ਦੇਸ਼ ਦੇ ਨਾਮ ਕਵਿਤਾ ਲਿਖ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਨਵੇਂ ਸਾਲ ਦਾ ਆਗਾਜ਼
ਪੰਜਾਬੀ ਡੈਸਕ :- ਨਵੇਂ ਸਾਲ ਦੀ ਨਵੇਂ ਦਿਨ ‘ਚ ਜਿੱਥੇ ਸਾਰੇ ਇਕ -ਦੂਜੇ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਦੇ ਨਾਮ ਕਵਿਤਾ ਲਿਖ ਕੇ ਇਸ ਨਵੇਂ ਸਾਲ ਦਾ ਆਗਾਜ਼ ਕੀਤਾ। ਉਨ੍ਹਾਂ ਨੇ ਇਸ ਕਵਿਤਾ ਨੂੰ ਟਵਿੱਟਰ ਪੋਸਟ ਰਾਹੀਂ ਦੇਸ਼ ਦੀ ਜਨਤਾ ਨਾਲ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਕਵਿਤਾ ਦਾ ਸਿਰਲੇਖ ‘ਅਭਿ ਤੋਂ ਸੂਰਜ ਉਗਾ ਹੈ’ ਦਿੱਤਾ ਹੈ ਅਤੇ ਲੋਕਾਂ ਨੂੰ ਉਮੀਦ ਦੀ ਇਕ ਨਵੀਂ ਕਿਰਨ ਦਿੱਤੀ ਹੈ ਕਿ ਬਹੁਤ ਸਾਰੀਆਂ ਮੁਸ਼ਕਲਾਂ ਵਿਚੋਂ ਲੰਘਣ ਤੋਂ ਬਾਅਦ, ਹਰ ਇਕ ਦੇ ਜੀਵਨ ਵਿਚ ਨਵੀਂ ਰੋਸ਼ਨੀ ਆਉਂਦੀ ਹੈ। ਹਾਲਾਂਕਿ ਦੁਨੀਆ ਦੇ ਲੋਕ ਅਜੇ ਵੀ ਕੋਰੋਨਾ ਵਾਇਰਸ ਦੀ ਸਮੱਸਿਆ ਨਾਲ ਜੂਝ ਰਹੇ ਹਨ, ਪਰ ਅਜੇ ਵੀ ਨਵੇਂ ਸਾਲ ਨੂੰ ਲੈ ਕੇ ਲੋਕਾਂ ਨੂੰ ਬਹੁਤ ਉਮੀਦਾਂ ਹਨ। @mygovindia ਦੇ ਟਵਿੱਟਰ ਹੈਂਡਲ ‘ਤੇ ਪੀਐਮ ਮੋਦੀ ਦੀ ਇਸ ਕਵਿਤਾ ਨੂੰ ਸਾਂਝਾ ਕੀਤਾ ਗਿਆ ਹੈ।
ਦਸ ਦਈਏ ਕਿ ਲੋਕ ਭਲਕੇ 12 ਵਜੇ ਤੋਂ 2021 ਦਾ ਸਵਾਗਤ ਕਰ ਰਹੇ ਹਨ। ਇਹ ਜਸ਼ਨ ਅਗਲੇ ਇੱਕ ਹਫ਼ਤੇ ਤੱਕ ਜਾਰੀ ਰਹੇਗਾ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਹ ਨਵਾਂ ਸਾਲ ਪਿਛਲੇ ਸਾਲ ਦੇ ਮੁਕਾਬਲੇ ਇੱਕ ਸਕਾਰਾਤਮਕ ਅਤੇ ਵਧੀਆ ਤਜ਼ੁਰਬਾ ਸਾਡੀ ਜਿੰਦਗੀ ‘ਚ ਲੈ ਕੇ ਆਵੇ।