਤੀ ਕਾਨੂੰਨ ਵਿਰੁੱਧ ਦਿੱਲੀ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਵਿਰੋਧ ਵਿੱਚ ਉਨ੍ਹਾਂ ਦੇ ਕਥਿਤ ਅਪਮਾਨਜਨਕ ਬਿਆਨਾਂ ਲਈ ਮਾਣਹਾਨੀ ਦੇ ਕੇਸ ਦਾਇਰ ਕੀਤੇ ਹਨ।

ਰਾਘਵ ਚੱਢਾ ਨੇ ਕਿਹਾ ਕਿ, “ਕਿਸਾਨ ਕੇਂਦਰ ਸਰਕਾਰ ਨੂੰ ਬੇਨਤੀ ਕਰ ਰਹੇ ਸਨ ਕਿ, ਉਹ ਉਨ੍ਹਾਂ ਦੀ ਗੱਲ ਸੁਨਣ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਪਰ ਬਦਲੇ ਵਿੱਚ ਸਿਰਫ ਦੁਰਵਿਹਾਰ ਕੀਤਾ ਗਿਆ। ਭਾਜਪਾ ਨੇਤਾਵਾਂ ਨੇ ਵੱਖ-ਵੱਖ ਸਮੇਂ ‘ਤੇ ਕਿਸਾਨਾਂ ਨੂੰ ਅੱਤਵਾਦੀ, ਦੇਸ਼ ਵਿਰੋਧੀ, ਪਾਕਿਸਤਾਨ ਅਤੇ ਚੀਨ ਦੇ ਏਜੰਟ ਦੱਸਿਆ ਹੈ। “ ਰਾਘਵ ਚੱਢਾ ਨੇ ਬਿਆਨ ਦਿੱਤਾ ਕਿ, ਪਾਰਟੀ ਭਾਜਪਾ ਦੇ ਨੇਤਾਵਾਂ ਨੂੰ ਸਜ਼ਾ ਦਿੱਤੇ ਜਾਣ ਤੱਕ ਕਿਸਾਨਾਂ ਦੇ ਸੰਘਰਸ਼ ਵਿੱਚ ਉਨ੍ਹਾਂ ਨਾਲ ਖੜੇ ਰਹਿਣ ਦੀ ਸਹੁੰ ਖਾਂਦੀ ਹੈ। ਕੇਸ ਦਾਇਰ ਕਰਨ ਤੋਂ ਪਹਿਲਾਂ, ਅਦਾਲਤ ਵਿੱਚ ਲੜਨ ਤੱਕ ‘ਆਪ’ ਕਿਸਾਨਾਂ ਨਾਲ ਡੱਟ ਕੇ ਖੜੀ ਹੈ।

MUST READ