ਕਿਸਾਨਾ ਨੇ ਮੰਤਰੀਆਂ ਨਾਲ ਭੋਜਨ ਤੋਂ ਕੀਤਾ ਇਨਕਾਰ

ਪੰਜਾਬੀ ਡੈਸਕ : ਸਰਕਾਰ ਤੇ ਕਿਸਾਨਾਂ ਵਿਚਾਲੇ ਹੋਣ ਵਾਲੀ ਬੈਠਕ ਦੁਪਹਿਰ ਦੇ ਖਾਣੇ ਲਈ ਰੋਕ ਦਿੱਤੀ ਗਈ ਹੈ। ਦਸ ਦਈਏ ਹੁਣ ਤੱਕ ਦੀ ਵਿਚਾਰ ਚਰਚਾ ‘ਚ ਸਰਕਾਰ ਨੇ ਸਾਫ ਇਨਕਾਰ ਕਰ ਦਿੱਤਾ ਹੈ ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਨ ਤੋਂ। ਸਰਕਾਰ ਦਾ ਕਹਿਣਾ ਹੈ ਕਿ, ਇਨ੍ਹਾਂ ਕਾਨੂੰਨਾਂ ‘ਚ ਸੋਧ ਕੀਤੇ ਜਾਣ ਬਾਰੇ ਸੋਚਿਆ ਜਾ ਸਕਦਾ ਹੈ।

ਦਸ ਦਈਏ ਕੇਂਦਰ ਸਰਕਾਰ ਦੇ ਦੋ ਨੁਮਾਇੰਦੇ ਖੇਤੀਬਾੜੀ ਮੰਤਰੀ ਤੇ ਪਿਯੂਸ਼ ਗੋਇਲ ਇਸ ਬੈਠਕ ਨੂੰ ਅੱਗੇ ਤੋਰ ਰਹੇ ਹਨ। ਉੱਥੇ ਹੀ ਕਿਸਾਨ ਆਪਣੀ ਮੰਗਾ ਨੂੰ ਲੈ ਕੇ ਅਡਿੱਗ ਹਨ। ਦੇਖਦੇ ਹਾਂ ਲੰਚ ਬ੍ਰੇਕ ਤੋਂ ਬੈੱਡ ਕੀ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਹੈ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ ਮੰਤਰੀ ਪੀਯੂਸ਼ ਗੋਇਲ ਅਤੇ ਖੇਤੀਬਾੜੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਦੱਸਿਆ ਕਿ ਅੱਜ ਸਾਡੇ ਕੋਲ ਤੁਹਾਡੇ ਕੋਲ ਭੋਜਨ ਨਹੀਂ ਹੋਵੇਗਾ। ਤੁਸੀਂ ਆਪਣਾ ਖਾਣਾ ਖਾਓਗੇ ਅਤੇ ਅਸੀਂ ਆਪਣਾ ਭੋਜਨ ਖਾਵਾਂਗੇ।

MUST READ