ਪਾਕਿਸਤਾਨ ਜੇਲ੍ਹ ‘ਚ ਬੰਦ ਬੀਐਸਐਫ ਜਵਾਨ ਦਾ ਪਰਿਵਾਰ ਕਿਸਾਨਾਂ ਦੇ ਹੱਕ ‘ਚ ਆਇਆ ਸਾਹਮਣੇ
ਸ਼ਨੀਵਾਰ ਨੀ ਕਿਸਾਨਾਂ ਦੇ ਸਮਰਥਨ ‘ਚ ਇੱਕ ਹੋਰ ਪਰਿਵਾਰ ਦਿੱਲੀ ਰਵਾਨਾ ਹੋਇਆ। ਦਸ ਦਈਏ ਇਸ ਪਰਿਵਾਰ ਦੀ ਖਾਸੀਅਤ ਇਹ ਹੈ ਕਿ, ਇਹ ਬੀਐਸਐਫ ਦੇ ਜਵਾਨ ਸੁਰਜੀਤ ਸਿੰਘ ਦਾ ਪਰਿਵਾਰ ਹੈ, ਜੋ ਕਿ ਪਿਛਲੇ 50 ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਹੈ। ਆਮ ਆਦਮੀ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਵਾਲਾ ਇਹ ਜੱਥਾ ਸੁਰਜੀਤ ਸਿੰਘ ਦੀ ਪਤਨੀ ਅੰਗਰੇਜ ਕੌਰ, ਉਨ੍ਹਾਂ ਦੇ ਪੁੱਤਰ ਅਮਰੀਕ ਸਿੰਘ ਸਮੇਤ ਪੂਰਾ ਪਰਿਵਾਰ, ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸ਼ਹਿਰ ਦੇ ਕੁਝ ਹੋਰ ਸਾਬਕਾ ਸੈਨਿਕਾਂ ਲਈ ਦਿੱਲੀ ਰਵਾਨਾ ਹੋਇਆ।

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬੀਐਸਐਫ ਦੇ ਜਵਾਨ ਸੁਰਜੀਤ ਸਿੰਘ ਦੇ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ, ਉਸ ਦੇ ਪਿਤਾ ਭਾਰਤ-ਪਾਕਿ ਜੰਗ ਦੌਰਾਨ ਲਾਪਤਾ ਹੋ ਗਏ ਸਨ। ਬੀਐਸਐਫ ਨੇ ਉਨ੍ਹਾਂ ਨੂੰ ਸ਼ਹੀਦ ਘੋਸ਼ਿਤ ਕਰ ਦਿਆ ਸੀ। ਫਿਰ ਬਾਅਦ ‘ਚ, ਪਾਕਿਸਤਾਨ ਦੀ ਜੇਲ ਤੋਂ ਰਿਹਾ ਕੀਤੇ ਗਏ ਲੋਕਾਂ ਨੇ ਉਨ੍ਹਾਂ ਦੇ ਪਿਤਾ ਦੇ ਜ਼ਿੰਦਾ ਹੋਣ ਅਤੇ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਹੋਣ ਦੀ ਜਾਣਕਾਰੀ ਦਿੱਤੀ ਸੀ। ਪਰਿਵਾਰ ਨੇ ਸਿਪਾਹੀ ਸੁਰਜੀਤ ਸਿੰਘ ਦੀ ਵਾਪਸੀ ਦੀ ਉਮੀਦ ‘ਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈ ਕੇ ਕੇਂਦਰ ਸਰਕਾਰ ਨੂੰ ਹਰ ਜਗ੍ਹਾ ਬੇਨਤੀ ਕੀਤੀ ਪਰ ਕਿਸੇ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ।

ਅੱਜ ਉਨ੍ਹਾਂ ਦਾ ਪਰਿਵਾਰ ਕਿਸਾਨਾਂ ਦੇ ਸੰਘਰਸ਼ ‘ਚ ਉਨ੍ਹਾਂ ਦਾ ਸਮਰਥਨ ਕਰਨ ਲਈ ਦਿੱਲੀ ਜਾ ਰਿਹਾ ਹੈ ਅਤੇ ਉਥੇ ਉਹ ਆਪਣੀਆਂ ਹੱਡਬੀਤੀ ਵੀ ਲੋਕਾਂ ਦੇ ਮੂਹਰੇ ਰੱਖਣਗੇ। ‘ਆਪ’ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ, “ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਸੁਣਦਿਆਂ, ਜੈ ਜਵਾਨ ਬਹੁਤ ਚੰਗਾ ਲੱਗਦਾ ਹੈ” ਪਰ ਅੱਜ ਦੀਆਂ ਸਰਕਾਰਾਂ ਨਾ ਤਾਂ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ ਕਰ ਰਹੀਆਂ ਹਨ ਅਤੇ ਨਾ ਹੀ ਕਿਸਾਨਾਂ ਦੀ ਗੱਲ ਸੁਣ ਰਹੀਆਂ ਹਨ।