ਦਿੱਲੀ ਦੀ ਆਪ ਸਰਕਾਰ ਨੇ ਕੀਤੀ ਕੇਂਦਰ ਤੋਂ ਉਡਾਣਾਂ ਬੰਦ ਕਰਨ ਦੀ ਮੰਗ, ਜਾਣੋ ਕਿਉਂ

ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਲੋਂ ਕੇਂਦਰ ਸਰਕਾਰ ਨੂੰ ਤੁਰੰਤ ਹਵਾਈ ਉਡਾਣ ‘ਤੇ ਪਾਬੰਦੀ ਲਗਾਉਣ ਦੀ ਦਰਖ਼ਾਸਤ ਕੀਤੀ ਗਈ ਹੈ। ਇਸ ਦਾ ਕਾਰਨ ਬ੍ਰਿਟੇਨ ‘ਚ ਕੋਰੋਨਾ ਵਾਇਰਸ ਦੀ ਇਕ ਨਵੀਂ ਖਿੱਚ ਦਾ ਸਾਹਮਣੇ ਆਉਣਾ ਹੈ, ਜੋ ਕਿ ਕਾਫ਼ੀ ਖਤਰਨਾਕ ਹੈ। ਦਸਿਆ ਜਾ ਰਿਹਾ ਹੈ ਕਿ, ਜੇਕਰ ਹਵਾਈ ਉਡਾਣਾਂ ਨਾ ਰੱਦ ਕੀਤੀ ਗਈਆਂ ਤਾਂ ਇਕ ਵਾਰ ਫਿਰ ਭਾਰਤ ‘ਚ ਪਹਿਲਾ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਦਸ ਦਈਏ ਇਨ੍ਹਾਂ ਹਲਾਤਾਂ ਨੂੰ ਦੇਖਦਿਆਂ ਯੂਰਪੀਅਨ ਦੇਸ਼ਾਂ ਨੇ ਯੂਕੇ ਜਾਣ ਵਾਲੀਆਂ ਸਾਰੀ ਉਡਾਣਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ।

ਅਜਿਹੀ ਮੰਗ ਟਵਿੱਟਰ ਪੋਸਟ ਰਾਹੀਂ ਮੁੱਖਮੰਤਰੀ ਦਿੱਲੀ ਅਤੇ ਰਾਜਸਥਾਨ ਨੇ ਕੇਂਦਰ ਸਰਕਾਰ ਤੋਂ ਕਿੱਤੀ ਹੈ। ਟਵੀਟ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਲਿਖਿਆ ਹੈ ਕਿ, ਯੂਕੇ ‘ਚ ਕੋਰੋਨਾ ਵਾਇਰਸ ਦਾ ਨਵਾਂ ਪਰਿਵਰਤਨ ਸਾਹਮਣੇ ਆਇਆ ਹੈ, ਜਿਸ ਦੇ ਫੈਲਣ ਦਾ ਖ਼ਤਰਾ ਹੈ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਯੂਕੇ ਤੋਂ ਸਾਰੀਆਂ ਉਡਾਣਾਂ ਉੱਤੇ ਤੁਰੰਤ ਪਾਬੰਦੀ ਲਗਾਈ ਜਾਵੇ।

MUST READ